ਦੀਵਾਲੀ ਦੂਰ ਪਰ ਟਰੇਨਾਂ ਦੀ ਸੀਟਾਂ ਫੁੱਲ

Jul 16 2018 03:39 PM
ਦੀਵਾਲੀ ਦੂਰ ਪਰ ਟਰੇਨਾਂ ਦੀ ਸੀਟਾਂ ਫੁੱਲ


ਚੰਡੀਗੜ• 
ਦੀਵਾਲੀ ਅਤੇ ਛਠ ਪੂਜਾ ਨੂੰ ਭਾਵੇਂ ਹੀ ਅਜੇ ਸਾਢੇ 3 ਮਹੀਨਿਆਂ ਦਾ ਸਮਾਂ ਬਾਕੀ ਹੈ ਪਰ ਚੰਡੀਗੜ• ਤੇ ਅੰਬਾਲਾ ਤੋਂ ਚੱਲਣ ਵਾਲੀਆਂ ਲੰਬੇ ਰੂਟ ਦੀਆਂ ਟਰੇਨਾਂ 'ਚ ਸੀਟਾਂ ਹੁਣ ਤੋਂ ਹੀ ਫੁਲ ਹੋ ਗਈਆਂ ਹਨ। ਕਈ ਟਰੇਨਾਂ 'ਚ ਤਾਂ ਵੇਟਿੰਗ 125 ਤੋਂ ਵੀ ਜ਼ਿਆਦਾ ਹੋ ਗਈਆਂ ਹਨ। ਅਜਿਹੇ 'ਚ ਚੰਡੀਗੜ•, ਪੰਚਕੂਲਾ, ਮੋਹਾਲੀ ਅਤੇ ਬੱਦੀ ਤੋਂ ਉੱਤਰ ਪ੍ਰਦੇਸ਼ ਤੇ ਬਿਹਾਰ ਜਾਣ ਵਾਲੇ ਜਿਨ•ਾਂ ਯਾਤਰੀਆਂ ਨੇ ਪਹਿਲਾਂ ਰਿਜ਼ਰਵੇਸ਼ਨ ਨਹੀਂ ਕਰਾਈ ਹੈ, ਉਨ•ਾਂ ਨੂੰ ਹੁਣ ਸਪੈਸ਼ਲ ਟਰੇਨਾਂ ਦਾ ਸਹਾਰਾ ਲੈਣਾ ਪਵਗਾ ਜਾਂ ਫਿਰ ਸੜਕੀ ਮਾਰਗ ਅਤੇ ਫਲਾਈਟਾਂ 'ਚ ਸਫਰ ਕਰਨਾ ਪਵੇਗਾ। ਹਾਲਾਂਕਿ ਸ਼ਹਿਰ ਦੀਆਂ ਕਈ ਵੈੱਲਫੇਅਰ ਐਸੋਸੀਏਸ਼ਨਾਂ ਚੰਡੀਗੜ• ਤੋਂ ਸਪੈਸ਼ਲ ਟਰੇਨਾਂ ਚਲਾਉਣ ਦੀ ਗੁਹਾਰ ਰੇਲ ਮੰਤਰੀ ਨੂੰ ਲਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਇਸ ਵਾਰ 7 ਨਵੰਬਰ ਨੂੰ ਦੀਵਾਲੀ ਤੇ 13 ਨਵੰਬਰ ਨੂੰ ਛਠ ਪੂਜਾ ਮਨਾਈ ਜਾਵੇਗੀ ਪਰ ਯੂ. ਪੀ. ਅਤੇ ਬਿਹਾਰ ਜਾਣ ਵਾਲੀਆਂ ਟਰੇਨਾਂ 'ਚ 14 ਨਵੰਬਰ ਤੱਕ ਸੀਟਾਂ ਮੁਹੱਈਆ ਨਹੀਂ ਹਨ। ਚੰਡੀਗੜ• ਤੋਂ ਗੋਰਖਪੁਰ ਅਤੇ ਡਿਬੜੂਗੜ• ਜਾਣ ਵਾਲੀ ਗੱਡੀ ਨੰਬਰ 15904, ਅੰਬਾਲਾ ਤੋਂ ਗੋਰਖਪੁਰ ਹੁੰਦੇ ਹੋਏ ਬਿਹਾਰ ਜਾਣ ਵਾਲੀ ਗੱਡੀ ਨੰਬਰ 14674 ਅਤੇ ਜੰਮੂ ਤਵੀ ਗੱਡੀ ਨੰਬਰ 12588 'ਚ ਵੇਟਿੰਗ ਲਿਸਟ 100 ਤੋਂ ਜ਼ਿਆਦਾ ਹੈ। 
ਰੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਟਾਂ ਦੀ ਰਿਜ਼ਰਵੇਸ਼ਨ ਹੁਣ 4 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। ਅਜਿਹੇ 'ਚ ਜਿਨ•ਾਂ ਯਾਤਰੀਆਂ ਦਾ ਆਪਣਾ ਪ੍ਰੋਗਰਾਮ ਤੈਅ ਹੁੰਦਾ ਹੈ, ਉਹ ਬੁਕਿੰਗ ਪਹਿਲਾਂ ਕਰਵਾ ਲੈਂਦੇ ਹਨ। ਸੁਪਰਫਾਸਟ ਤੇ ਐਕਸਪ੍ਰੈੱਸ ਟਰੇਨਾਂ 'ਚ ਸੀਟਾਂ ਫਲ ਹੋਣ ਤੋਂ ਬਾਅਦ ਹੁਣ ਯਾਤਰੀਆਂ ਨੂੰ ਤਤਕਾਲ ਟਿਕਟ 'ਤੇ ਵੀ ਨਿਰਭਰ ਰਹਿਣਾ ਪਵੇਗਾ। ਅਜਿਹੇ 'ਚ ਯਾਤਰੀਆਂ ਨੂੰ ਤਤਕਾਲ ਟਿਕਟ ਲਈ ਭੱਜ-ਦੌੜ ਕਰਨੀ ਪੈ ਸਕਦੀ ਹੈ।

© 2016 News Track Live - ALL RIGHTS RESERVED