“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਸਤ ਰੋਕੂ ਪੰਦਰਵਾੜਾ ਸਮਾਪਤ

Jul 23 2018 03:01 PM
“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਸਤ ਰੋਕੂ  ਪੰਦਰਵਾੜਾ ਸਮਾਪਤ



ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆ ਦੀ ਪ੍ਰਧਾਨਗੀ ਵਿੱਚ ਸਿਵਲ ਹਸਪਤਾਲ ਪਠਾਨਕੋਟ ਵਿਖੇ 09 ਜੁਲਾਈ ਤੋਂ 22 ਜੁਲਾਈ 2018 ਤੱਕ ਚੱਲਣ ਵਾਲੇ ਦਸਤ ਰੋਕੂ  ਪੰਦਰਵਾੜਾ (ਇੰਨਟੈਨਸੀਫਾਈਡ ਡਾਇਰੀਆ ਕੰਟਰੋਲ ਫੋਟਨਾਈਟ) ਦਾ ਅੱਜ ਸਮਾਪਨ ਕੀਤਾ ਗਿਆ। ਇਸ ਮੌਕੇ ਤੇ ਡਾ. ਨਰੇਸ ਕਾਂਸਰਾ ਡਾਇਰੈਕਟਰ ਫੈਮਲੀ ਪਲਾਨਿੰਗ  ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਉਨ•ਾਂ ਜੱਚਾ ਬੱਚਾ ਵਾਰਡ ਦਾ ਵੀ ਨਿਰੀਖਣ ਕੀਤਾ ਅਤੇ ਹਸਪਤਾਲ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਬੱਚਿਆਂ ਨੂੰ ਓ.ਆਰ.ਐਸ. ਪੈਕੇਟ ਵੀ ਵੰਡੇ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਡਾ. ਕਿਰਨ ਬਾਲਾ ਟੀਕਾਕਰਨ ਅਫਸ਼ਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਅਤੇ ਸਟਾਫ ਹਾਜ਼ਰ ਸਨ। 
ਇਸ ਮੋਕੇ ਤੇ ਡਾ. ਨਰੇਸ ਕਾਂਸਰਾ ਡਾਇਰੈਕਟਰ ਫੈਮਲੀ ਪਲਾਨਿੰਗ ਨੇ ਸੰਬੋਧਨ ਦਸਤ ਤੋਂ ਬਚਾਓ ਲਈ ਜੀਵਨ ਰੱੱਖਿਅਕ ਘੋਲ (ਓ.ਆਰ.ਐਸ) ਬਣਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ । ਉਨ•ਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਬਣ ਨਾਲ ਚੰਗੀ ਤਰ•ਾਂ ਹੱਥ ਧੋਵੋ। ਫਿਰ ਇੱੱਕ ਸਾਫ ਬਰਤਨ ਵਿੱਚ 01 ਲੀਟਰ ਪੀਣ ਯੋਗ ਸਾਫ ਪਾਣੀ ਪਾਓ। ਇਸ ਪਾਣੀ ਵਿੱਚ ਓ.ਆਰ.ਐਸ ਦਾ ਪੂਰਾ ਪੈਕਟ ਪਾ ਦਿਓ ਅਤੇ ਮਿਸ਼ਰਨ ਨੂੰ ਚੰਗੀ ਤਰਾ• ਘੋਲ ਲਓ। ਹਰ ਦਸਤ ਦੇ ਬਾਅਦ ਓ.ਆਰ.ਐਸ ਦੇ ਘੋਲ ਨੂੰ ਵਾਰ-ਵਾਰ ਚਮਚ ਨਾਲ ਪਿਲਾਓ ਅਤੇ ਬਣੇ ਹੋਏ ਘੋਲ ਨੂੰ 24 ਘੰਟੇ ਦੇ ਅੰਦਰ-ਅੰਦਰ ਇਸਤੇਮਾਲ ਕਰੋ। ਬਾਕੀ ਦੇ ਓ.ਆਰ.ਐਸ ਘੋਲ ਨੂੰ ਸੁੱਟ ਦਿਓ। ਉਨ•ਾਂ ਦੱੱਸਿਆ ਕਿ ਦਸਤ ਬੰਦ ਹੋਣ ਦੇ ਬਾਅਦ ਵੀ 01 ਚਮਚ ਸਾਫ ਪਾਣੀ ਵਿੱੱਚ ਜ਼ਿੰਕ ਦੀ ਗੋਲੀ ਨੂੰ ਘੋਲ ਕੇ 14 ਦਿਨਾਂ ਤੱਕ ਦਿਓ। ਜ਼ਿੰਕ ਦਸਤ ਦੀ ਤੀਬਰਤਾ ਅਤੇ ਮਿਆਦ ਨੂੰ ਘਟਾਉਂਦਾ ਹੈ ਅਤੇ ਬੱਚੇ'ਚ ਇੰਮਉਨੀਟੀ ਨੂੰ ਲੰਬੇ ਸਮੇਂ ਤੱੱਕ ਵਧਾਉਂਦਾ ਹੈ। ਉਨ•ਾਂ ਕਿਹਾ ਕਿ ਦਸਤ ਦੌਰਾਨ ਬਰੈਸਟ ਫੀਡਿੰਗ (ਸਤਨਪਾਨ) ਦੇਣਾ ਜਾਰੀ ਰੱਖੋ ਅਤੇ ਬੀਮਾਰੀ ਦੇ ਦੌਰਾਨ ਤੇ ਉਸ ਦੇ ਬਾਅਦ ਵੀ ਵਾਧੂ ਆਹਾਰ ਤਰਲ ਪਦਾਰਥ ਅਤੇ ਪੂਰਕ ਖੁਰਾਕ ਦਿੰਦੇ ਰਹੋ। ਬੱਚੇ ਨੂੰ ਜਨਮ ਤੋਂ ਲੈਕੇ 6 ਮਹੀਨੇ ਤੱਕ ਸਿਰਫ ਮਾਂ ਦਾ ਦੁੱੱਧ ਹੀ ਪਿਲਾਓ। ਉਨ•ਾਂ ਕਿਹਾ ਕਿ ਕਦੇ ਵੀ ਦਸਤ ਰੋਗ ਤੋਂ ਪੀੜਤ ਬੱਚੇ ਨੂੰ ਕੋਲਡ ਡਰਿੰਕ ਜਾਂ ਗਲੁਕੋਨ ਡਰਿੰਕ ਨਾ ਦਿੱਤਾ ਜਾਵੇ, ਇਹ ਬੱਚੇ ਲਈ ਹਾਨੀਕਾਰਕ ਹੋ ਸਕਦੇ ਹਨ। ਉਨ•ਾਂ ਸਿਵਲ ਹਸਪਤਾਲ ਪਠਾਨਕੋਟ ਦੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। 
ਡਾ.ਨੈਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵੱਲੋ ਦਸਤ ਰੋਕੂ ਪੰਦਰਵਾੜੇ ਮਨਾਇਆ ਗਿਆ ਹੈ ਅਤੇ ਜਿਲੇ• ਦੇ ਲੱਗਭਗ ਸਾਰੇ ਬੱੱਚਿਆਂ ਨੂੰ ਇਸ ਦੋਰਾਨ ਕਵਰ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਦਸਤ ਰੋਗ ਜ਼ਿਆਦਾਤਰ 0 ਤੋਂ 5 ਸਾਲ ਤੱਕ ਦੇ  ਬੱੱਚਿਆਂ ਵਿੱਚ ਹੁੰਦਾ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਬੱੱਚਿਆਂ ਵਿੱਚ ਦਸਤ ਹੋਣ ਦੀ ਸੰਭਾਵਨਾ ਹੋਰ ਵੱਧ ਜਾਂਦੀ ਹੈ। ਇਸ ਲਈ ਪੰਦਰਵਾੜੇ ਦੌਰਾਨ ਹਰ ਘਰ ਵਿੱਚ ਦਸਤ ਤੋਂ ਬਚਾਅ ਲਈ ਜੀਵਨ ਰੱੱਖਿਅਕ ਘੋਲ (ਓ.