ਕਿਸਾਨ ਤੇ ਹਮਲਾ ਕਰਕੇ ਕੀਤਾ ਜਖਮੀ

Jul 12 2018 03:38 PM
ਕਿਸਾਨ ਤੇ ਹਮਲਾ ਕਰਕੇ ਕੀਤਾ ਜਖਮੀ


ਪਠਾਨਕੋਟ 
ਆਪਣੇ ਖੇਤਾਂ ਵਿੱਚ ਜਾ ਰਹੇ ਇਕ ਵਿਅਕਤੀ ਦਾ ਰਸਤਾ ਰੋਕ ਕੇ ਮਾਰ ਕੁਟਾਈ ਕਰਨ ਦੇ ਦੋਸ਼ ਵਿੱਚ ਥਾਣਾ ਸੁਜਾਨਪੁਰ ਦੀ ਪੁਲੀਸ ਨੇ ਬਿੱਲੂ ਗੁੱਜਰ, ਸਦੀਕ ਗੁੱਜਰ,ਗੱਕੂ, ਲਿਆਕੂ, ਫਾਨਾ ਵਾਸੀਆਨ ਗੰਡਿਆਲ ਥਾਣਾ ਲਖਨਪੁਰ ਜਿਲਾ ਕਠੂਆ, ਜੰਮੂ ਕਸ਼ਮੀਰ ਦੇ ਖਿਲਾਫ ਧਾਰਾ 323, 341, 148, 149 ਦੇ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਦਿੰਦੇ ਥਾਣੇ ਦੇ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਪੂਰਨ ਚੰਦ ਵਾਸੀ ਮੈਰਾ ਭਦਰਾਲੀ ਸਵੇਰੇ ਆਪਣੇ ਖੇਤਾਂ ਵਿੱਚ ਤੂੜੀ ਲੈਣ ਲਈ ਗਿਆ ਸੀ, ਇਸ ਦੌਰਾਨ ਉਕਤ ਮੁਲਜਮਾਂ ਨੇ ਉਸ ਦਾ ਰਸਤਾ ਰੋਕ ਕੇ ਮਾਰ ਕੁਟਾਈ ਕੀਤੀਤੇ ਮੌਕੇ ਤੋਂ ਭੱਜ ਗਏ। ਮੁਲਜਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।  

© 2016 News Track Live - ALL RIGHTS RESERVED