ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਪਬਲਿਸ਼ਰਾਂ ਦੀ ਗਾਈਡਾਂ ਲਗਾਉਣ ਤੇ ਲੱਗੀ ਪਾਬੰਦੀ

Jul 14 2018 02:28 PM
ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਪਬਲਿਸ਼ਰਾਂ ਦੀ ਗਾਈਡਾਂ ਲਗਾਉਣ ਤੇ ਲੱਗੀ ਪਾਬੰਦੀ


ਚੰਡੀਗੜ
ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੁਣ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਗਾਈਡਾਂ ਨਹੀਂ ਪੜ•ਾਈਆਂ ਜਾ ਸਕਣਗੀਆਂ। ਸਿੱਖਿਆ ਵਿਭਾਗ ਪੰਜਾਬ ਨੇ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਗਾਈਡਾਂ ਪੜ•ਾਏ ਜਾਣ 'ਤੇ ਪੂਰੀ ਤਰ•ਾਂ ਰੋਕ ਲਾ ਦਿੱਤੀ ਹੈ। ਇਸ ਸਬੰਧੀ ਵਿਭਾਗ ਵਲੋਂ ਇਕ ਚਿੱਠੀ ਵੀ ਜਾਰੀ ਕੀਤੀ ਗਈ ਹੈ, ਜੋ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਭੇਜੀ ਗਈ ਹੈ।
ਡਾਇਰੈਕਟਰ ਸੂਬਾ ਸਿੱਖਿਆ ਖੋਜ ਅਤੇ ਟ੍ਰੇਨਿੰਗ ਪਰਿਸ਼ਦ ਪੰਜਾਬ ਦੇ ਦਫਤਰ ਵਲੋਂ ਜਾਰੀ ਕੀਤੀ ਗਈ ਇਕ ਚਿੱਠੀ 'ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਬਹੁਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਗਾਈਡਾਂ ਲਾਈਆਂ ਜਾਂਦੀਆਂ ਹਨ। ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਇਹ ਗਾਈਡਾਂ ਲਾਉਣ ਦਾ ਮਕਸਦ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਪਬਲਿਸ਼ਰ ਆਪਣੀਆਂ ਗਾਈਡਾਂ ਲਵਾਉਣ ਲਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਤੋਹਫੇ ਆਦਿ ਵੀ ਦਿੰਦੇ ਹਨ। ਅਜਿਹੇ ਹਾਲਾਤ 'ਚ ਲਾਲਚ 'ਚ ਬੱਚਿਆਂ ਨੂੰ ਉਹ ਗਾਈਡਾਂ ਲੈਣ ਲਈ ਕਿਹਾ ਜਾਂਦਾ ਹੈ।  
ਇਹ ਵੀ ਧਿਆਨ 'ਚ ਆਇਆ ਹੈ ਕਿ ਪ੍ਰਾਈਵੇਟ ਪਬਲਿਸ਼ਰਾਂ ਵਲੋਂ ਛਾਪੀਆਂ ਜਾ ਰਹੀਆਂ ਇਹ ਗਾਈਡਾਂ ਬਹੁਤ ਘੱਟ ਸਿੱਖਿਅਕ ਯੋਗਤਾ ਵਾਲੇ ਕੁੜੀਆਂ ਅਤੇ ਮੁੰਡਿਆਂ ਤੋਂ ਤਿਆਰ ਕਰਾਈਆਂ ਜਾਂਦੀਆਂ ਹਨ, ਜਿਸ ਕਾਰਨ ਬਹੁਤ ਸਾਰੀਆਂ ਗਾਈਡਾਂ 'ਚ ਗਲਤੀਆਂ ਵੀ ਹੁੰਦੀਆਂ ਹਨ। ਅਜਿਹੇ ਹਾਲਾਤ 'ਚ ਇਹ ਗਾਈਡਾਂ ਬੱਚਿਆਂ ਨੂੰ ਗੁੰਮਰਾਹ ਕਰਦੀਆਂ ਹਨ ਅਤੇ ਉਨ•ਾਂ ਦੀ ਪੜ•ਾਈ ਦਾ ਨੁਕਸਾਨ ਵੀ ਕਰਦੀਆਂ ਹਨ। ਵਿਭਾਗ ਵਲੋਂ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਕਿਸੇ ਪ੍ਰਾਈਵੇਟ ਪਬਲਿਸ਼ਰ ਦੀਆਂ ਗਾਈਡਾਂ ਨਾ ਲਵਾਉਣ। ਜੇਕਰ ਵਿਭਾਗ ਦੀ ਜਾਂਚ 'ਚ ਕਿਸੇ ਵੀ ਸਕੂਲ ਦੇ ਪ੍ਰਿੰਸੀਪਲ ਅਤੇ ਸਬੰਧਿਤ ਅਧਿਆਪਕ ਬਾਰੇ ਅਜਿਹੀਆਂ ਗਾਈਡਾਂ ਲਵਾਉਣ ਦੀ ਸੂਚਨਾ ਮਿਲਦੀ ਤਾਂ ਵਿਭਾਗ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED