ਸਿਹਤ ਮੰਤਰੀ ਨੇ ਔਰਤਾ ਨੂੰ ਦਿੱਤੀ ਕੈਂਸਰ ਡਿਟੈਕਸ਼ਨ ਮੌਬਾਇਲ ਵੈਨ ਦੀ ਸੁਵਿਧਾ

Jun 22 2018 03:28 PM
ਸਿਹਤ ਮੰਤਰੀ ਨੇ ਔਰਤਾ ਨੂੰ ਦਿੱਤੀ ਕੈਂਸਰ ਡਿਟੈਕਸ਼ਨ ਮੌਬਾਇਲ ਵੈਨ ਦੀ ਸੁਵਿਧਾ


ਚੰਡੀਗੜ• 
ਪੰਜਾਬ ਸਰਕਾਰ ਵੱਲੋਂ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਸੂਬੇ 'ਚ ਵੱਡੇ ਪੱਧਰ 'ਤੇ ਵੱਖ-ਵੱਖ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਮੰਤਰੀ ਬ੍ਰਹਮ ਮਹਿੰਦਰਾ ਨੇ ਮਾਲਵਾ ਖੇਤਰ ਦੀਆਂ ਔਰਤਾਂ 'ਚ ਜਾਨਲੇਵਾ ਬਿਮਾਰੀ ਕੈਂਸਰ ਦੇ ਲੱਛਣਾਂ ਦਾ ਪਤਾ ਲਾਉਣ ਲਈ ਵਿਸ਼ਵ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕਰਨ ਵਾਲੀ ਕੈਂਸਰ ਡਿਟੈਕਸ਼ਨ ਮੋਬਾਇਲ ਵੈਨ ਨੂੰ ਹਰੀ ਝੰਡੀ ਦਿੱਤੀ। ਮੁੱਖ ਮੰਤਰੀ, ਪੰਜਾਬ ਦੇ ਸਰਕਾਰੀ ਰਿਹਾਇਸ਼ ਤੋਂ ਵੈਨ ਨੂੰ ਹਰੀ ਝੰਡੀ ਦਿੰਦਿਆਂ, ਉਨ•ਾਂ ਨੇ ਕੈਂਸਰ ਵਰਗੀ ਬਿਮਾਰੀ ਨਾਲ ਲੜਨ ਲਈ ਸਹਿਯੋਗ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕੀਮਤੀ ਜ਼ਿੰਦਗੀਆਂ ਦੇ ਬਚਾਅ ਨੂੰ ਯਕੀਨੀ ਬਣਾਉਣ ਲਈ ਪਹਿਲੇ ਪੜਾਅ ਤੋਂ ਹੀ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਦਾ ਪਤਾ ਲਾਉਣਾ ਬਹੁਤ ਜ਼ਰੂਰੀ ਹੈ। ਉਨ•ਾਂ ਅੱਗੇ ਕਿਹਾ ਕਿ ਕਾਰਡੀਓਵੇਸਕੁਲਰ ਬਿਮਾਰੀ ਤੋਂ ਬਾਅਦ ਕੈਂਸਰ ਨਾਲ ਮੌਤਾਂ ਦੀ ਗਿਣਤੀ ਸਭ ਤੋਂ ਜਿਆਦਾ ਹੁੰਦੀ ਹੈ ਅਤੇ ਇਸ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਹੀ ਮਹਿਲਾਵਾਂ ਦੀ ਮੈਮੋਗ੍ਰਾਫੀ ਅਤੇ ਪੈਪ ਸਮੀਰ ਟੈਸਟ ਰਾਹੀਂ ਸਕਰੀਨਿੰਗ ਕਰਕੇ ਉਨ•ਾਂ ਨੂੰ ਮੁਢਲੇ ਪੱਧਰ 'ਤੇ ਪਤਾ ਕਰਕੇ ਰੋਕੇ ਜਾਣ ਦੀ ਲੋੜ ਹੈ।ਉਨ•ਾਂ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਬਚਾਅ ਕਰਨ ਲਈ ਔਰਤਾਂ ਨੂੰ ਡਾਕਟਰੀ ਜਾਂਚ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ। ਉਨ•ਾਂ ਇਹ ਵੀ ਕਿਹਾ ਕਿ ਪੇਂਡੂ ਖੇਤਰਾਂ 'ਚ ਮਹਿਲਾਵਾਂ ਵੱਲੋਂ ਕੈਂਸਰ ਸਬੰਧੀ ਜਾਂਚ ਪ੍ਰਤੀ ਜ਼ਿਆਦਾ ਦਿਲਚਸਪੀ ਨਾ ਹੋਣ ਕਰਕੇ ਇਹ ਬਿਮਾਰੀ ਘਾਤਕ ਸਿੱਧ ਹੋ ਰਹੀ ਹੈ ਅਤੇ ਇਹ ਵੈਨ ਖਾਸ ਕਰਕੇ ਅਜਿਹੀਆਂ ਔਰਤਾਂ ਲਈ ਉਨ•ਾਂ ਦੇ ਘਰਾਂ 'ਚ ਹੀ ਜਾਂਚ ਦੀ ਸਹੂਲਤ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਹੈ।ਇਸ ਪਹਿਲ ਕਦਮੀ ਲਈ ਉਨ•ਾਂ ਨੇ ਵਿਨੋਦ ਬਾਂਸਲ ਦਾ ਬਾਬਾ ਫਰੀਦ ਯੂਨੀਵਰਸਿਟੀ ਨਾਲ ਸਹਿਯੋਗ ਕਰਨ ਲਈ ਸ਼ਲਾਘਾ ਕੀਤੀ ਅਤੇ ਸੂਬੇ 'ਚ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਲਈ ਸਰਕਾਰ ਨਾਲ ਹੋਰ ਪੰਜਾਬੀਆਂ ਨੂੰ ਵੀ ਜੁੜਨ ਲਈ ਕਿਹਾ। ਮਾਲਵਾ ਖੇਤਰ ਦੇ ਚਾਰ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ, ਮਾਨਸਾ, ਬਠਿੰਡਾ ਅਤੇ ਫਿਰੋਜ਼ਪੁਰ ਵਿਖੇ ਕੈਂਸਰ ਦੇ ਵੱਧ ਰਹੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦਿਆਂ, ਸਿਹਤ ਮੰਤਰੀ ਨੇ ਕਿਹਾ ਕਿ ਇਸ ਖੇਤਰ ਵਿੱਚ ਕੈਂਸਰ ਦੇ ਪ੍ਰਤੀ ਲੱਖ 107 ਮਾਮਲੇ ਹੋਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ।

© 2016 News Track Live - ALL RIGHTS RESERVED