ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਸ਼ਿਆ ਵਿਰੁਧ ਰੋਸ਼ ਪ੍ਰਦਰਸ਼ਨ

Jul 08 2018 03:03 PM
ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਨਸ਼ਿਆ ਵਿਰੁਧ ਰੋਸ਼ ਪ੍ਰਦਰਸ਼ਨ


ਹੁਸ਼ਿਆਰਪੁਰ
ਨਸ਼ਿਆਂ  ਵਿਰੁੱਧ  ਸੂਬਾ  ਵਾਸੀਆਂ 'ਚ ਪੈਦਾ ਰੋਸ ਘਟਣ ਦਾ ਨਾਂ ਨਹੀਂ ਲੈ ਰਿਹਾ। ਹੁਸ਼ਿਆਰਪੁਰ ਦੇ ਫਗਵਾੜਾ ਚੌਕ ਵਿਖੇ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਇਕੱਤਰ ਹੋ ਕੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਦੀਪਕ ਕੁਮਾਰ ਡੀ. ਕੇ., ਕੰਬੀ, ਬੁੱਟਰ ਸ਼ੇਖੂਪੁਰ, ਰੋਹਿਤ ਖਾਨਪੁਰ, ਵਰੁਣ, ਪਵਨ, ਰਜਤ, ਸੁਨੀਲ ਪੰਡੋਰੀ ਭਵਾਂ, ਹਰਪ੍ਰੀਤ, ਪਰਮਵੀਰ ਸ਼ੇਰਗੜ•, ਵਿਜੇ ਖਾਨਪੁਰ ਆਦਿ ਸਮੇਤ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਕੈਪਟਨ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਸੂਬੇ ਦੀ ਨੌਜਵਾਨ ਪੀੜ•ੀ ਨਸ਼ਿਆਂ 'ਚ ਗ੍ਰਸਤ ਹੋ ਰਹੀ ਹੈ ਅਤੇ ਸਰਕਾਰ ਤਮਾਸ਼ਾ ਦੇਖ ਰਹੀ ਹੈ। ਆਏ ਦਿਨ ਨਸ਼ਿਆਂ ਦੇ ਸ਼ਿਕਾਰ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ ਹਨ ਅਤੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। 
ਨੌਜਵਾਨ ਆਗੂਆਂ ਨੇ ਕਿਹਾ ਕਿ ਸੱਤਾ ਵਿਚ ਆਉਣ  ਤੋਂ  ਪਹਿਲਾਂ ਕੈਪਟਨ ਕਹਿੰਦੇ ਸਨ  ਕਿ ਸੱਤਾ ਵਿਚ ਆਉਣ ਉਪਰੰਤ ਉਹ 4 ਹਫ਼ਤਿਆਂ 'ਚ ਪੰਜਾਬ ਵਿਚੋਂ ਨਸ਼ੇ ਖਤਮ ਕਰ ਦੇਣਗੇ   ਪਰ ਨਸ਼ੇ ਖਤਮ ਹੋਣ ਦੀ ਬਜਾਏ ਨੌਜਵਾਨ ਪੀੜ•ੀ ਹੀ ਖਤਮ ਹੋ ਰਹੀ ਹੈ। ਉਨ•ਾਂ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਉਹ ਲੋਕ ਹਿਤੈਸ਼ੀ ਹੈ ਤਾਂ ਨਸ਼ਿਆਂ ਦੇ ਕਾਰੋਬਾਰੀਆਂ  ਨਾਲ  ਸਖ਼ਤੀ ਨਾਲ ਸਿੱਝੇ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ•ੀ ਦਾ ਹੋਰ ਨੁਕਸਾਨ ਨਾ ਹੋ ਸਕੇ। 
ਹੁਸ਼ਿਆਰਪੁਰ ਤੋਂ ਜਸਵਿੰਦਰਜੀਤ ਅਨੁਸਾਰ : ਅੱਜ ਬਸਪਾ ਦੀ ਹੁਸ਼ਿਆਰਪੁਰ ਇਕਾਈ ਵੱਲੋਂ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਵਾਉਣ, ਨਸ਼ਿਆਂ, ਮਹਿੰਗਾਈ, ਬੇਰੋਜ਼ਗਾਰੀ ਆਦਿ ਅਹਿਮ ਮੁੱਦਿਆਂ 'ਤੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਦੀ ਅਗਵਾਈ ਵਿਚ ਜ਼ਿਲਾ ਸਕੱਤਰੇਤ ਸਾਹਮਣੇ ਰੋਸ ਪ੍ਰਦਰਸ਼ਨ ਉਪਰੰਤ ਦੋਵਾਂ ਸਰਕਾਰਾਂ ਦੇ ਪੁਤਲੇ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਬਸਪਾ ਆਗੂਆਂ ਅਤੇ ਵਰਕਰਾਂ ਨੇ ਜੇਲ ਚੌਕ ਤੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ।  