ਵਾਤਾਵਰਣ ਅਤੇ ਹਵਾ ਦੀ ਸ਼ੁਧਤਾ ਲਈ ਹਰੇਕ ਮਨੁੱਖ ਨੂੰ ਹਰ ਸਾਲ ਘੱਟੋ ਘੱਟ ਇੱਕ ਪੌਦਾ ਜ਼ਰੂਰਾ ਲਾਉਣਾ ਚਾਹੀਦਾ-ਡਾ. ਅਮਰੀਕ ਸਿੰਘ

Jul 26 2018 02:36 PM
ਵਾਤਾਵਰਣ ਅਤੇ ਹਵਾ ਦੀ ਸ਼ੁਧਤਾ ਲਈ ਹਰੇਕ ਮਨੁੱਖ ਨੂੰ ਹਰ ਸਾਲ ਘੱਟੋ ਘੱਟ ਇੱਕ ਪੌਦਾ ਜ਼ਰੂਰਾ ਲਾਉਣਾ ਚਾਹੀਦਾ-ਡਾ. ਅਮਰੀਕ ਸਿੰਘ



ਪਠਾਨਕੋਟ
ਵਾਤਾਵਰਣ ਅਤੇ ਹਵਾ ਦੀ ਸ਼ੁਧਤਾ ਲਈ ਹਰੇਕ ਮਨੁੱਖ ਨੂੰ ਹਰ ਸਾਲ ਘੱਟੋ ਘੱਟ ਇੱਕ ਪੌਦਾ ਜ਼ਰੂਰਾ ਲਾਉਣਾ ਚਾਹੀਦਾ। ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਸਥਾਨਿਕ ਖੇਤੀਬਾੜੀ ਦਫਤਰ ਵਿੱਚ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਛਾਂਦਾਰ ਪੌਦੇ ਲਗਾਉਣ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਲਗਾਏ ਗਏ ਪੌਦਿਆਂ ਦੀ ਪਸ਼ੂਆਂ ਤੋਂ ਮੁਢਲੀ ਸੁਰੱਖਿਆ ਲਈ ਭਗਵਾਨ ਸਿੰਘ ਐਂਡ ਸੰਨਜ਼ ਗੱਲਾ ਮੰਡੀ ਵੱਲੋਂ ਟਰੀ ਗਾਰਡ ਦਾਨ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸ਼੍ਰ ਜੋਗਿੰਦਰ ਸਿੰਘ, ਹਰਜਿੰਦਰ ਸਿੰਘ, ਜੀਵਨ ਲਾਲ, ਅਰੁਨ ਕੁਮਾਰ, ਵਿਜੇ ਕੁਮਾਰ ਹਾਜ਼ਰ ਸਨ।
 ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁਧਤਾ ਵਧਾਉਣ ਲਈ ਜੰਗਲਾਤ ਹੇਠਾਂ ਰਕਬਾ ਵਧਾਉਣ ਦੀ ਬਹੁਤ ਜ਼ਰੂਰਤ ਹੈ। ਉਨ•ਾਂ ਕਿਹਾ ਕਿ ਕਿਸਾਨ ਐਗਰੋ ਫਾਰੈਸਟਰੀ ਨੂੰ ਅਪਨਾ ਕੇ ਆਪਣੀ ਆਮਦਨ ਵਧਾ ਸਕਦੇ ਹਨ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਅਹਿਮ ਭੂਮਿਕਾ ਵੀ ਨਿਭਾ ਸਕਦੇ ਹਨ। ਉਨ•ਾਂ ਕਿਹਾ ਕਿ ਦਰੱਖਤ ਜਿਥੇ ਛਾਂ ਮੁਹੱਈਆ ਕਰਦੇ ਹਨ, ਉਥੇ ਊਰਜਾ ਲਈ ਬਾਲਣ ,ਫਰਨੀਚਰ ਲਈ ਲੱਕੜ,ਪਸ਼ੂ ਪੰਛੀਆਂ ਲਈ ਸੁਰੱਖਿਅਤ ਰੈਣ ਬਸੇਰਾ ਮੁਹੱਈਆ ਕਰਦੇ ਹਨ। ਉਨ•ਾਂ ਦੱਸਿਆ ਕਿ ਦਰੱਖਤ ਬਰਸਾਤ ਪੈਣ ਵਿੱਚ ਬਹੁਤ ਸਹਾਈ ਹੁੰਦੇ ਹਨ ਜਿਸ ਨਾਲ ਫਸਲਾਂ ਦੀ ਪੈਦਾਵਾਰ ਵਧਣ ਨਾਲ ਕਿਸਾਨਾਂ ਦੀ ਆਮਦਨ ਵਧਦੀ ਹੈ। Àਨ•ਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਜੰਗਲਾਤ ਹੇਠ ਰਕਬਾ ਕੇਵਲ 7 ਫੀਸਦੀ ਹੈ ਜਿਸ ਨੂੰ ਵਧਾਉਣ ਦੀ ਜ਼ਰੂਰਤ । ਉਨ•ਾਂ ਕਿਹਾ ਕਿ ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਰ ਸਾਲ ਘੱਟੋ ਘੱਟ ਇੱਕ ਪੌਦਾ ਫਲਦਾਰ ਅਤੇ ਇੱਕ ਛਾਂਦਾਰ ਪੌਦਾ ਜ਼ਰੂਰ ਲਾਵੇ। ਉਨ•ਾਂ ਕਿਹਾ ਕਿ ਬੱਚਿਆਂ ਦੇ ਜਨਮ ਦਿਨ ਤੇ ਬੱਚਿਆਂ ਨੂੰ ਪੌਦੇ ਲਾਉਣ ਅਤੇ ਸਾਂਭ ਸੰਭਾਲ ਲਈ ਉਤਸ਼ਾਹਿਤ ਕਰਨਾ ਚਾਹੀਦਾ। ਉਨ•ਾਂ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇੱਕ ਹਜ਼ਾਰ ਪੌਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਅਤੇ ਹੋਰ ਜਨਤਕ ਸਥਾਨਾਂ ਤੇ ਲਗਾਏ ਗਏ ਹਨ। ਇਸ ਮੌਕੇ ਖੇਤੀਬਾੜੀ ਦਫਤਰ ਦੇ ਵਿਹੜੇ ਵਿੱਚ 10 ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ।

© 2016 News Track Live - ALL RIGHTS RESERVED