ਆਰ.ਐਸ) ਦੇ ਪੈਕਟ ਵੰਡੇ ਗਏ ਅਤੇ ਨਾਲ ਹੀ ਜ਼ਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ।  ਇਸ ਤੋਂ ਇਲਾਵਾ ਜਿਲੇ• ਦੀਆਂ ਸਿਹਤ ਸੰਸਥਾਂਵਾਂ ਵਿੱਚ ਵਿਸ਼ੇਸ਼ ਤੌਰ ਤੇ ਓ.ਆਰ.ਐਸ + ਜਿੰਕ ਕਾਰਨਰ ਵੀ ਸਥਾਪਿਤ ਕੀਤੇ ਗਏ ਹਨ । ਉਨਾਂ ਦੱਸਿਆ ਕਿ ਆਸ਼ਾ ਵਰਕਰਾਂ ਦੁਆਰਾ ਘਰ- ਘਰ ਸਰਵੇ ਕਰਕੇ 0 ਤੋਂ 5 ਸਾਲ ਤੱਕ ਦੇ ਦਸਤ ਰੋਗ ਤੋਂ ਪੀੜਤ ਬੱਚਿਆਂ ਦੀ ਪਛਾਣ ਕਰਨ ਤੋ ਬਾਅਦ ਉਹਨਾਂ ਨੂੰ ਓ.ਆਰ.ਐਸ ਅਤੇ ਜ਼ਿੰਕ ਦੀਆਂ ਗੋਲੀਆਂ ਦਿੱਤੀਆਂ ਗਈਆਂ ਅਤੇ ਜਿਨ•ਾਂ ਦਾ ਇਲਾਜ ਘਰ'ਚ ਨਹੀਂ ਹੋ ਸਕਦਾ ਉਨਾਂ ਨੂੰ ਹਸਪਤਾਲ ਰੈਫਰ ਕੀਤਾ ਗਿਆ।
ਇਸ ਮੌਕੇ ਹਾਜ਼ਰ ਬੱੱਚਿਆਂ ਦੇ ਮਾਹਿਰ ਡਾ.ਵੰਦਨਾ ਗੋਇਲ ਨੇ ਦੱੱਸਿਆ ਕਿ ਦਸਤ ਕਾਰਨ ਬੱੱਚਿਆਂ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਬੱਚਾ ਸੁਸਤ ਤੇ ਨਿਢਾਲ ਹੋ ਜਾਂਦਾ ਹੈ। ਉਨ•ਾਂ ਦੱੱਸਿਆ ਕਿ ਬੱੱਚਿਆਂ ਵਿੱਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਜੀਵਨ ਰੱੱਖਿਅਕ ਘੋਲ ਅਤੇ ਜ਼ਿੰਕ ਦੀਆਂ ਗੋਲੀਆਂ ਨਾਲ ਇਲਾਜ ਕਰਕੇ ਬੱਚਿਆਂ ਵਿੱਚ ਦਸਤ ਰੋਗ ਨੂੰ ਦੂਰ ਕੀਤਾ ਜਾ ਸਕਦਾ ਹੈ। ਦਸਤ ਦੀ ਪਹਿਚਾਣ ਸੰਬਧੀ ਉਨ•ਾਂ ਦੱੱਸਿਆ ਕਿ ਬੱਚਾ ਦੋ ਮਹੀਨੇ ਤੋਂ ਛੋਟਾ ਹੈ ਅਤੇ ਪਤਲਾ ਪਖਾਨਾ ਕਰ ਰਿਹਾ ਹੈ ਜਾਂ ਬੱਚਾ ਦੋ ਮਹੀਨੇ ਤੋਂ ਪੰਜ ਸਾਲ ਤੱਕ ਦਾ ਹੈ ਅਤੇ 24 ਘੰਟੇ ਵਿੱਚ 3 ਜਾਂ ਇਸ ਤੋਂ ਜ਼ਿਆਦਾ ਵਾਰ ਪਤਲਾ/ਪਾਣੀ ਵਾਲਾ ਪਖਾਨਾ ਕਰ ਰਿਹਾ ਹੈ ਤਾਂ ਦਸਤ ਰੋਗ ਕਹਿਲਾਂਦਾ ਹੈ।

© 2016 News Track Live - ALL RIGHTS RESERVED