ਪੈਟਰੋਲ-ਡੀਜ਼ਲ ਜਲਦ ਹੀ 90 ਨੂੰ ਕਰਨਗੇ ਪਾਰ

Sep 25 2018 03:15 PM
ਪੈਟਰੋਲ-ਡੀਜ਼ਲ ਜਲਦ ਹੀ 90 ਨੂੰ ਕਰਨਗੇ ਪਾਰ


ਨਵੀਂ ਦਿੱਲੀ— 
ਪੈਟਰੋਲ-ਡੀਜ਼ਲ ਮਹਿੰਗੇ ਹੋਣ ਨਾਲ ਆਮ ਜਨਤਾ, ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਲਗਾਤਾਰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਹਿਸਾਬ ਨਾਲ ਕੀਮਤਾਂ 'ਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਜਲੰਧਰ 'ਚ ਪੈਟਰੋਲ ਜਲਦ ਹੀ 90 ਰੁਪਏ ਹੋ ਜਾਵੇਗਾ। ਨੰਦੇੜ ਸਾਹਿਬ 'ਚ ਤਾਂ ਪੈਟਰੋਲ ਤਕਰੀਬਨ 92 ਰੁਪਏ 'ਤੇ ਪਹੁੰਚ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 24 ਸਤੰਬਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 11 ਪੈਸੇ ਅਤੇ ਡੀਜ਼ਲ 'ਚ 5 ਪੈਸੇ ਦਾ ਵਾਧਾ ਕੀਤਾ ਹੈ। ਦੇਸ਼ ਦੇ ਚਾਰ ਮਹਾਨਗਰਾਂ 'ਚ ਪੈਟਰੋਲ-ਡੀਜ਼ਲ ਦੀ ਕੀਮਤ ਰਿਕਾਰਡ ਉਚਾਈ 'ਤੇ ਪਹੁੰਚ ਗਈ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 82.72 ਰੁਪਏ, ਕੋਲਕਾਤਾ 'ਚ 84.54 ਰੁਪਏ, ਮੁੰਬਈ 'ਚ 90.08 ਰੁਪਏ ਅਤੇ ਚੇਨਈ 'ਚ 85.99 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 74.02 ਰੁਪਏ, ਕੋਲਕਾਤਾ 'ਚ 75.87 ਰੁਪਏ, ਮੁੰਬਈ 'ਚ 78.58 ਰੁਪਏ ਅਤੇ ਚੇਨਈ 'ਚ 78.26 ਰੁਪਏ ਪ੍ਰਤੀ ਲਿਟਰ ਹੋ ਗਈ ਹੈ।
ਪੰਜਾਬ ਦੇ ਸ਼ਹਿਰ ਜਲੰਧਰ 'ਚ ਪੈਟਰੋਲ ਅੱਜ 88 ਰੁਪਏ 7 ਪੈਸੇ 'ਚ ਵਿਕ ਰਿਹਾ ਹੈ ਅਤੇ ਡੀਜ਼ਲ 73 ਰੁਪਏ 78 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 88 ਰੁਪਏ 63 ਪੈਸੇ ਅਤੇ ਡੀਜ਼ਲ ਦੀ 74 ਰੁਪਏ 27 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ 'ਚ ਪੈਟਰੋਲ 88 ਰੁਪਏ 50 ਪੈਸੇ 'ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਦੀ ਕੀਮਤ 74 ਰੁਪਏ 14 ਪੈਸੇ ਪ੍ਰਤੀ ਲਿਟਰ ਹੈ। ਪਟਿਆਲਾ 'ਚ ਵੀ ਪੈਟਰੋਲ 88 ਰੁਪਏ ਦੇ ਉਪਰ ਵਿਕ ਰਿਹਾ ਹੈ। ਪਟਿਆਲਾ 'ਚ ਪੈਟਰੋਲ ਦੀ ਕੀਮਤ 88 ਰੁਪਏ 44 ਪੈਸੇ ਅਤੇ ਡੀਜ਼ਲ ਦੀ ਕੀਮਤ 74 ਰੁਪਏ 10 ਪੈਸੇ ਪ੍ਰਤੀ ਲਿਟਰ ਹੈ। ਉੱਥੇ ਹੀ ਮਹਾਰਾਸ਼ਟਰ 'ਚ ਪੈਟਰੋਲ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਕੁਝ ਸ਼ਹਿਰਾਂ 'ਚ ਪੈਟਰੋਲ ਦੀ ਕੀਮਤ 92 ਰੁਪਏ ਦੇ ਨਜ਼ਦੀਕ ਪਹੁੰਚ ਗਈ ਹੈ। ਨੰਦੇੜ ਸਾਹਿਬ 'ਚ ਪੈਟਰੋਲ ਦੀ ਕੀਮਤ 91 ਰੁਪਏ 65 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ 78 ਰੁਪਏ 91 ਪੈਸੇ 'ਚ ਵਿਕ ਰਿਹਾ ਹੈ। ਮਹਾਰਾਸ਼ਟਰ ਦੇ ਹੀ ਸ਼ਹਿਰ ਪਰਭਣੀ 'ਚ ਅੱਜ ਪੈਟਰੋਲ 91 ਰੁਪਏ 82 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ।
 

© 2016 News Track Live - ALL RIGHTS RESERVED