“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਐਂਟੀ ਡੇਂਗੂ ਮਹੀਨਾ ਜੂਲਾਈ ਸੰਬਧੀ ਸਿਵਲ ਸਰਜਨ ਪਠਾਨਕੋਟ ਵੱਲੋਂ ਕੱਢੀ ਗਈ ਡੇਂਗੂ ਜਾਗਰੂਕਤਾ ਰੈਲੀ

Jul 17 2018 02:58 PM
“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਐਂਟੀ ਡੇਂਗੂ ਮਹੀਨਾ ਜੂਲਾਈ ਸੰਬਧੀ ਸਿਵਲ ਸਰਜਨ ਪਠਾਨਕੋਟ ਵੱਲੋਂ ਕੱਢੀ ਗਈ ਡੇਂਗੂ ਜਾਗਰੂਕਤਾ ਰੈਲੀ


ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਐਂਟੀ ਡੇਂਗੂ ਮਹੀਨਾ ਜੂਲਾਈ ਸੰਬਧੀ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡੇਂਗੂ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਨੂੰ ਜਿਲਾ• ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ ਅਤੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ.ਭੁਪਿੰਦਰ ਸਿੰਘ ਨੇ ਹਰੀ ਝੰਡੀ ਦੇ ਕੇ ਰੈਲੀ ਨੂੰ ਸਿਵਲ ਹਸਪਤਾਲ ਪਠਾਨਕੋਟ ਤੋਂ ਰਾਵਾਨਾ ਕੀਤਾ।
ਇਸ ਮੌਕੇ ਡਾ.ਭੁਪਿੰਦਰ ਸਿੰਘ ਨੇ ਡੇਂਗੂ ਦੇ ਬਾਰੇ ਦੱਸਦਿਆਂ ਕਿਹਾ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੂੰਦਾ ਹੈ ਅਤੇ ਇਸ ਦੇ ਕੱਟਣ ਨਾਲ ਤੇਜ਼ ਬੁਖਾਰ,ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਾਸ ਪੇਸ਼ੀਆਂ ਅਤੇ ਜੋੜਾ ਵਿੱਚ ਦਰਦ, ਉਲਟੀਆਂ ਆਉਣੀਆਂ, ਥਕਾਵਟ ਮਹਿਸੂਸ ਹੋਣਾ, ਮਸੂੜਿਆ ਵਿੱਚੋਂ ਖੂਨ ਵਗਨਾ ਆਦਿ ਸ਼ੁਰੂ ਹੋ ਜਾਂਦਾ ਹੈ। ਇਸ ਮੱਛਰ ਨੂੰ ਟਾਈਗਰ ਮੱਛਰ ਵੀ ਕਿਹਾ ਜਾਂਦਾ ਹੈ। ਕਿਉਕਿ ਇਸ ਮੱਛਰ ਦੇ ਸਰੀਰ ਉਪਰ ਟਾਈਗਰ ਦੇ ਵਾਂਗ ਚਿੱਟੀਆਂ ਅਤੇ ਕਾਲੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ ਅਤੇ ਇਹ ਮੱਛਰ ਦਿਨ ਦੇ ਸਮੇਂ ਹੀ ਕੱਟਦਾ ਹੈ। ਇਸ ਲਈ ਆਪਣੇ ਸਰੀਰ ਨੂੰ ਪੂਰੀ ਤਰਾ• ਢੱਕ ਕੇ ਰੱਖੋ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਤੇ ਸੋਣ ਵੇਲੇ ਮੱਛਰਦਾਨੀ ਦਾ ਉਪਯੋਗ ਕਰੋ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਹਫਤੇ ਦੇ ਇਕ ਦਿਨ ਨੂੰ ਸਿਹਤ ਵਿਭਾਗ ਵੱਲੋ ਡ੍ਰਾਈ ਡੇ (ਹਰ ਸ਼ੁਕਰਵਾਰ) ਵਾਲੇ ਦਿਨ ਮਨਾਇਆ ਜਾਂਦਾ ਹੈ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਡ੍ਰਾਈ ਡੇ ਮਨਾਈਏ ਅਤੇ ਇਸ ਦਿਨ ਫਰਿਜਾਂ ਦੀਆਂ ਟਰ੍ਰੇਆਂ ਨੂੰ ਸਾਫ ਕਰਕੇ ਸੁਕਾਓ। ਘਰਾਂ 'ਚ ਵੀ ਕੂਲਰਾਂ ਦਾ ਪਾਣੀ ਬਦਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਮੱੱਛਰ ਹਫਤੇ ਵਿੱਚ ਅੰਡੇ ਤੌਂ ਅੱਡਲਟ ਮੱਛਰ ਬਣ ਜਾਂਦਾ ਹੈ। ਇਸ ਤੋ ਇਲਾਵਾ ਘਰਾਂ ਦੇ ਆਲੇ ਦੁਆਲੇ ਸਾਫ-ਸਫਾਈ ਰੱਖੋ, ਘਰਾਂ ਦੀਆਂ ਛੱਤਾਂ ਦੇ ਟੁੱਟੇ ਬਰਤਨ, ਡੱਬੇ, ਟਾਇਰ, ਗਮਲੇ ਆਦਿ ਨਾ ਰੱਖੋ ਤਾਂ ਜੋ ਇਨਾਂ'ਚ ਬਰਸਾਤੀ ਪਾਣੀ ਇੱਕਠਾ ਨਾ ਹੋ ਸਕੇ। ਉਨ•ਾਂ ਕਿਹਾ ਕਿ ਮੱਛਰ ਦੇ ਕੱਟਣ ਨਾਲ ਕੋਈ ਵੀ ਬੁਖਾਰ ਡੇਂਗੂ ਹੋ ਸਕਦਾ ਹੈ। ਇਸ ਲਈ ਬੁਖਾਰ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਜਲਦੀ ਤੋਂ ਜਲਦੀ ਸੰਪਰਕ ਕਰੋ। ਉਨ•ਾਂ ਦੱਸਿਆ ਕਿ ਡੇਂਗੂ ਦਾ ਟੈਸਟ ਤੇ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਡੇਂਗੂ ਦੀ ਰੋਕਥਾਮ ਕਰਨੀ ਸਾਡੀ ਸਭ ਦੀ ਜਿੰਮੇਵਾਰੀ ਬਣਦੀ ਹੈ। ਸੋ ਆਓ ਸਭ ਮਿਲ ਕੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਨੂੰ ਖਤਮ ਕਰਕੇ ਇਨਾਂ ਤੋਂ ਜਿੱਤ ਪ੍ਰਾਪਤ ਕਰੀਐ।

© 2016 News Track Live - ALL RIGHTS RESERVED