ਭਾਰੀ ਬਾਰਿਸ਼ ਨਾਲ ਚੋਆ ਵਿੱਚ ਭਰਿਆ ਪਾਣੀ

Jul 14 2018 03:06 PM
ਭਾਰੀ ਬਾਰਿਸ਼ ਨਾਲ ਚੋਆ ਵਿੱਚ ਭਰਿਆ ਪਾਣੀ


ਹੁਸ਼ਿਆਰਪੁਰ
ਹੁਸ਼ਿਆਰਪੁਰ ਨਗਰ ਅਤੇ ਹਿਮਾਚਲ ਪ੍ਰਦੇਸ਼ ਦੇ ਕੈਚਮੈਂਟ ਖੇਤਰ 'ਚ ਬੀਤੇ ਦਿਨ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਹੋਈ ਭਾਰੀ ਬਾਰਿਸ਼ ਦੇ ਕਾਰਨ ਜ਼ਿਲੇ ਦੇ ਸਾਰੇ ਚੋਆਂ 'ਚ ਕਾਫੀ ਪਾਣੀ ਭਰ ਗਿਆ ਹੈ। ਡੇਨੇਜ ਵਿਭਾਗ ਦੇ ਇੰਜੀਨੀਅਰ ਹਰੀ ਸ਼ਰਨ ਗੌਤਮ ਨੇ ਦੱਸਿਆ ਕਿ ਚੰਡੀਗੜ• ਰੋਡ 'ਤੇ ਚੱਬੇਵਾਲ ਚੋਅ, ਰਾਜਨੀ ਦੇਵੀ ਚੋਅ, ਬਿਛੋਹੀ ਚੋਅ, ਊਨਾ ਰੋਡ 'ਤੇ ਮਹਿਲਾਂਵਾਲੀ ਚੋਅ, ਹੁਸ਼ਿਆਰਪੁਰ ਨਗਰ ਦੇ ਨਸਰਾਲਾ ਚੋਅ (ਭੰਗੀ ਚੋਅ) 'ਚ ਲਗਭਗ 4-4 ਫੁੱਟ ਪਾਣੀ ਵਹਿ ਰਿਹਾ ਸੀ। 
ਭੰਗੀ ਚੋਅ 'ਚ ਇਕ ਐਕਟਿਵਾ 'ਤੇ ਜਾ ਰਹੇ 2 ਬੱਚੇ ਜਦੋਂ ਐਕਟਿਵਾ ਸਮੇਤ ਪਾਣੀ 'ਚ ਵਹਿਣ ਲੱਗੇ ਤਾਂ ਪੁਲ ਦੇ ਕੋਲ ਉਫਾਨ ਦੇਖਣ ਗਏ ਲੋਕਾਂ ਨੇ ਪਾਣੀ 'ਚ ਵੜ ਕੇ ਦੋਵੇਂ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਜਦਕਿ ਐਕਟਿਵਾ ਪਾਣੀ 'ਚ ਵਹਿ ਗਈ। ਚੱਬੇਵਾਲ ਚੋਅ ਦਾ ਪਾਣੀ ਬੱਸੀ ਅਲੀ ਖਾਂ ਦੇ ਕੋਲ ਲੋਕਾਂ ਦੇ ਖੇਤਾਂ 'ਚ ਵੜ ਗਿਆ। ਲੋਕਾਂ ਵੱਲੋਂ ਬੀਜੇ ਗਏ ਝੋਨੇ 'ਚ 1-1 ਫੁੱਟ ਰੇਤ ਵੜ ਗਈ। ਇਸੇ ਤਰ•ਾਂ ਬੱਸੀ ਜਮਾਲ ਖਾਂ ਨੇੜੇ ਵੀ ਰਾਜਨੀ ਦੇਵੀ ਬਿਛੋਹੀ ਚੋਅ ਦਾ ਪਾਣੀ ਵੀ ਕਈ ਖੇਤਾਂ 'ਚ ਵੜ ਗਿਆ। 

© 2016 News Track Live - ALL RIGHTS RESERVED