ਪਿੰਟੀ ਜਿੰਟਾ ਦੀ ਕੰਪਨੀ ਦੀ ਅਰਜੀ ਅਦਾਲਤ ਨੇ ਕੀਤੀ ਰੱਦ

Jul 11 2018 03:18 PM
ਪਿੰਟੀ ਜਿੰਟਾ ਦੀ ਕੰਪਨੀ ਦੀ ਅਰਜੀ ਅਦਾਲਤ ਨੇ ਕੀਤੀ ਰੱਦ


ਚੰਡੀਗੜ•
ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਦੀ ਕੰਪਨੀ 'ਕੇ. ਪੀ. ਐੱਚ. ਡਰੀਮਜ਼ ਕ੍ਰਿਕਟ ਪ੍ਰਾਈਵਟ ਲਿਮਟਿਡ' ਵਲੋਂ ਫਾਈਲ ਕੀਤੀ ਗਈ ਇਕ ਅਰਜ਼ੀ ਨੂੰ ਮੰਗਲਵਾਰ ਨੂੰ ਜ਼ਿਲਾ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ। ਕੰਪਨੀ ਨੇ ਅਦਾਲਤ 'ਚ ਸ਼ਿਕਾਇਤ ਕਰਤਾ ਡਾ. ਸੁਭਾਸ਼ ਸਤੀਜਾ ਵਲੋਂ ਫਾਈਲ ਕੀਤੀ ਗਈ ਸ਼ਿਕਾਇਤ ਨੂੰ ਰੱਦ ਕਰਨ ਲਈ ਅਰਜ਼ੀ ਲਾਈ ਸੀ ਪਰ ਅਦਲਾਤ ਨੇ ਸੀ. ਆਰ. ਪੀ. ਸੀ. ਦੀ ਧਾਰਾ-7 ਦੇ ਨਿਯਮ 11 ਤਹਿਤ ਉਸ ਨੂੰ ਰੱਦ ਕਰ ਦਿੱਤਾ।
ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਣ ਪ੍ਰੀਤੀ ਜਿੰਟਾ ਦੀ ਕੰਪਨੀ ਖਿਲਾਫ ਹੁਣ ਜ਼ਿਲਾ ਅਦਾਲਤ 'ਚ 38.11 ਲੱਖ ਰੁਪਏ ਦਾ ਸਿਵਲ ਕੇਸ ਚੱਲੇਗਾ। ਇਹ ਕੇਸ ਉਨ•ਾਂ ਦੇ ਖਿਲਾਫ ਸ਼ਹਿਰ ਦੇ ਡੈਂਟਲ ਡਾਕਟਰ ਸੁਭਾਸ਼ ਸਤੀਜਾ ਦੀ ਸ਼ਿਕਾਇਤ 'ਤੇ ਚੱਲੇਗਾ। ਉਨ•ਾਂ ਨੇ ਕੰਪਨੀ ਨੂੰ ਰਿਹਾਇਸ਼ ਲਈ ਆਪਣੀ ਕੋਠੀ ਕਿਰਾਏ 'ਤੇ ਦਿੱਤੀ ਸੀ, ਜਿਸ 'ਚ ਉਨ•ਾਂ ਨੇ ਦਫਤਰ ਖੋਲ• ਲਿਆ ਸੀ। ਇਸ 'ਤੇ ਅਸਟੇਟ ਅਫਸਰ ਨੇ ਡਾ. ਸਤੀਜਾ ਨੂੰ ਹੀ ਮਿਸਯੂਜ਼ ਚਾਰਜਿਸ ਦਾ ਨੋਟਿਸ ਭੇਜਿਆ। 
ਡਾ. ਸਤੀਜਾ ਨੇ ਇਹ ਚਾਰਜਿਸ ਕੰਪਨੀ ਤੋਂ ਵਸੂਲਣ ਲਈ ਜ਼ਿਲਾ ਅਦਾਲਤ 'ਚ ਸਿਵਲ ਕੇਸ ਫਾਈਲ ਕੀਤਾ ਸੀ। ਇਸ ਨੂੰ ਡਿਸਮਿਸ ਕਰਨ ਲਈ ਕੰਪਨੀ ਨੇ ਜ਼ਿਲਾ ਅਦਾਲਤ 'ਚ ਇਕ ਅਰਜ਼ੀ ਦਾਇਰ ਕੀਤੀ ਸੀ, ਜਿਸ ਦੀ ਅਗਲੀ ਸੁਣਵਾਈ 23 ਜੁਲਾਈ ਨੂੰ ਹੋਵੇਗੀ।

© 2016 News Track Live - ALL RIGHTS RESERVED