ਸੁੱਕਰਵਾਰ ਤੋਂ ਸਾਰੇ ਕਰਮਚਾਰੀ ਕਰਨਗੇ ਹੜਤਾਲ

Jul 17 2018 04:00 PM
ਸੁੱਕਰਵਾਰ ਤੋਂ ਸਾਰੇ ਕਰਮਚਾਰੀ ਕਰਨਗੇ ਹੜਤਾਲ


ਜਲੰਧਰ
ਇਨ•ੀਂ ਦਿਨੀਂ ਜਲੰਧਰ ਨਗਰ ਨਿਗਮ ਜ਼ਬਰਦਸਤ ਆਰਥਿਕ ਤੰਗੀ ਦਾ  ਸ਼ਿਕਾਰ ਹੈ, ਜਿਸ ਕਾਰਨ ਨਿਗਮ ਕੋਲੋਂ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਕਰਮਚਾਰੀਆਂ ਨੂੰ  ਸਮੇਂ 'ਤੇ ਤਨਖਾਹ ਨਹੀਂ ਦੇ ਹੋ ਰਹੀ। ਇਨ•ੀਂ ਦਿਨੀਂ ਵੀ ਨਿਗਮ ਦੇ ਕਰਮਚਾਰੀ ਅਤੇ  ਅਧਿਕਾਰੀ ਤਨਖਾਹ ਨਾ ਮਿਲਣ ਕਾਰਨ ਹਰ ਰੋਜ਼ ਅੱਧਾ ਦਿਨ ਹੜਤਾਲ ਕਰ ਕੇ ਸਰਕਾਰ ਵਿਰੋਧੀ  ਬਿਆਨਬਾਜ਼ੀ ਕਰ ਰਹੇ ਹਨ। ਸਫਾਈ ਮਜ਼ਦੂਰ ਫੈੱਡਰੇਸ਼ਨ ਦੇ ਪ੍ਰਧਾਨ ਚੰਦਨ ਗਰੇਵਾਲ ਨੇ ਅੱਜ ਐਲਾਨ  ਕੀਤਾ ਹੈ ਕਿ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਸਾਰੇ ਨਿਗਮ ਕਰਮਚਾਰੀ  17 ਜੁਲਾਈ ਤੋਂ  ਪੂਰੇ ਦਿਨ ਦੀ ਹੜਤਾਲ 'ਤੇ ਰਹਿਣਗੇ ਤੇ ਨਿਗਮ ਵਿਚ ਕੋਈ ਕੰਮਕਾਜ ਨਹੀਂ ਹੋਵੇਗਾ।  ਮੰਗਲਵਾਰ ਨੂੰ ਸਾਰੇ ਕਰਮਚਾਰੀ ਨਿਗਮ ਦੇ ਮੇਨ ਗੇਟ ਦੇ ਸਾਹਮਣੇ ਧਰਨੇ 'ਤੇ ਬੈਠਣਗੇ।
ਚੰਦਨ  ਗਰੇਵਾਲ ਨੇ ਕਿਹਾ ਕਿ ਜੂਨ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਕਈ ਘਰਾਂ ਦਾ ਬਜਟ ਹਿੱਲ  ਗਿਆ ਹੈ। ਪਿਛਲੇ ਕਾਫੀ ਸਮੇਂ ਤੋਂ ਸਰਕਾਰ ਕੋਲੋਂ ਤਨਖਾਹ ਸਮੇਂ 'ਤੇ ਨਹੀਂ ਦਿੱਤੀ ਜਾ  ਰਹੀ। ਉਨ•ਾਂ ਐਲਾਨ ਕੀਤਾ  ਕਿ ਜੇਕਰ ਵੀਰਵਾਰ ਤੱਕ ਜਲੰਧਰ ਨਿਗਮ ਦੇ ਕਰਮਚਾਰੀਆਂ ਨੂੰ ਤਨਖਾਹ  ਨਾ ਮਿਲੀ ਤਾਂ ਸ਼ੁੱਕਰਵਾਰ ਤੋਂ ਸਾਰੇ ਸਫਾਈ ਕਰਮਚਾਰੀ ਹੜਤਾਲ 'ਤੇ ਚਲੇ ਜਾਣਗੇ ਅਤੇ ਸ਼ਹਿਰ  ਦੀ ਸਫਾਈ ਵਿਵਸਥਾ ਠੱਪ ਕਰ ਦਿੱਤੀ ਜਾਵੇਗੀ।

ਅੱਜ ਚੰਡੀਗੜ• ਜਾਣਗੇ ਮੇਅਰ
ਜੀ.  ਐੱਸ. ਟੀ. ਸ਼ੇਅਰ ਰਿਲੀਜ਼ ਕਰਵਾਉਣ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਮੇਅਰ ਜਗਦੀਸ਼  ਰਾਜਾ 17 ਜੁਲਾਈ ਨੂੰ ਚੰਡੀਗੜ• ਜਾਣਗੇ, ਜਿਸ ਦੌਰਾਨ ਉਹ ਨਿਗਮ ਕਰਮਚਾਰੀਆਂ ਦੀ  ਤਨਖਾਹ ਸਬੰਧੀ ਗੱਲ ਕਰਨਗੇ।

ਕੌਂਸਲਰ ਹਾਊਸ ਦੀ ਬੈਠਕ ਅਗਲੇ ਹਫਤੇ
ਇਸ  ਦੌਰਾਨ ਮੇਅਰ ਜਗਦੀਸ਼ ਰਾਜਾ ਨੇ ਅਗਲੇ ਹਫਤੇ ਕੌਂਸਲਰ ਹਾਊਸ ਦੀ ਬੈਠਕ ਬੁਲਾਉਣ ਦੀਆਂ  ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਬੈਠਕ ਲਈ ਏਜੰਡਾ ਫਾਈਨਲ ਕਰਨ ਦਾ ਕੰਮ ਅੱਜ ਕੀਤਾ ਗਿਆ  ਪਰ ਅਜੇ ਵੀ ਅਧਿਕਾਰੀਆਂ ਵਲੋਂ ਕੁਝ ਪ੍ਰਸਤਾਵ ਪਾਏ ਜਾ ਸਕਦੇ ਹਨ।

© 2016 News Track Live - ALL RIGHTS RESERVED