ਰੋਸ ਪ੍ਰਦਰਸ਼ਨ ਵਿਚ ਦੋਆਬਾ ਜ਼ੋਨ ਇੰਚਾਰਜ ਪ੍ਰਵੀਨ ਬੰਗਾ, ਪਾਰਲੀਮੈਂਟ ਇੰਚਾਰਜ ਕੇ. ਡੀ. ਖੋਸਲਾ ਤੇ ਇੰਜ. ਮਹਿੰਦਰ ਸਿੰਘ ਸੰਧਰਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 
ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਨੇ ਦੇਸ਼ ਨੂੰ ਆਰਥਕ ਪੱਖੋਂ ਖੋਖਲਾ ਕਰ ਦਿੱਤਾ ਹੈ। ਸੂਬੇ 'ਚ ਮਹਿੰਗਾਈ, ਬੇਰੋਜ਼ਗਾਰੀ, ਪੈਟਰੋਲ-ਡੀਜ਼ਲ ਅਤੇ ਬੱਸਾਂ ਦੇ ਵਧੇ ਕਿਰਾਇਆਂ ਨਾਲ ਲੋਕਾਂ ਦਾ ਆਰਥਕ ਪੱਖੋਂ ਲੱਕ ਟੁੱਟ ਗਿਆ ਹੈ। ਦੇਸ਼ 'ਚ 8-8 ਸਾਲ ਦੀਆਂ ਬੱਚੀਆਂ ਨਾਲ ਹੋ ਰਹੇ ਜਬਰ-ਜ਼ਨਾਹ, ਲੁੱਟਾਂ-ਖੋਹਾਂ, ਕਤਲਾਂ ਅਤੇ ਗਰੀਬਾਂ 'ਤੇ ਹੋ ਰਹੇ ਅੱਤਿਆਚਾਰਾਂ ਕਾਰਨ ਜੰਗਲ ਰਾਜ ਬਣ ਚੁੱਕਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਬਦਲ ਕੇ ਮੋਦੀ ਸਰਕਾਰ ਨੇ ਗਰੀਬ ਵਿਦਿਆਰਥੀਆਂ ਤੋਂ ਉੱਚੇਰੀ ਸਿੱਖਿਆ ਦਾ ਹੱਕ ਖੋਹ ਲਿਆ ਹੈ। ਪੰਜਾਬ 'ਚ ਸਿਆਸਤਦਾਨਾਂ  ਦੀ  ਸ਼ਹਿ 'ਤੇ ਨਸ਼ਿਆਂ ਦਾ ਜਾਲ ਵਿਛਿਆ ਹੋਇਆ ਹੈ। ਕੈਪਟਨ ਸਰਕਾਰ ਹਰ ਪਾਸਿਓਂ ਫੇਲ ਸਾਬਿਤ ਹੋ ਰਹੀ ਹੈ। ਇਸ ਨੇ ਚੋਣ ਮਨੋਰਥ ਪੱਤਰ ਵਿਚ ਕੀਤਾ ਕੋਈ ਵੀ ਵਾਅਦਾ ਪੂਰਾ ਨਾ ਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ•ਾਂ ਕਿਹਾ ਕਿ ਨਸ਼ਿਆਂ ਖਿਲਾਫ਼ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾ ਕੇ ਬਸਪਾ ਜਨ-ਅੰਦੋਲਨ ਜਾਰੀ ਰੱਖੇਗੀ। 
ਇਸ ਮੌਕੇ ਠੇਕੇਦਾਰ ਭਗਵਾਨ ਦਾਸ, ਉਂਕਾਰ ਸਿੰਘ ਝੱਮਟ, ਦਲਜੀਤ ਸਿੰਘ ਰਾਏ, ਸੁਖਦੇਵ ਸਿੰਘ ਬਿੱਟਾ, ਮਨਿੰਦਰ ਸਿੰਘ ਸ਼ੇਰਪੁਰੀ, ਐਡਵੋਕੇਟ ਰਣਜੀਤ ਕੁਮਾਰ, ਨੀਰਜ ਕੁਮਾਰ, ਯਸ਼ ਭੱਟੀ, ਜਗਮੋਹਣ ਸੱਜਣਾ, ਮੋਹਣ ਲਾਲ ਭਟੋਆ, ਬਿੰਦਰ ਸਰੋਆ, ਮਦਨ ਸਿੰਘ ਬੈਂਸ, ਹਰਦੀਪ ਹੈਰੀ, ਨਿਸ਼ਾਨ ਚੌਧਰੀ, ਬਖਸ਼ੀਸ਼ ਭੀਮ, ਨਛੱਤਰ ਸਿੰਘ ਠੱਕਰਵਾਲ, ਗੁਰਨਾਮ ਕੂੰਟ, ਮਨੋਜ ਕੁਮਾਰ, ਹਰਜੀਤ ਲਾਡੀ, ਚੌਧਰੀ ਬਲਬੀਰ ਚੰਦ ਆਦਿ ਹਾਜ਼ਰ ਸਨ।ੋ

© 2016 News Track Live - ALL RIGHTS RESERVED