ਕਾਂਗਰਸ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ•ਾਂ ਗੁਆ ਚੁੱਕੀ ਹੈ-ਮਲਿਕ

Jul 23 2018 03:01 PM
ਕਾਂਗਰਸ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ•ਾਂ ਗੁਆ ਚੁੱਕੀ ਹੈ-ਮਲਿਕ


ਅੰਮ੍ਰਿਤਸਰ
ਭਾਜਪਾ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ 'ਤੇ ਨੱਥ ਪਾਉਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ, ਜਿਸ ਕਾਰਨ ਕਾਂਗਰਸ ਦੀ ਅੱਜ ਇਹ ਹਾਲਤ ਹੈ ਕਿ ਯੂ. ਪੀ. ਏ. ਦੀ ਸਾਬਕਾ ਸਰਕਾਰ ਵਿਚ ਰਹੇ ਉਨ•ਾਂ ਦੇ ਕਈ ਮੰਤਰੀ ਜਾਂ ਤਾਂ ਜੇਲ ਦੀਆਂ ਸੀਖਾਂ ਪਿੱਛੇ ਹਨ ਜਾਂ ਫਿਰ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ, ਜਿਸ ਦਾ ਨਤੀਜਾ ਇਹ ਹੋਇਆ ਕਿ ਅੱਜ ਕਾਂਗਰਸ ਦੇਸ਼ ਦੇ ਲੋਕਾਂ ਦਾ ਵਿਸ਼ਵਾਸ ਪੂਰੀ ਤਰ•ਾਂ ਗੁਆ ਚੁੱਕੀ ਹੈ।ਰਾਜ ਸਭਾ ਵਿਚ ਕਾਂਗਰਸੀ ਆਗੂ ਆਨੰਦ ਸ਼ਰਮਾ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਚੁੱਕੇ ਗਏ ਸਵਾਲਾਂ ਦਾ ਮਲਿਕ ਨੇ ਅੰਕੜਿਆਂ ਨਾਲ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦਾ ਹੀ ਇਹ ਨਤੀਜਾ ਹੈ ਕਿ ਵਿਦੇਸ਼ਾਂ ਵਿਚ ਜਮ•ਾ ਕਾਲੇ ਧਨ ਦੇ ਵੱਡੇ-ਵੱਡੇ ਖੁਲਾਸੇ ਹੋਏ ਹਨ।
ਹਾਸ਼ੀਏ 'ਤੇ ਆ ਚੁੱਕੀ ਕਾਂਗਰਸ ਆਪਣੇ ਅੰਦਰ ਮਾਰੇ ਝਾਤ
ਮਲਿਕ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਸ਼ਾਸਨਕਾਲ 'ਚ ਦੇਸ਼ ਦੀ ਜਨਤਾ ਨੂੰ ਲੁੱਟਣ ਦੇ ਨਾਲ ਉਨ•ਾਂ ਨੂੰ ਲਗਾਤਾਰ ਤੰਗ ਵੀ ਕੀਤਾ ਜਾਂਦਾ ਰਿਹਾ ਹੈ। ਇਸ ਦੇ ਸ਼ਾਸਨਕਾਲ ਵਿਚ ਕੋਈ ਵੀ ਅਜਿਹਾ ਦਿਨ ਨਹੀਂ ਸੀ ਕਿ ਜਿਸ ਦਿਨ ਕਿਸੇ ਨਾ ਕਿਸੇ ਕਾਂਗਰਸੀ ਮੰਤਰੀ ਜਾਂ ਆਗੂ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਨਾ ਲੱਗੇ ਹੋਣ। ਉਨ•ਾਂ ਕਿਹਾ ਕਿ ਹਾਸ਼ੀਏ 'ਤੇ ਆ ਚੁੱਕੀ ਕਾਂਗਰਸ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਅਖੀਰ ਦੇਸ਼ ਦੇ ਲੋਕਾਂ ਨੇ 2014 ਵਿਚ ਉਨ•ਾਂ ਖਿਲਾਫ ਇੰਨਾ ਵੱਡਾ ਫਤਵਾ ਦੇ ਕੇ ਉਸ ਦੇ ਮੈਂਬਰਾਂ ਦੀ ਗਿਣਤੀ ਇੰਨੀ ਘੱਟ ਕਿਉਂ ਕਰ ਦਿੱਤੀ। ਉਨ•ਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਜਾਤੀਵਾਦ ਤੇ ਗਲਤ ਨੀਤੀਆਂ ਨਾਲ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਕੇ ਗੰਦੀ ਰਾਜਨੀਤੀ ਹੀ ਕੀਤੀ ਹੈ।
ਜਨਤਾ ਜਲਦ ਹੀ ਦੇਸ਼ ਨੂੰ ਕਰਨ ਜਾ ਰਹੀ ਹੈ ਕਾਂਗਰਸ ਤੋਂ ਮੁਕਤ
ਮਲਿਕ ਨੇ ਕਿਹਾ ਕਿ ਜਿਨ•ਾਂ ਰਾਜਾਂ ਵਿਚ ਕਦੇ ਭਾਜਪਾ ਦਾ ਇਕ ਵੀ ਵਿਧਾਇਕ ਨਹੀਂ ਹੁੰਦਾ ਸੀ, ਅੱਜ ਉਥੇ ਭਾਜਪਾ ਦੀਆਂ ਸਰਕਾਰਾਂ ਬਣੀਆਂ ਹੋਈਆਂ ਹਨ। ਕਰਮਯੋਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਸੱਤਾ ਸੰਭਾਲਦੇ ਹੀ ਐਲਾਨ ਕੀਤਾ ਸੀ ਕਿ ਨਾ ਭ੍ਰਿਸ਼ਟਾਚਾਰ ਕਰਵਾਂਗਾ ਤੇ ਨਾ ਹੀ ਕਰਨ ਦੇਵਾਂਗਾ, ਜਿਸ ਦੇ ਨਤੀਜੇ ਵਜੋਂ 4 ਸਾਲਾਂ ਦੇ ਸ਼ਾਸਨਕਾਲ ਦੌਰਾਨ ਭਾਜਪਾ ਦੇ ਕਿਸੇ ਵੀ ਮੰਤਰੀ ਅਤੇ ਆਗੂ 'ਤੇ ਭ੍ਰਿਸ਼ਟਾਚਾਰ ਦਾ ਕੋਈ ਦੋਸ਼ ਨਹੀਂ ਲੱਗਾ ਹੈ। ਉਨ•ਾਂ ਕਿਹਾ ਕਿ ਮੋਦੀ ਨੇ ਸਾਰੇ ਸੰਸਾਰ ਵਿਚ ਦੇਸ਼ ਦੀ ਸਾਖ ਨੂੰ ਵਧਾਉਂਦੇ ਹੋਏ ਹਰ ਪਾਸੇ ਵਿਕਾਸ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ।

© 2016 News Track Live - ALL RIGHTS RESERVED