ਸੂਬੇ ਦੀ ਔਰਤਾਂ ਨੂੰ ਚੁੱਲੇ ਦੇ ਮਾੜੇ ਧੂੰਏੋ ਤੋ ਬਚਾਇਆ ਜਾਵੇਗਾ

Jun 25 2018 03:56 PM
ਸੂਬੇ ਦੀ ਔਰਤਾਂ ਨੂੰ ਚੁੱਲੇ ਦੇ ਮਾੜੇ ਧੂੰਏੋ ਤੋ ਬਚਾਇਆ ਜਾਵੇਗਾ


ਚੰਡੀਗੜ•
ਪੰਜਾਬ ਸਰਕਾਰ ਵਲੋਂ ਵਾਤਾਵਰਣ ਨੂੰ ਸਵੱਛ ਬਣਾਉਣ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅਤੇ ਔਰਤਾਂ ਨੂੰ ਧੂੰਏਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਐਨਰਜੀ ਡਿਵੇਲਪਮੈਂਟ ਏਜੰਸੀ (ਪੇਡਾ) ਵੱਲੋਂ ਬਾਇਓ ਗੈਸ ਪਲਾਂਟ ਲਾਉਣ ਦੀ ਮੁਹਿੰਮ ਨੂੰ ਜ਼ੋਰ-ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸੂਬੇ 'ਚ ਵੱਧ ਤੋਂ ਵੱਧ ਪੇਂਡੂ ਤੇ ਅਰਧ ਸ਼ਹਿਰੀ ਖੇਤਰਾਂ ਨੂੰ ਦਾਇਰੇ ਹੇਠ ਲਿਆਂਦਾ ਜਾ ਰਿਹਾ ਹੈ। ਇਸ ਨਾਲ ਸਵੱਛ ਬਾਲਣ ਘਰ ਤੱਕ ਪਹੁੰਚਦਾ ਹੈ ਤੇ ਆਰਥਿਕ ਤੌਰ 'ਤੇ ਵੀ ਇਹ ਪਲਾਂਟ ਬਹੁਤ ਲਾਹੇਵੰਦ ਸਿੱਧ ਹੋ ਰਿਹਾ ਹੈ। ਬਾਇਓ ਗੈਸ ਪਲਾਂਟ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਵਾਤਾਵਰਣ ਪੱਖੀ ਹੈ। ਇਹ ਜਾਣਕਾਰੀ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਿੱਤੀ। ਕਾਂਗੜ ਨੇ ਪ੍ਰਦੇਸ਼ ਵਿੱਚ ਪੇਂਡੂ ਖੇਤਰ ਵਿੱਚ ਇਸ ਬਾਲਣ ਨੂੰ ਸਵੱਛ ਤੇ ਵਧੀਆ ਸਾਧਨ ਦੱਸਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਬਾਲਣ ਲਈ ਜਾਗਰੂਕਤਾ ਵੱਧ ਰਹੀ ਹੈ। ਉਨ•ਾਂ ਦੱਸਿਆ ਕਿ ਨੈਸਨਲ ਬਾਇਓ ਗੈਸ ਤੇ ਮੈਨਓਰ ਮੈਨੇਜਮੈਂਟ ਪ੍ਰੋਗਰਾਮ ਇੱਕ ਕੇਂਦਰੀ ਪ੍ਰਾਯੋਜਿਤ ਯੋਜਨਾ ਹੈ। ਇਸ ਯੋਜਨਾ ਦੇ ਅੰਤਰਗਤ ਸ਼ਹਿਰੀ ਤੇ ਅਰਧ ਸ਼ਹਿਰੀ ਵਸਨੀਕਾਂ ਦੇ ਘਰਾਂ ਵਿੱਚ 4 ਤੋਂ 6 ਘਣਮੀਟਰ ਦੀ ਸਮਰਥਾ ਦੇ ਬਾਇਓ ਗੈਸ ਪਲਾਂਟ ਲਗਾਏ ਜਾਂਦੇ ਹਨ ਜੋ ਕਿ ਊਰਜਾ ਦਾ ਸਭ ਤੋਂ ਵਧੀਆ ਤੇ ਸਸਤਾ ਸੋਮਾ ਹੈ। ਇਸ ਸਕੀਮ ਦੇ ਅੰਤਰਗਤ ਪੇਡਾ ਵੱਲੋਂ ਪੰਜਾਬ ਵਿੱਚ 1994-95 ਤੋਂ ਲੈ ਕੇ ਹੁਣ ਤੱਕ 1,75,000 ਬਾਇਓ ਗੈਸ ਪਲਾਂਟ ਲਾਏ ਜਾ ਚੁੱਕੇ ਹਨ, ਜੋ ਕਿ ਸਫਲਤਾਪੂਰਵਕ ਚਲ ਰਹੇ ਹਨ, ਜਿਸ ਦੀ ਵਰਤੋਂ ਹਰ ਰੋਜ਼ ਕਰੀਬ ਸੱਤ ਲੱਖ ਵਿਅਕਤੀਆਂ ਦਾ ਭੋਜਨ ਪਕਾਉਣ  ਵਾਲੇ ਬਾਲਣ ਦੀ ਪੂਰਤੀ ਲਈ ਹੁੰਦੀ ਹੈ। ਇਨ•ਾਂ ਪਲਾਂਟਾਂ ਦੀ ਵਰਤੋਂ ਨਾਲ 2100 ਮੀਟ੍ਰਿਕ ਟਨ ਲਕੜੀ ਦੀ ਬੱਚਤ ਹੁੰਦੀ ਹੈ, ਜਿਸ ਨਾਲ ਲੱਖਾਂ ਰੁੱਖ ਬਚਾਏ ਜਾ ਰਹੇ ਹਨ। ਇਸ ਸਕੀਮ ਦੇ ਤਹਿਤ ਪੇਡਾ ਵੱਲੋਂ 2017-18 ਵਿੱਚ ਸੂਬੇ ਭਰ 'ਚ 3050 ਬਾਇਓ ਗੈਸ ਪਲਾਂਟ ਲਾਏ ਗਏ ਹਨ।  ਪੇਡਾ ਦੇ ਸੀ.ਈ.ਓ. ਐੱਨ.ਪੀ.ਐੱਸ ਰੰਧਾਵਾ ਨੇ ਕਿਹਾ ਕਿ 4 ਤੋਂ 6 ਘਣਮੀਟਰ ਦੀ ਸਮੱਰਥਾ ਵਾਲੇ ਬਾਇਓ ਗੈਸ ਪਲਾਂਟ ਲਾਉਣ ਲਈ 35,000 ਤੋਂ 40,000 ਰੁਪਏ ਤੱਕ ਦਾ ਖ਼ਰਚਾ ਹੁੰਦਾ ਹੈ। ਇਸ 'ਚੋਂ ਸਰਕਾਰ ਵੱਲੋਂ ਆਮ ਸ਼੍ਰੇਣੀ ਲਈ 9,000 ਰੁਪਏ ਤੇ ਅਨੁਸੂਚਿਤ ਜਾਤੀ ਦੀ ਸ਼੍ਰੇਣੀ ਲਈ 11,000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਘਰੇਲੂ ਵਰਤੋਂ ਲਈ ਇਹ ਪਲਾਂਟ ਲਾਉਣ ਲਈ ਜ਼ਿਲੇ ਵਿੱਚ ਏ.ਡੀ.ਸੀ. ਵਿਕਾਸ ਦਫ਼ਤਰ ਵਿੱਚ ਪੇਡਾ ਜ਼ਿਲਾ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਰੰਧਾਵਾ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਵੈ-ਰੋਜ਼ਗਾਰ ਕਾਮਿਆਂ ਨੂੰ 1500 ਰੁਪਏ ਪ੍ਰਤੀ ਬਾਇਓ ਗੈਸ ਪਲਾਂਟ ਦਿੱਤੇ ਜਾਂਦੇ ਹਨ, ਜੋ ਕਿ ਲੋਕਾਂ ਨੂੰ ਬਾਇਓ ਗੈਸ ਪਲਾਂਟ ਲਾਉਣ ਲਈ ਪ੍ਰੇਰਿਤ ਕਰਦੇ ਹਨ। ਪੰਜਾਬ 'ਚ ਲਗਭਗ 150 ਸਵੈ ਰੋਜ਼ਗਾਰ ਕਾਮੇ ਕੰਮ ਕਰ ਰਹੇ ਹਨ ਅਤੇ ਇਸ ਤੋਂ ਇਲਾਵਾ 300 ਦੇ ਲੱਗਭਗ ਸਿਖਲਾਈ ਪ੍ਰਾਪਤ ਮਿਸਤਰੀਆਂ ਨੂੰ ਰੋਜ਼ਗਾਰ ਮਿਲਿਆ ਹੈ। ਉਨ•ਾਂ ਦੱਸਿਆ ਕਿ ਪਿੰਡਾਂ 'ਚ ਚੁੱਲ•ੇ 'ਤੇ ਭੋਜਨ ਪਕਾਉਣ ਵਾਲੀਆਂ ਮਹਿਲਾਵਾਂ ਦੇ ਸਰੀਰ ਵਿੱਚ ਰੋਜ਼ 10 ਸਿਗਰਟਾਂ ਦੇ ਬਰਾਬਰ ਧੂੰਆਂ ਜਾਂਦਾ ਹੈ। ਇਸ ਲਈ ਬਾਇਓ ਗੈਸ ਖਾਣਾ ਬਣਾਉਣ ਲਈ ਸਸਤਾ ਤੇ ਵਧੀਆ ਬਾਲਣ ਪ੍ਰਣਾਲੀ ਹੈ, ਜਿਹੜਾ ਧੂੰਏ ਤੋਂ ਤਾਂ ਬਚਾਉਂਦਾ ਹੀ ਹੈ ਤੇ ਰਸੋਈ ਵੀ ਸਾਫ਼ ਰੱਖਦਾ ਹੈ, ਨਾਲ ਹੀ ਸਰੀਰਿਕ ਰੂਪ ਨਾਲ ਕੈਂਸਰ ਤੇ ਦਮੇ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਂਦਾ ਹੈ।

© 2016 News Track Live - ALL RIGHTS RESERVED