ਦੀਨਾਨਗਰ ਤੇ ਪਠਾਨਕੋਟ ਹਮਲੇ ਦੇ ਰਸਤੇ ਦੀ ਅੱਜ ਤੱਕ ਨਹੀਂ ਲੱਗ ਸਕਿਆ ਪਤਾ

Sep 24 2018 01:43 PM
ਦੀਨਾਨਗਰ ਤੇ ਪਠਾਨਕੋਟ ਹਮਲੇ ਦੇ ਰਸਤੇ ਦੀ ਅੱਜ ਤੱਕ ਨਹੀਂ ਲੱਗ ਸਕਿਆ ਪਤਾ


ਪਠਾਨਕੋਟ
ਬੇਸ਼ੱਕ ਦੇਸ਼ ਦੀਆਂ ਗੁਪਤਚਰ ਏਜੰਸੀਆਂ ਅੱਤਵਾਦ 'ਤੇ ਕਾਬੂ ਪਾਉਣ ਸੰਬੰਧੀ ਅਤੇ ਗੁਆਂਢੀ ਦੇਸ਼ ਨਾਲ ਹੋ ਰਹੀ ਘੁਸਪੈਠ ਨੂੰ ਰੋਕਣ ਸੰਬੰਧੀ ਕਈ ਤਰ•ਾਂ ਦੇ ਦਾਅਵੇ ਕਰ ਰਹੀਆਂ ਹਨ। ਸੁਰੱਖਿਆ ਤੇ ਗੁਪਤਚਰ ਏਜੰਸੀਆਂ ਜੰਮੂ-ਕਸ਼ਮੀਰ ਸੂਬੇ 'ਚ ਅੱਤਵਾਦ ਦਾ ਡੱਟ ਕੇ ਮੁਕਾਬਲਾ ਵੀ ਕਰ ਰਹੀ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਦੀਨਾਨਗਰ ਪੁਲਸ ਸਟੇਸ਼ਨ 'ਤੇ ਹੋਏ ਅੱਤਵਾਦੀ ਹਮਲੇ ਅਤੇ ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਸੰਬੰਧੀ ਕੋਈ ਵੀ ਗੁਪਤਚਰ ਏਜੰਸੀ 3 ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਹ ਯਕੀਨੀ ਰੂਪ 'ਚ ਪਤਾ ਨਹੀਂ ਲਾ ਸਕੀ ਕਿ ਇਨ•ਾਂ ਦੋਵਾਂ ਪ੍ਰਮੁੱਖ ਸਥਾਨਾਂ 'ਤੇ ਹਮਲਾ ਕਰਨ ਵਾਲੇ ਵਿਦੇਸ਼ੀ ਅੱਤਵਾਦੀ ਅੰਤਰਰਾਸ਼ਟਰੀ ਸਰਹੱਦ 'ਤੇ ਕਿਸ ਰਸਤੇ ਭਾਰਤ 'ਚ ਦਾਖਲ ਹੋਣ 'ਚ ਸਫਲ ਹੋਏ ਸਨ।
27 ਜੁਲਾਈ 2015 ਨੂੰ 3 ਵਿਦੇਸ਼ੀ ਅੱਤਵਾਦੀਆਂ ਨੇ ਪਹਿਲਾਂ ਦੀਨਾਨਗਰ 'ਚ ਕੁਝ ਲੋਕਾਂ 'ਤੇ ਹਮਲਾ ਕਰ ਕੇ ਜ਼ਖਮੀ ਕੀਤਾ ਸੀ ਅਤੇ ਬਾਅਦ 'ਚ ਦੀਨਾਨਗਰ ਪੁਲਸ ਸਟੇਸ਼ਨ 'ਚ ਵੜ ਕੇ ਇਕ ਇਮਾਰਤ 'ਚ ਆਪਣਾ ਕਬਜ਼ਾ ਕਰ ਲਿਆ ਸੀ। ਇਸ ਇਮਾਰਤ 'ਚ ਉਦੋਂ ਹੋਮਗਾਰਡ ਜਵਾਨ ਡਿਊਟੀ ਖਤਮ ਹੋਣ ਤੋਂ ਬਾਅਦ ਆਰਾਮ ਕਰਦੇ ਸੀ। ਮੁੱਠਭੇੜ 'ਚ ਪੁਲਸ ਦਾ ਐੱਸ. ਪੀ. ਬਲਜੀਤ ਸਿੰਘ ਸਮੇਤ ਹੋਮਗਾਰਡ ਜਵਾਨ ਬੋਧ ਰਾਜ, ਦੇਸ ਰਾਜ ਅਤੇ ਸੁਖਦੇਵ ਸਿੰਘ ਸ਼ਹੀਦ ਹੋਏ ਸਨ, ਜਦਕਿ ਅਮਰਜੀਤ ਸਿੰਘ, ਨਿਰਮਲ ਦੇਵੀ ਤੇ ਗੁਲਾਮ ਰਸੂਲ ਨਾਮ ਨਾਗਰਿਕ ਵੀ ਸ਼ਹੀਦ ਹੋਣ ਦੇ ਨਾਲ-ਨਾਲ 14 ਲੋਕ ਜ਼ਖਮੀ ਹੋਏ ਸੀ।
