ਰਹਿਣ ਦੇ ਲਿਹਾਜ ਨਾਲ ਦੇਸ਼ ਦੇ 111 ਵੱਡੇ ਸ਼ਹਿਰਾਂ ਚੰਡੀਗੜ 5ਵੇਂ ਨੰਬਰ ਤੇ

Aug 14 2018 02:35 PM
ਰਹਿਣ ਦੇ ਲਿਹਾਜ ਨਾਲ ਦੇਸ਼ ਦੇ 111 ਵੱਡੇ ਸ਼ਹਿਰਾਂ ਚੰਡੀਗੜ 5ਵੇਂ ਨੰਬਰ ਤੇ


ਚੰਡੀਗੜ• 
'ਈਜ਼ ਆਫ ਲੀਵਿੰਗ' ਜੀਵਨ ਦੀ ਸਰਲਤਾ ਦੇ ਆਧਾਰ 'ਤੇ 'ਕੇਂਦਰੀ ਹਾਊਸਿੰਗ ਦੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ' ਨੇ ਸੋਮਵਾਰ ਨੂੰ ਪਹਿਲੀ ਵਾਰ ਦੇਸ਼ ਦੇ 111 ਵੱਡੇ ਸ਼ਹਿਰਾਂ ਦੀ ਰੈਂਕਿੰਗ ਜਾਰੀ ਕੀਤੀ, ਜਿਨ•ਾਂ 'ਚੋਂ ਮਹਾਂਰਾਸ਼ਟਰ ਦਾ ਪੂਣੇ ਦੇਸ਼ 'ਚ ਰਹਿਣ ਲਈ ਸਭ ਤੋਂ ਵਧੀਆ ਸ਼ਹਿਰ ਹੈ। ਇਸ ਤੋਂ ਬਾਅਦ ਮਹਾਂਰਾਸ਼ਟਰ ਦੇ ਹੀ ਨਵੀਂ ਮੁੰਬਈ ਤੇ ਗ੍ਰੇਟਰ ਮੁੰਬਈ ਹੈ। ਇਸ ਲਿਹਾਜ ਨਾਲ ਸਿਟੀ ਬਿਊਟੀਫੁੱਲ 'ਚੰਡੀਗੜ•' ਪੰਜਵੇਂ ਨੰਬਰ 'ਤੇ ਹੈ, ਜਦੋਂ ਕਿ ਲੁਧਿਆਣਾ 35ਵੇਂ, ਅੰਮ੍ਰਿਤਸਰ 76ਵੇਂ ਤੇ ਜਲੰਧਰ 77ਵੇਂ ਨੰਬਰ 'ਤੇ ਹੈ। ਇਸ ਮਾਮਲੇ 'ਚ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦਾ 65ਵਾਂ ਰੈਂਕ ਹੈ। ਉੱਤਰ ਪ੍ਰਦੇਸ਼ ਦਾ ਰਾਮਪੁਰ ਸ਼ਹਿਰ ਇਸ ਸੂਚੀ 'ਚ ਸਭ ਤੋਂ ਅਖੀਰ 'ਚ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲਕਾਤਾ ਨੇ ਇਸ ਸਰਵੇਖਣ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ.

© 2016 News Track Live - ALL RIGHTS RESERVED