ਸਹੁਰਿਆ ਦੀ ਕੋਠੀ ਅੱਗੇ ਤੀਜੇ ਦਿਨ ਵੀ ਧਰਨਾ ਜਾਰੀ

Jul 07 2018 03:27 PM
ਸਹੁਰਿਆ ਦੀ ਕੋਠੀ ਅੱਗੇ ਤੀਜੇ ਦਿਨ ਵੀ ਧਰਨਾ ਜਾਰੀ


ਦਸੂਹਾ
ਥਾਣਾ ਦਸੂਹਾ ਦੇ ਪਿੰਡ ਗੰਭੋਵਾਲ ਦੀ ਵਿਧਵਾ ਹਰਦੀਪ ਕੌਰ ਪਤਨੀ ਸਵ. ਸੁਰਜੀਤ ਸਿੰਘ ਜੋ ਕਿ ਆਪਣੇ ਸਹੁਰਿਆਂ ਦੀ ਕੋਠੀ ਅੱਗੇ ਅੱਜ ਤੀਜੇ ਦਿਨ ਵੀ ਬੱਚਿਆਂ ਸਮੇਤ ਧਰਨੇ 'ਤੇ ਬੈਠੀ, ਦਾ ਮਾਮਲਾ  ਉਲਝਦਾ ਜਾ ਰਿਹਾ ਹੈ। ਉਸ ਨੇ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਹੋ ਚੁੱਕੀ ਹੈ। ਉਸ ਦੇ ਬੱਚੇ ਭੁੱਖੇ-ਪਿਆਸੇ ਲਾਵਾਰਸਾਂ ਵਾਂਗ ਇਥੇ ਬੈਠੇ ਹਨ। ਉਸ ਨੇ ਮਜਬੂਰ ਹੋ ਕੇ ਇਹ ਫੈਸਲਾ ਲਿਆ ਹੈ ਕਿ ਜੇਕਰ ਉਸ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਬੱਚਿਆਂ ਸਮੇਤ ਜਾਨ ਦੇਣ ਨੂੰ ਮਜਬੂਰ ਹੋ ਸਕਦੀ ਹੈ। ਉਸ ਨੇ ਕਿਹਾ ਕਿ ਉਸ ਦਾ ਇਕ ਲੜਕਾ ਅਪਾਹਜ ਹੈ ਪਰ ਉਸ 'ਤੇ ਵੀ ਕੋਈ ਤਰਸ ਨਹੀਂ ਕਰ ਰਿਹਾ। ਸਾਡੇ ਤਿੰਨਾਂ ਦੇ ਜਾਨੀ ਨੁਕਸਾਨ ਦੀ ਜ਼ਿੰਮੇਵਾਰੀ ਉਸ ਦੇ ਸਹੁਰੇ ਪਰਿਵਾਰ ਦੀ ਹੋਵੇਗੀ।
ਵਿਧਵਾ ਨੇ ਦੋਸ਼ ਲਾਇਆ ਕਿ ਪੁਲਸ ਵੀ ਸਾਨੂੰ ਤੰਗ-ਪ੍ਰੇਸ਼ਾਨ ਕਰ ਰਹੀ ਹੈ, ਜਦਕਿ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰ ਜਾਣਬੁੱਝ ਕੇ ਕਿਤੇ ਚਲੇ ਗਏ ਹਨ। ਉਹ ਆਖਰੀ ਸਾਹ ਤੱਕ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ।
ਇਸ ਸਬੰਧੀ ਡੀ. ਐੱਸ. ਪੀ. ਰਜਿੰਦਰ ਸ਼ਰਮਾ ਨੇ ਗੱਲਬਾਤ ਦੌਰਾਨ ਕਿਹਾ ਕਿ ਹਰਦੀਪ ਕੌਰ ਅਤੇ ਉਸ ਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਦਾ ਕੋਠੀ ਸਬੰਧੀ ਆਪਸੀ ਝਗੜਾ ਹੈ, ਜਿਸ ਦਾ ਕੇਸ ਮਾਣਯੋਗ ਅਦਾਲਤ 'ਚ ਚੱਲ ਰਿਹਾ ਹੈ। ਪੁਲਸ ਇਸ ਮਾਮਲੇ ਵਿਚ ਦਖਲ ਨਹੀਂ ਦੇ ਸਕਦੀ। ਉਨ•ਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਪੁਲਸ ਪਿੰਡ ਗੰਭੋਵਾਲ ਵਿਖੇ ਪੰਚਾਇਤ ਨੂੰ ਨਾਲ ਲੈ ਕੇ ਝਗੜੇ ਵਾਲੀ ਜਗ•ਾ 'ਤੇ ਜ਼ਰੂਰ ਗਈ ਸੀ ਪਰ ਉਕਤ ਔਰਤ ਤੇ ਉਸ ਦੇ ਬੱਚਿਆਂ ਨੂੰ ਚੰਗਾ-ਮਾੜਾ ਨਹੀਂ ਕਿਹਾ।

© 2016 News Track Live - ALL RIGHTS RESERVED