3 ਸਾਲ ਦੀ ਬੱਚੀ ਨਾਲ 14 ਸਾਲ ਦੇ ਨਾਬਾਲਗ ਨੇ ਕੀਤਾ ਜਬਰ ਜਨਾਹ

Jul 13 2018 04:08 PM
3 ਸਾਲ ਦੀ ਬੱਚੀ ਨਾਲ 14 ਸਾਲ ਦੇ ਨਾਬਾਲਗ ਨੇ ਕੀਤਾ ਜਬਰ ਜਨਾਹ


ਜਲੰਧਰ
ਬੇਸ਼ੱਕ ਸਰਕਾਰ ਬੱਚੀਆਂ ਨਾਲ ਹੋਣ ਵਾਲੇ ਜਬਰ-ਜ਼ਨਾਹ ਦੇ ਮਾਮਲੇ 'ਚ ਵੱਡਾ ਕਾਨੂੰਨ ਲਿਆ ਕੇ ਅਪਰਾਧਿਕ ਲੋਕਾਂ 'ਤੇ ਨਕੇਲ ਕੱਸਣ ਦਾ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਪੁਲਸ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਹਨ ਕਿ ਤੁਰੰਤ ਮਾਮਲੇ ਦੀ ਗੰਭੀਰਤਾ ਨੂੰ ਲੈਂਦੇ ਹੋਏ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਵੇ। ਥਾਣਾ ਮਕਸੂਦਾਂ ਅਧੀਨ ਆਉਂਦੇ ਇਕ ਪਿੰਡ 'ਚ ਖੇਤਾਂ 'ਚ ਮਾਂ-ਪਿਓ ਲੇਬਰ ਦਾ ਕੰਮ ਕਰ ਰਹੇ ਸੀ ਅਤੇ ਉਨ•ਾਂ ਦੀ 3 ਸਾਲਾਂ ਦੀ ਬੱਚੀ ਛਾ ਥੱਲੇ ਲੇਟੀ ਹੋਈ ਸੀ। ਇਸ ਮੌਕੇ 14 ਸਾਲ ਦਾ ਨਾਬਾਲਗ ਨੌਜਵਾਨ ਜੋ ਕਿ ਪਸ਼ੂ ਚਰਾ ਰਿਹਾ ਸੀ, ਬੱਚੀ ਨੂੰ ਚੁੱਕ ਕੇ ਖੇਤਾਂ 'ਚ ਲੈ ਗਿਆ ਅਤੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਬੱਚੀ ਦੀ ਮਾਂ ਨੇ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਰੌਲਾ ਪਾਇਆ ਤੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰਕੇ ਥਾਣਾ ਮਕਸੂਦਾਂ ਦੀ ਪੁਲਸ ਹਵਾਲੇ ਕੀਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤ ਬੱਚੀ ਨੂੰ ਸਿਵਲ ਹਸਪਤਾਲ 'ਚ ਉਸ ਦੀ ਮਾਂ ਨੇ ਦਾਖਲ ਕਰਵਾਇਆ, ਜਦਕਿ ਉਹ ਪਹਿਲਾਂ ਥਾਣਾ ਮਕਸੂਦਾਂ 'ਚ ਇਨਸਾਫ ਲੈਣ ਪਹੁੰਚੀ ਸੀ ਤੇ ਕਾਫੀ ਦੇਰ ਬਾਅਦ ਪੁਲਸ ਸਿਵਲ ਹਸਪਤਾਲ ਜੱਚਾ ਬੱਚਾ ਹਸਪਤਾਲ 'ਚ ਬੱਚੀ ਦੀ ਮਾਂ ਤੋਂ ਸਵਾਲ ਜਵਾਬ ਪੁੱਛਣ ਪੁੱਜੀ। ਦੇਰ ਰਾਤ 12.30 ਤੱਕ ਪੁਲਸ ਨੇ ਬੱਚੀ ਦੀ ਮਾਂ ਦੇ ਬਿਆਨ ਦਰਜ ਨਹੀਂ ਕੀਤੇ ਅਤੇ ਨਾ ਹੀ ਕੋਈ ਔਰਤ ਪੁਲਸ ਕਰਮਚਾਰੀ ਹਸਪਤਾਲ ਪੁੱਜੀ।
ਦੂਜੇ ਪਾਸੇ ਥਾਣਾ ਮਕਸੂਦਾਂ ਦੇ ਐੱਸ.ਐੱਚ.ਓ. ਰਮਨ ਦਾ ਕਹਿਣਾ ਹੈ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਦੋਂ ਪੁਲਸ ਨੂੰ ਪੁੱਛਿਆ ਗਿਆ ਕਿ ਬੱਚੀ ਦੀ ਮਾਂ ਜੋ ਕਿ ਚਸ਼ਮਦੀਦ ਗਵਾਹ ਹੈ, ਦੇ ਬਿਆਨ ਦਰਜ ਕਰਕੇ ਕੇਸ ਦਰਜ ਕੀਤਾ ਹੈ ਜਾਂ ਨਹੀਂ ਤਾਂ ਐੱਸ.ਐੱਚ.ਓ. ਸਾਹਿਬ ਕੁਝ ਸਪੱਸ਼ਟ ਬੋਲ ਨਾ ਸਕੇ ਤੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

© 2016 News Track Live - ALL RIGHTS RESERVED