ਬੈਂਕ ਡਕੈਟੀ ਤੇ ਪੈਟਪੋਲ ਪੰਪ ਲੁੱਟਣ ਵਾਲੇ ਗਿਰੋਹ ਦੇ ਤਿੰਨ ਦੋਸ਼ੀ ਪੁਲੀਸ ਨੇ ਕੀਤੇ ਕਾਬੂ

Jul 07 2018 02:06 PM
ਬੈਂਕ ਡਕੈਟੀ ਤੇ ਪੈਟਪੋਲ ਪੰਪ ਲੁੱਟਣ ਵਾਲੇ ਗਿਰੋਹ ਦੇ ਤਿੰਨ ਦੋਸ਼ੀ ਪੁਲੀਸ ਨੇ ਕੀਤੇ ਕਾਬੂ


ਪਠਾਨਕੋਟ
ਬੀਤੇ ਕੁਝ ਦਿਨ ਪਹਿਲਾਂ ਪਿੰਡ ਨਰੋਟ ਮਹਿਰਾ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਤੇ ਝਾਕੋਲਾਹੜੀ ਦੇ ਨੇੜੇ ਪੈਟਰੋਲ ਪੰਪ 'ਤੇ ਹੋਈ ਲੁੱਟ ਦੀ ਵਾਰਦਾਤ ਵਿਚ ਸ਼ਾਮਲ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਸ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਕਰ ਕੇ ਸੀ. ਆਈ. ਏ. ਸਟਾਫ ਦੇ ਇੰਚਾਰਜ ਭਾਰਤ ਭੂਸ਼ਣ ਨੇ ਲੁੱਟ ਵਿਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਫੜਨ 'ਚ ਸਫਲਤਾ ਪ੍ਰਾਪਤ ਕੀਤੀ।
ਪ੍ਰੈੱਸ ਕਾਨਫਰੰਸ 'ਚ ਜ਼ਿਲਾ ਪੁਲਸ ਮੁਖੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਬੀਤੇ ਦਿਨ ਨਰੋਟ ਮਹਿਰਾ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਲੁਟੇਰਿਆਂ ਵੱਲੋਂ ਰਿਵਾਲਵਰ ਤੇ ਹਥਿਆਰਾਂ ਦੀ  ਨੋਕ  'ਤੇ ਕਰਮਚਾਰੀਆਂ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਡਕੈਤੀ ਨੂੰ ਅੰਜਾਮ ਦੇ ਕੇ 1 ਲੱਖ 52 ਹਜ਼ਾਰ ਰੁਪਏ ਲੁੱਟ ਲਏ ਸਨ। ਕੁਝ ਦਿਨ ਬਾਅਦ ਹੀ ਲੁਟੇਰਿਆਂ ਵੱਲੋਂ ਪੈਟਰੋਲ ਪੰਪ 'ਤੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ•ਾਂ  ਕਿਹਾ ਕਿ ਸੀ. ਆਈ. ਏ. ਸਟਾਫ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਦੋਸ਼ੀਆਂ ਨੂੰ ਫੜਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਰ ਕੇ ਪੁਲਸ ਤਿੰਨ ਦੋਸ਼ੀਆਂ ਨੂੰ ਫੜਨ 'ਚ ਕਾਮਯਾਬ ਹੋ ਗਈ ਜਦਕਿ ਦੋ ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲੁੱਟ ਦਾ ਮਾਸਟਰ-ਮਾਈਂਡ ਗੁਰਦੀਪ ਸਿੰਘ ਪੁੱਤਰ ਜਗੀਰ ਸਿੰਘ ਨਿਵਾਸੀ ਕਲੀਜਪੁਰ ਤਾਰਾਗੜ• ਨਿਕਲਿਆ ਜੋ ਕਿ ਆਰ. ਐੱਮ. ਪੀ. ਡਾਕਟਰ ਹੈ ਅਤੇ ਮੈਡੀਕਲ ਸਟੋਰ ਚਲਾਉਂਦਾ ਹੈ। ਇਸਦੇ ਨਾਲ ਹੀ ਦੂਜੇ ਦੋਸ਼ੀਆਂ ਦੀ ਪਛਾਣ ਮਨਜੀਤ ਲਾਲ ਪੁੱਤਰ ਅਮਰ ਨਿਵਾਸੀ ਬਾਜ਼ੀਗਰ ਕੁਲੀਆਂ ਜ਼ਿਲਾ ਗੁਰਦਾਸਪੁਰ ਤੇ ਦੀਪਕ ਮਸੀਹ ਨਿਵਾਸੀ ਕਲੀਜਪੁਰ ਤਾਰਾਗੜ• ਦੇ ਰੂਪ ਵਿਚ ਹੋਈ ਹੈ। 
ਉਨ•ਾਂ ਦੱਸਿਆ ਕਿ ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਗੁਰਦੀਪ ਸਿੰਘ ਨੇ ਇਕ ਵਿਅਕਤੀ ਨੂੰ ਸਪੈਸ਼ਲ ਮੁੰਬਈ ਤੋਂ ਬੁਲਾਇਆ ਸੀ ਅਤੇ ਵੈਸੇ  ਉਹ ਬਟਾਲਾ ਦਾ ਰਹਿਣ ਵਾਲਾ ਹੈ। ਉਸ 'ਤੇ ਮਰਡਰ ਦਾ ਕੇਸ ਚੱਲ  ਰਿਹਾ ਹੈ।  ਪੁਲਸ ਅਧਿਕਾਰੀ ਨੇ ਦੱਸਿਆ ਕਿ  ਦੋਸ਼ੀਆਂ ਤੋਂ ਇਕ ਪਿਸਟਲ, ਇਕ ਦੇਸੀ ਕੱਟਾ, ਦਾਤਰ, 20 ਹਜ਼ਾਰ ਦੇ ਸਿੱਕੇ ਤੇ 4300 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਐੱਸ. ਪੀ. ਰਣਜੀਤ ਸਿੰਘ, ਸੀ. ਆਈ. ਏ. ਸਟਾਫ ਦੇ ਇੰਚਾਰਜ ਭਾਰਤ ਭੂਸ਼ਣ ਤੇ ਹੋਰ ਅਧਿਕਾਰੀ ਹਾਜ਼ਰ ਸਨ।

© 2016 News Track Live - ALL RIGHTS RESERVED