ਵਿਦਿਆਰਥੀਆਂ ਨੇ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਹੋਰ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੁਕ ਕਰਨ ਲਈ ਚੁੱਕੀ ਸਹੁੰ

Jul 06 2018 03:36 PM
ਵਿਦਿਆਰਥੀਆਂ ਨੇ ਨਸ਼ੇ ਤੋਂ ਦੂਰ ਰਹਿਣ ਲਈ ਅਤੇ ਹੋਰ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੁਕ ਕਰਨ ਲਈ ਚੁੱਕੀ ਸਹੁੰ


ਪਠਾਨਕੋਟ
ਸ੍ਰੀਮਤੀ ਨੀਲਿਮਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾ ਅਨੁਸਾਰ ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਗਏ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਡੇਪੋ ਨੂੰ ਸਮਰਪਿਤ ਜਿਲ•ਾ ਪਠਾਨਕੋਟ ਦੇ ਵੱਖ ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਅਤੇ ਸਰਕਾਰੀ ਹਾਈ ਸਕੂਲਾਂ ਅੰਦਰ ਸੈਮੀਨਾਰ ਆਯੋਜਿਤ ਕੀਤੇ ਗਏ। ਅਧਿਆਪਕਾਂ ਵੱਲੋਂ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਦੇ ਲਈ ਪ੍ਰੇਰਿਤ ਕੀਤਾ ਗਿਆ ਅਤੇ ਇਸ ਮੋਕੇ ਤੇ ਅਧਿਆਪਕਾਂ ਸਹਿਤ ਬੱਚਿਆਂ ਨੇ ਵੀ ਨਸੇਂ ਤੋਂ ਦੂਰ ਰਹਿਣ ਲਈ ਅਤੇ ਨਸ਼ੇ ਵਿਰੁਧ ਹੋਰਨਾਂ ਲੋਕਾਂ ਨੂੰ ਵੀ ਜਾਗਰੁਕ ਕਰਨ ਦੇ ਲਈ ਸਹੁੰ ਚੁੱਕੀ। ਇਹ ਜਾਣਕਾਰੀ ਸ੍ਰੀ ਰਵਿੰਦਰ ਕੁਮਾਰ ਜਿਲ•ਾ ਸਿੱਖਿਆ ਅਧਿਕਾਰੀ ਸੈਕੰਡਰੀ ਨੇ ਦਿੱਤੀ। 
ਸ੍ਰੀ ਰਵਿੰਦਰ ਕੁਮਾਰ ਜਿਲ•ਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਹਾਹੀ ਸਕੂਲ ਭੜੋਲੀ ਕਲਾਂ, ਕੇ.ਐਫ.ਸੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੌਂਤਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਸਮਾਂ, ਸਰਕਾਰੀ ਹਾਈ ਸਕੂਲ ਭਟਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਵਿਖੇ ਬੱਚਿਆਂ ਨੂੰ ਜਾਗਰੁਕ ਕੀਤਾ ਗਿਆ ਹੈ ਕਿ ਨਸ਼ਾ ਇੱਕ ਬੀਮਾਰੀ ਬਣ ਕੇ ਨੋਜਵਾਨਾਂ ਨੂੰ ਲੱਗਿਆ ਹੋਇਆ ਹੈ ਅਤੇ ਇਕ ਬੀਮਾਰ ਸਰੀਰ ਕਦੇ ਵੀ ਜਿੰਦਗੀ ਦੀਆਂ ਚਨੋਤੀਆਂ ਨੂੰ ਪੂਰਾ ਨਹੀਂ ਕਰ ਸਕਦਾ। ਉਨ•ਾਂ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ੇ ਤੋਂ ਦੂਰ ਰਿਹ ਕੇ ਹੀ ਅਸੀਂ ਆਪਣੇ ਮਾਤਾ ਪਿਤਾ ਅਤੇ ਅਪਣੇ ਸੁਪਨੇ ਪੂਰੇ ਕਰ ਸਕਦੇ ਹਾਂ। ਉਨ•ਾਂ ਕਿਹਾ ਕਿ ਨਸ਼ੇ ਵਿੱਚ ਫਸੇ ਹੋਏ ਨੋਜਵਾਨਾਂ ਦਾ ਜੀਵਨ ਅਨੁਸਾਸਨ ਹੀਣ ਹੋ ਜਾਂਦਾ ਹੈ ਅਤੇ ਉਹ ਪਤਨ ਵੱਲ ਤੂਰ ਪੈਂਦੇ ਹਨ। ਉਨ•ਾਂ ਕਿਹਾ ਕਿ ਨਸ਼ਾ ਹੀ ਅਪਰਾਧ ਨੂੰ ਜਨਮ ਦਿੰਦਾ ਹੈ ਅਤੇ ਵਿਅਕਤੀ ਨਸ਼ੇ ਦਾ ਆਦਿ ਹੋ ਕੇ ਅਪਣੀ ਜਿੰਦਗੀ ਦੇ ਨਾਲ ਨਾਲ ਰਿਸਤੇ ਅਤੇ ਪਰਿਵਾਰ ਨੂੰ ਤਬਾਹ ਕਰ ਲੈਂਦਾ ਹੈ। ਉਨ•ਾਂ ਕਿਹਾ ਕਿ ਵਿਦਿਆਰਥੀ ਜੀਵਨ ਕੂਝ ਬਣਨ ਦੇ ਲਈ ਹੁੰਦਾ ਹੈ ਪੜ ਕੇ ਇੱਕ ਮਹਾਨ ਵਿਅਕਤੀ ਬਣਨ ਦੇ ਲਈ ਹੁੰਦਾ ਹੈ। ਨਸ਼ੇ ਦੀ ਲਤ ਲੱਗਣ ਨਾਲ ਵਿਅਕਤੀ ਪੜਾਈ ਤੋਂ ਕੋਹਾਂ ਮੀਲ ਦੂਰ ਹੋ ਜਾਂਦਾ ਹੈ। 
ਇਸ ਮੋਕੇ ਤੇ ਬੱਚਿਆਂ ਨੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਅਤੇ ਖੁਦ ਨਸ਼ੇ ਤੋਂ ਦੂਰ ਰਹਿਣ ਦੇ ਲਈ ਸਹੁੰ ਵੀ ਚੁੱਕੀ। ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਸਹੁੰ ਚੁੱਕ ਕੇ ਇਹ ਨਿਸਚੇ ਕੀਤਾ ਕਿ ਉਹ ਜਿੰਦਗੀ ਵਿੱਚ ਨਸ਼ੇ ਤੋਂ ਦੂਰ ਰਹਿਣਗੇ। ਉਨ•ਾਂ ਦੱਸਿਆ ਕਿ ਬੱਚਿਆਂ ਵੱਲੋਂ ਨਸ਼ੇ ਦੇ ਖਿਲਾਫ ਅਪਣੇ ਵਿਚਾਰ ਵੀ ਪੇਸ ਕੀਤੇ ਗਏ। ਉਨ•ਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆÀ ਅਸੀਂ ਸਾਰੇ ਮਿਲ ਕੇ ਪੰਜਾਬ ਸਰਕਾਰ ਦੀ ਸੋਚ ਦੇ ਅਨੁਸਾਰ ਇਕ ਤੰਦਰੁਸਤ ਪੰਜਾਬ ਦੀ ਸਿਰਜਨਾ ਕਰੀਏ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ। 

© 2016 News Track Live - ALL RIGHTS RESERVED