ਕੱਲ ਲਗੇਗਾ 21ਵੀ ਸਦੀ ਦਾ ਸਭ ਤੋ ਵੱਡਾ ਚੰਦਰ ਗ੍ਰਹਿਣ

Jul 26 2018 02:43 PM
ਕੱਲ ਲਗੇਗਾ 21ਵੀ ਸਦੀ ਦਾ ਸਭ ਤੋ ਵੱਡਾ ਚੰਦਰ ਗ੍ਰਹਿਣ


ਨਵੀਂ ਦਿੱਲੀ
ਚੰਦਰ ਗ੍ਰਹਿਣ ਇਕ ਮਹੱਤਵਪੂਰਣ ਜੋਤਸ਼ੀ ਘਟਨਾ ਹੈ। 21ਵੀਂ ਸਦੀ ਦਾ ਸਭ ਤੋਂ ਲੰਬਾ ਖਗਰਾਸ ਚੰਦਰ ਗ੍ਰਹਿਣ 27 ਜੁਲਾਈ ਨੂੰ ਲੱਗਣ ਵਾਲਾ ਹੈ। ਇੰਨਾ ਹੀ ਨਹੀਂ 11 ਅਗਸਤ 2018 ਨੂੰ ਖਗਰਾਸ ਸੂਰਜ ਗ੍ਰਹਿਣ ਵੀ ਲੱਗੇਗਾ, ਜੋ ਪੂਰੇ 3 ਘੰਟੇ 55 ਮਿੰਟ ਦਾ ਹੇਵੇਗਾ। ਇਸ ਵਾਰ ਦਾ ਚੰਦਰ ਗ੍ਰਹਿਣ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਦਿਨ ਗੁਰੂ ਪੂਰਨਿਮਾ ਵੀ ਹੈ। ਇਸ ਚੰਦਰ ਗ੍ਰਹਿਣ ਨੂੰ ਦੇਸ਼ ਦੇ ਸਾਰੇ ਹਿੱਸਿਆਂ ਤੋਂ ਦੇਖਿਆ ਜਾ ਸਕੇਗਾ। ਭਾਰਤ ਤੋਂ ਇਲਾਵਾ ਇਹ ਚੰਦਰ ਗ੍ਰਹਿਣ ਆਸਟ੍ਰੇਲੀਆ, ਏਸ਼ੀਆਈ ਦੇਸ਼ ਤੇ ਰੂਸ 'ਚ ਵੀ ਨਜ਼ਰ ਆਵੇਗਾ।
ਭਾਰਤ 'ਚ ਕਦੋਂ ਨਜ਼ਰ ਆਵੇਗਾ ਚੰਦਰ ਗ੍ਰਹਿਣ
27 ਜੁਲਾਈ 2018 ਦਾ ਚੰਦਰ ਗ੍ਰਹਿਣ ਵੀ 21ਵੀਂ ਸਦੀ ਦਾ ਸਭ ਤੋਂ ਲੰਬਾ ਚੰਦਰ ਗ੍ਰਹਿਣ ਰਹਿਣ ਵਾਲਾ ਹੈ। ਇਹ ਗ੍ਰਹਿਣ 6 ਘੰਟੇ 14 ਮਿੰਟ ਤਕ ਰਹੇਗਾ। ਇਸ 'ਚ ਪੂਰੇ ਚੰਦਰ ਗ੍ਰਹਿਣ ਦੀ ਸਥਿਤੀ 103 ਮਿੰਟ ਤਕ ਰਹੇਗੀ। ਭਾਰਤ 'ਚ ਇਹ ਗ੍ਰਹਿਣ ਕਰੀਬ ਰਾਤ 11:55 ਮਿੰਟ ਤੋਂ ਸ਼ੁਰੂ ਹੋ ਕੇ ਕਰੀਬ 3:54 ਮਿੰਟ 'ਚ ਪੂਰਾ ਹੋਵੇਗਾ। ਇਸ ਚੰਦਰ ਗ੍ਰਹਿਣ 'ਚ ਸੁਪਰ ਬਲੂ ਮੂਨ ਦਾ ਨਜ਼ਾਰਾ ਵੀ ਨਜ਼ਰ ਆਵੇਗਾ। ਚੰਦਰ ਗ੍ਰਹਿਣ ਸਮੇਂ ਚੰਦ ਜ਼ਿਆਦਾ ਚਮਕੀਲਾ ਤੇ ਵੱਡਾ ਨਜ਼ਰ ਆਵੇਗਾ, ਇਸ ਦੌਰਾਨ ਧਰਤੀ ਦੇ ਮੱਧ ਖੇਤਰ ਦਾ ਪਰਛਾਵਾ ਚੰਦ 'ਤੇ ਪਵੇਗਾ।

© 2016 News Track Live - ALL RIGHTS RESERVED