ਪਠਾਨਕੋਟ ਏਅਰਬੇਸ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਵੀ ਨਰੋਟ ਜੈਮਲ ਸਿੰਘ ਦੇ ਕੁਝ ਅੱਗੇ ਪੁਲਸ ਮੁਖੀ ਗੁਰਦਾਸਪੁਰ ਸਲਵਿੰਦਰ ਸਿੰਘ ਅਤੇ ਉਸ ਦੇ ਦੋਸਤ ਰਾਕੇਸ਼ ਵਰਮਾ ਨੂੰ ਅਗਵਾ ਕੀਤਾ ਸੀ ਪਰ ਅੱਤਵਾਦੀਆਂ ਨੇ ਉਦੋਂ ਸਲਵਿੰਦਰ ਸਿੰਘ ਨੂੰ ਮੁਕਤ ਕਰ ਦਿੱਤਾ ਸੀ ਅਤੇ ਉਸ ਦੇ ਦੋਸਤ ਨੂੰ ਉਸ ਦੀ ਕਾਰ ਸਮੇਤ ਆਪਣੇ ਨਾਲ ਲੈ ਗਏ ਸੀ ਅਤੇ ਏਅਰਬੇਸ ਕੋਲ ਜ਼ਖਮੀ ਕਰ ਕੇ ਏਅਰਬੇਸ 'ਚ ਦਾਖਲ ਹੋਣ 'ਚ ਸਫਲ ਹੋ ਗਏ ਸੀ।ਗੁਪਤਚਰ ਏਜੰਸੀਆਂ ਨੇ ਕਾਫੀ ਮੱਥਾ ਪੱਚੀ ਕੀਤੀ ਸੀ ਕਿ ਇਹ ਪਤਾ ਲਾਇਆ ਜਾ ਸਕੇ ਕਿ ਅੱਤਵਾਦੀ ਕਿਸ ਰਸਤੇ ਤੋਂ ਭਾਰਤ 'ਚ ਦਾਖਲ ਹੋਏ ਸੀ ਪਰ ਲੱਖ ਕੋਸ਼ਿਸ਼ ਦੇ ਬਾਵਜੂਦ ਗੁਪਤਚਰ ਤੇ ਸੁਰੱਖਿਆ ਏਜੰਸੀਆਂ ਅੱਜ ਤੱਕ ਇਹ ਪਤਾ ਨਹੀਂ ਲਾ ਸਕੀਆਂ ਹਨ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਤਵਾਦੀ ਿਫਰ ਉਸ ੇ ਰਸਤੇ ਤੋਂ ਹਮਲਾ ਕਰ ਸਕਦੇ ਹਨ।
ਇਸ ਸੰਬੰਧੀ ਜਦ ਸੀਮਾ ਸੁਰੱਖਿਆ ਬੱਲ ਗੁਰਦਾਸਪੁਰ ਦੇ ਸੈਕਟਰ ਹੈੱਡਕੁਆਰਟਰ ਡੀ. ਆਈ. ਜੀ. ਰਾਜੇਸ਼ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਸਰਕਾਰ ਵੱਲੋਂ ਐੱਸ. ਆਈ. ਟੀ. ਬਣਾਈ ਗਈ ਸੀ ਅਤੇ ਭਾਰਤੀ ਸੈਨਾ ਵੱਲੋਂ ਵੱਖਰੀ ਜਾਂਚ ਕੀਤੀ ਗਈ ਸੀ ਕਿ ਇਹ ਅੱਤਵਾਦੀ ਕਿਸ ਰਸਤੇ ਤੋਂ ਭਾਰਤ 'ਚ ਦਾਖਲ ਹੋਏ ਸੀ ਪਰ ਅੱਜ ਤੱਕ ਇਹ ਸੰਬੰਧੀ ਸਾਨੂੰ ਕਿਸੇ ਤਰ•ਾਂ ਦੀ ਸਫਲਤਾ ਨਹੀਂ ਮਿਲੀ ਹੈ ਅਤੇ ਅੱਤਵਾਦੀਆਂ ਦਾ ਭਾਰਤ 'ਚ ਦਾਖਲ ਹੋਣਾ ਇਕ ਬੁਝਾਰਤ ਬਣੀ ਹੋਈ ਹੈ।

© 2016 News Track Live - ALL RIGHTS RESERVED