ਸਾਹਿਤ ਸਭਾ ਬਾਰਾਮਲਾ ਵੱਲੋਂ ਡਾ. ਸੁਖਵਿੰਦਰ ਸਿੰਘ ਦਾ ਸਨਮਾਨ

Jul 20 2018 03:42 PM
ਸਾਹਿਤ ਸਭਾ ਬਾਰਾਮਲਾ ਵੱਲੋਂ ਡਾ. ਸੁਖਵਿੰਦਰ ਸਿੰਘ ਦਾ ਸਨਮਾਨ



ਪਠਾਨਕੋਟ 
ਪੰਜਾਬੀ ਸਾਹਿਤ ਸਭਾ, ਬਾਰਾਮੂਲਾ ਵੱਲੋਂ ਕਹਾਣੀ ਦਰਬਾਰ ਅਤੇ ਸਨਮਾਨ ਸਮਾਗਮ ਦਾ ਆਯੋਜਨ  ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਦੇ ਉੱਘੇ ਵਿਦਵਾਨਾਂ ਪ੍ਰੋ. ਗੁਰਚਰਨ ਸਿੰਘ ਰੈਨਾ ਅਤੇ ਡਾ. ਸੁਖਵਿੰਦਰ ਸਿੰਘ , ਪਠਾਨਕੋਟ ਨੇ ਕੀਤੀ। ਸਭਾ ਦੇ ਜਨਰਲ ਸਕੱਤਰ ਸਲਿੰਦਰ ਸਿੰਘ ਸੋਢੀ ਨੇ ਸਭਾ ਦੇ ਉਦੇਸ਼ਾਂ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆ ਪ੍ਰੋਗਰਾਮ ਦਾ ਆਰੰਭ ਕੀਤਾ। ਇਸ ਪਿੱਛੋਂ ਕਹਾਣੀ ਦਰਬਾਰ ਦੀ ਸ਼ੁਰੂਆਤ ਕਰਦਿਆਂ ਗੁਰਨਾਮ ਸਿੰਘ ਨੇ ਸਭ ਤੋਂ ਪਹਿਲਾਂ ਆਪਣੀ ਕਹਾਣੀ ਪੜ•ੀ। ਇਸ ਤੋਂ ਪਿਛੋਂ ਮਹਿੰਦਰ ਸਿੰਘ ਰਿਚੀ, ਦਿਲਜੀਤ ਸਿੰਘ , ਦਮੋਦਰ ਸਿੰਘ ਹਮਦਰਦ, ਪ੍ਰੋ. ਸਤਵੰਤ ਸਿੰਘ, ਕਰਨ ਸਿੰਘ ਤਾਲਿਬ, ਸੁਲਿੰਦਰ ਸਿੰਘ ਸੋਢੀ, ਜਰਨੈਲ ਸਿੰਘ ਗੁਲਾਬ, ਪ੍ਰੋ. ਗੁਰਚਰਨ ਸਿੰਘ ਰੈਨਾ, ਜੇਐਸ ਪਾਂਧੀ, ਜਰਨੈਲ ਸਿੰਘ ਪੰਛੀ ਤੇ ਡਾ. ਸੁਖਵਿੰਦਰ ਸਿੰਘ ਨੇ ਆਪੋ ਆਪਣੀਆਂ ਰਚਨਾਵਾਂ ਤੇ ਕਹਾਣੀਆਂ ਸੁਣਾ ਕੇ ਆਪਣੀ ਹਾਜਰੀ ਲਵਾਈ। ਸਾਰੀਆਂ ਰਚਨਾਵਾਂ ਤੇ ਨਾਲੋ ਨਾਲ ਆਲੋਚਨਾਤਮਕ ਚਰਚਾ ਕਰਦਿਆ ਬੜੇ ਮੁਲਵਾਨ ਸੁਝਾਅ ਸਾਹਮਣੇ ਆਏ। ਇਸ ਉਪਰੰਤ ਏ ਬੀ ਕਾਲਜ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ ਸੁਖਵਿੰਦਰ ਸਿੰਘ ਨੂੰ ਦੋਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਡਾ ਸੁਖਵਿੰਦਰ ਸਿੰਘ ਨੇ ਸਭਾ ਪ੍ਰਤੀ ਆਭਾਹ ਪ੍ਰਗਟ ਕਰਦਿਆ ਕਿਹਾ ਕਿ ਆਪ ਨੇ ਮੈਨੂੰ ਇਹ ਜੋ ਮਾਣ ਦਿੱਤਾ ਹੈ ਉਸ ਲਈ ਮੈਂ ਸਭਾ ਦਾ ਤਹਿ ਦਿਲੋਂ ਸ਼ੁਕਰ ਗੁਜਾਰ ਹਾਂ। ਅੰਤ ਵਿੱਚ ਪ੍ਰੋ. ਗੁਰਚਰਨ ਸਿੰਘ ਰੈਨਾ ਨੇ ਆਪਣੇ ਵਿਚਾਰ ਵਿਅਕਤ ਕਰਦਿਆ ਕਿਹਾ ਕਿ ਅਜਿਹੇ ਸਮਾਗਮਾਂ ਦਾ ਵੱਡਾ ਮਹੱਤਵ ਹੈ ਕਿਉਂਕਿ ਇਸ ਨਾਲ ਨਵੇਂ ਲੇਖਕਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ। ਸਟੇਜ ਸੰਚਾਲਨ ਦੀ ਜਿਮੇਦਾਰੀ ਸਲਿੰਦਰ ਸਿੰਘ ਸੋਢੀ ਨੇ ਬੜੇ ਦਿਲਚਸਪ ਅੰਦਾਜ ਵਿੱਚ ਨਿਭਾਈ। 

© 2016 News Track Live - ALL RIGHTS RESERVED