ਜਿਲਾ ਸਿਹਤ ਟੀਮ ਨੇ ਹੋਟਲਾਂ ਤੇ ਦੁਕਾਨਾਂ ਤੇ ਦਿੱਤੀ ਦੰਬਿਸ਼

Jul 09 2018 02:15 PM
ਜਿਲਾ ਸਿਹਤ ਟੀਮ ਨੇ ਹੋਟਲਾਂ ਤੇ ਦੁਕਾਨਾਂ ਤੇ ਦਿੱਤੀ ਦੰਬਿਸ਼


ਹੁਸ਼ਿਆਰਪੁਰ
'ਮਿਸ਼ਨ ਤੰਦਰੁਸਤ ਪੰਜਾਬ' ਦੀ ਮੁਹਿੰਮ ਨੂੰ ਨੇਪਰੇ ਚਾੜ•ਨ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਜ਼ਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਨੇ  'ਮਿਸ਼ਨ ਤੰਦਰੁਸਤ ਪੰਜਾਬ'  ਤਹਿਤ  ਹੁਸ਼ਿਆਰਪੁਰ ਸ਼ਹਿਰ ਦੇ  ਵੱਖ-ਵੱਖ ਹੋਟਲਾਂ, ਹਲਵਾਈਆਂ ਦੀਆਂ ਮਠਿਆਈਆਂ ਦੀਆਂ ਦੁਕਾਨਾਂ ਦੀਆਂ ਰਸੋਈ ਤੇ ਖਾਣਾ ਬਣਾਉਣ ਵਿਚ ਵਰਤੇ ਜਾਣ ਵਾਲੇ  ਸਮਾਨ ਦੀ ਚੈਕਿੰਗ ਕੀਤੀ ਗਈ ਤੇ ਗਲੀਆਂ ਸੜੀਆਂ ਸਬਜ਼ੀਆਂ ਤੇ ਹੋਰ ਸਾਮਾਨ ਨੂੰ ਨਸ਼ਟ ਕਰਵਾਇਆ ਗਿਆ। ਇਸ ਮੌਕੇ ਜ਼ਿਲਾ ਸਿਹਤ ਅਫਸਰ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਾਵਟ ਰਹਿਤ ਖੁਰਾਕ ਤੇ ਖੁਰਾਕੀ ਵਸਤਾਂ ਦੀ ਸਪਲਾਈ, ਰੈਸਟੋਰੈਂਟਾਂ ਦੀ ਰਸੋਈ ਸਫ਼ਾਈ,  ਰਹਿਣ ਯੋਗ ਸਾਫ ਵਾਤਾਵਰਣ, ਸਾਫ ਪੀਣ ਯੋਗ ਪਾਣੀ ਅਤੇ ਲੋਕਾਂ ਦੇ ਸਰੀਰਕ ਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਣਾ ਹੈ। ਉਨ••ਾਂ ਦੱਸਿਆ ਕਿ ਵਿਭਾਗ ਵੱਲੋਂ ਹਰੇਕ ਸ਼ੁਕਰਵਾਰ ਫੂਡ ਸੇਫਟੀ ਐਕਟ ਤਹਿਤ ਲੋਕਾਂ ਨੂੰ ਖਾਣ ਯੋਗ ਪਦਾਰਥ ਦੀ ਸੁਰੱਖਿਆ ਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ। ਇਕ ਜਾਗਰੂਕ ਸਮਾਜ ਹੀ ਸਿਹਤਮੰਦ ਸਮਾਜ ਹੋ ਸਕਦਾ ਹੈ। 
ਉਨ•ਾਂ ਮਿਲਾਵਟਖੋਰਾਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ•ਾਂ ਮਿਲਾਵਟਖੋਰੀ ਬੰਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਸੈਂਪਲ ਤਾਂ ਲਏ ਹੀ ਜਾਣਗੇ, ਨਾਲ ਹੀ ਵੱਡੀ ਪੱਧਰ 'ਤੇ ਜੁਰਮਾਨਾ ਵੀ ਕੀਤਾ ਜਾਵੇਗਾ। ਉਨ•ਾਂ ਕਿਹਾ ਪੰਜਾਬ ਸਰਕਾਰ ਦਾ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਬੂਰ ਪੈਣਾ ਸ਼ੁਰੂ ਹੈ ਗਿਆ। ਇਸ ਮੌਕੇ ਫੂਡ ਸੇਫਟੀ ਅਫਸਰ ਰਮਨ ਵਿਰਦੀ, ਅਸ਼ੋਕ ਕੁਮਾਰ,  ਰਾਮ ਲੁਭਾਇਆ, ਨਰੇਸ਼ ਕੁਮਾਰ ਹਾਜ਼ਰ ਸਨ।

© 2016 News Track Live - ALL RIGHTS RESERVED