ਮੋਗਾ ਦੇ ਸਾਬਕਾ ਐਸਐਸਪੀ ਖਿਲਾਫ ਲੁਟ ਆਊਟ ਨੋਟਿਸ ਜਾਰੀ

Jul 08 2018 03:03 PM
ਮੋਗਾ ਦੇ ਸਾਬਕਾ ਐਸਐਸਪੀ ਖਿਲਾਫ ਲੁਟ ਆਊਟ ਨੋਟਿਸ ਜਾਰੀ


ਜਲੰਧਰ
ਨਸ਼ਾ ਸਮੱਗਲਰਾਂ ਨਾਲ ਸਬੰਧਾਂ ਨੂੰ ਲੈ ਕੇ ਦੋਸ਼ਾਂ 'ਚ ਘਿਰੇ ਮੋਗਾ ਦੇ ਸਾਬਕਾ ਐੱਸ.ਐੱਸ.ਪੀ. ਰਾਜਜੀਤ ਸਿੰਘ ਵੱਲੋਂ ਮੁਲਕ ਛੱਡ ਦੇਣ ਦੀ ਸੰਭਾਵਨਾ ਬਾਰੇ ਮੀਡੀਆ ਰਿਪੋਰਟਾਂ ਦੇ ਮੱਦੇਨਜ਼ਰ ਪੰਜਾਬ ਪੁਲਸ ਵਿਜੀਲੈਂਸ ਬਿਊਰੋ ਨੇ ਉਸ ਲਈ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਰਾਜਜੀਤ ਸਿੰਘ ਵਿਜੀਲੈਂਸ ਬਿਊਰੋ ਦੇ ਪੁਲਸ ਥਾਣੇ ਵਿਖੇ ਦਰਜ ਐੱਫ.ਆਈ.ਆਰ. ਨੰਬਰ. 1/2015 ਨਾਲ ਸਬੰਧਤ ਕੇਸ ਵਿਚ ਪੁੱਛਗਿੱਛ ਲਈ ਲੋੜੀਂਦਾ ਹੈ। ਇਸ ਐੱਫ.ਆਈ.ਆਰ. ਦਾ ਸਬੰਧ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਵਿਰੁੱਧ ਦੋਸ਼ਾਂ ਨਾਲ ਹੈ ਜੋ ਉਸ ਵੇਲੇ ਤਰਨਤਾਰਨ ਵਿਖੇ ਤਾਇਨਾਤ ਸੀ ਅਤੇ ਉਸ ਵੇਲੇ ਰਾਜਜੀਤ ਸਿੰਘ ਇੱਥੋਂ ਦਾ ਜ਼ਿਲਾ ਪੁਲਸ ਮੁਖੀ ਸੀ। ਐੱਫ.ਆਈ.ਆਰ. ਮੁਤਾਬਕ ਕੁਝ ਨਸ਼ਾ ਸਮੱਗਲਰ ਲੈਬ ਸਟਾਫ ਦੀ ਮਿਲੀਭੁਗਤ ਨਾਲ ਫੜੇ ਗਏ ਨਸ਼ਿਆਂ ਦੇ ਕੈਮੀਕਲ ਪਰਖ ਵਿਚ ਕਲੀਨ ਚਿੱਟ ਹਾਸਲ ਕਰਨ 'ਚ ਕਾਮਯਾਬ ਹੋ ਜਾਂਦੇ ਸਨ।  ਵਿਜੀਲੈਂਸ ਬਿਊਰੋ ਵੱਲੋਂ ਜਾਰੀ ਕੀਤਾ ਲੁਕ-ਆਊਟ ਨੋਟਿਸ ਪੰਜਾਬ ਪੁਲਸ ਦੇ ਇੰਟੈਲੀਜੈਂਸ ਬਿਊਰੋ ਨੂੰ ਭੇਜ ਦਿੱਤਾ ਗਿਆ ਹੈ ਜਿਸ ਨੂੰ ਅੱਗੇ ਵੱਖ-ਵੱਖ ਹਵਾਈ ਅੱਡਿਆਂ ਅਤੇ ਮੁਲਕ ਤੋਂ ਬਾਹਰ ਜਾਣ ਵਾਲੀਆਂ ਹੋਰ ਥਾਵਾਂ 'ਤੇ ਭੇਜਿਆ ਜਾਵੇਗਾ ਤਾਂ ਕਿ ਰਾਜਜੀਤ ਪੁੱਛਗਿੱਛ ਤੋਂ ਬਚਣ ਲਈ ਮੁਲਕ ਨਾ ਛੱਡ ਸਕੇ। ਰਾਜਜੀਤ ਸਿੰਘ ਇਸ ਸਮੇਂ ਮੋਹਾਲੀ 'ਚ ਚੌਥੀ ਬਟਾਲੀਅਨ 'ਚ ਕਮਾਂਡੈਂਟ ਦੇ ਅਹੁਦੇ 'ਤੇ ਤਾਇਨਾਤ ਹੈ।

© 2016 News Track Live - ALL RIGHTS RESERVED