ਸੱਟਾ ਲਗਾਉਂਦੇ ਚਾਰ ਵਿਅਕਤੀਆਂ ਤੋਂ 60 ਹਜਾਰ ਦੀ ਰਾਸ਼ੀ ਬਰਾਮਦ

Sep 22 2018 02:49 PM
ਸੱਟਾ ਲਗਾਉਂਦੇ ਚਾਰ ਵਿਅਕਤੀਆਂ ਤੋਂ 60 ਹਜਾਰ ਦੀ ਰਾਸ਼ੀ ਬਰਾਮਦ


ਲੁਧਿਆਣਾ
ਖੰਨਾ ਸਿਟੀ ਪੁਲਸ ਨੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ 4 ਵਿਅਕਤੀਆਂ ਨੂੰ ਦੜਾ-ਸੱਟਾ ਲਗਾਉਂਦਿਆਂ ਮੌਕੇ 'ਤੇ ਕਾਬੂ ਕਰਕੇ 60,000 ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਪੁਲਸ ਮੁਖੀ ਧਰੁਵ ਦਹੀਆ ਨੇ ਦੱਸਿਆ ਕਿ ਐੱਸ. ਪੀ. (ਆਈ.) ਜਸਵੀਰ ਸਿੰਘ ਦੀ ਅਗਵਾਈ ਹੇਠ ਡੀ. ਐੱਸ. ਪੀ. (ਆਈ) ਖੰਨਾ ਜਗਵਿੰਦਰ ਸਿੰਘ ਚੀਮਾ, ਡੀ. ਐੱਸ. ਪੀ. ਖੰਨਾ ਦੀਪਕ ਰਾਏ, ਥਾਣਾ ਸਿਟੀ-1 ਦੇ ਐੱਸ. ਐੱਚ. ਓ.  ਸੁਖਨਾਜ਼ ਸਿੰਘ (ਪ੍ਰੋਵੇਸ਼ਨਰ), ਮਹਿਲਾ ਸਹਾਇਕ ਥਾਣੇਦਾਰ ਡਿੰਪਲ ਸਮੇਤ ਮਹਿਲਾ ਹੌਲਦਾਰ ਪਰਮਜੀਤ ਕੌਰ, ਹੌਲਦਾਰ ਅਵਤਾਰ ਸਿੰਘ ਵੱਲੋਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਦੜਾ-ਸੱਟਾ ਲਾਉਣ ਵਾਲਿਆਂ ਦੀ ਭਾਲ 'ਚ ਬਿੱਲਾਂਵਾਲੀ ਛੱਪੜੀ ਖੰਨਾ ਵਿਖੇ ਰੇਡ ਕਰਕੇ ਕਥਿਤ ਦੋਸ਼ੀਆਂ ਮੇਹਰ ਸਿੰਘ ਉਰਫ ਮੇਹਰੂ ਪੁੱਤਰ ਸੁਰਜੀਤ ਸਿੰਘ, ਜਸਕਰਨ ਸਿੰਘ ਪੁੱਤਰ ਮੇਹਰ ਸਿੰਘ, ਗੁਰਦੇਵ ਸਿੰਘ ਪੁੱਤਰ ਸਾਧੂ ਸਿੰਘ ਅਤੇ ਵਿਜੇ ਕੁਮਾਰ ਪੁੱਤਰ ਓਮਕਾਰ ਸਿੰਘ ਵਾਸੀਆਨ ਬਿੱਲਾਂ ਵਾਲੀ ਛੱਪੜੀ ਖੰਨਾ ਨੂੰ ਪਰਚੀ ਦੜਾ ਸੱਟਾ ਲਗਾਉਂਦੇ ਰੰਗੇ ਹੱਥੀਂ ਕਾਬੂ ਕਰਕੇ ਉਨ•ਾਂ ਕੋਲੋਂ ਦੜੇ-ਸੱਟੇ ਦੀ ਰਕਮ 60,300 ਰੁਪਏ ਵੀ ਮੌਕੇ 'ਤੋਂ ਹੀ ਬਰਾਮਦ ਕੀਤੇ ਗਏ। ਥਾਣਾ ਸਿਟੀ ਖੰਨਾ-1 ਪੁਲਸ ਵਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ ਖਿਲਾਫ਼ ਗੈਂਬਲਿੰਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

© 2016 News Track Live - ALL RIGHTS RESERVED