3750 ਮਿਲੀਲੀਟਰ ਸ਼ਰਾਬ ਬਰਾਮਦ

Jul 14 2018 02:14 PM
3750 ਮਿਲੀਲੀਟਰ ਸ਼ਰਾਬ ਬਰਾਮਦ



ਪਠਾਨਕੋਟ
ਥਾਣਾ ਨਰੋਟ ਜੈਮਲ ਸਿੰਘ ਦੀ ਪੁਲੀਸ ਨੇ ਅਜੈਬ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਗੰਜੀ, ਗੁਰਦਾਸਪੁਰ ਹਾਲ ਵਾਸੀ ਸਿਉਂਟੀ, ਤੋਂ 3750 ਮਿਲੀਲੀਟਰ ਸ਼ਰਾਬ ਬਰਾਮਦ ਕੀਤੀ। ਜਾਣਕਾਰੀ ਦਿੰਦੇ ਥਾਣੇ ਦੇ ਏਐਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਮੁਲਜਮ ਭੱਠੀ ਲਗਾ ਕੇ ਸ਼ਰਾਬ ਕੱਢ ਰਿਹਾ ਸੀ। ਜਿਸ ਤੇ ਪੁਲੀਸ ਨੇ ਰੇਡ ਕਰਕੇ ਮੁਲਜਮ ਨੂੰ ਮੌਕੇ ਤੇ ਹੀ ਗ੍ਰਿਫਤਾਰ ਕੀਤਾ ਤੇ ਉਸ ਕੋਲੋ ਨਾਜਾਇਜ ਸਰਾਬ ਤੇ ਭੱਠੀ ਬਰਾਮਦ ਕੀਤੀ। ਮੁਲਜਮ ਦੇ ਖਿਲਾਫ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 

© 2016 News Track Live - ALL RIGHTS RESERVED