ਵਿੱਤੀ ਸਾਖਰਤਾ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ

Sep 26 2018 02:51 PM
ਵਿੱਤੀ ਸਾਖਰਤਾ ਜਾਗਰੁਕਤਾ ਪ੍ਰੋਗਰਾਮ ਦਾ ਆਯੋਜਨ



ਪਠਾਨਕੋਟ
ਜਿਲ•ਾ ਪਠਾਨਕੋਟ ਵਿਖੇ ਰਿਜਰਬ ਬੈਂਕ ਆਫ ਇੰਡੀਆ  ਦੇ ਮੁੱਖ ਦਫਤਰ ਚੰਡੀਗੜ• ਵੱਲੋ ਸੈਲੀ ਰੋਡ ਸਥਿਤ ਆਡੀਟੋਰੀਅਮ ਵਿਖੇ ਵਿੱਤੀ ਸਾਖਰਤਾ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ। ਸਮਾਰੋਹ ਵਿੱਚ ਸ੍ਰੀਮਤੀ ਰਚਨਾ ਦਿਕਸ਼ਤ ਖੇਤਰੀ ਨਿਰਦੇਸ ,ਰਿਜਰਬ ਬੈਂਕ ਆਫ ਇੰਡੀਆ ਦੇ ਪੰਜਾਬ, ਚੰਡੀਗੜ•, ਹਰਿਆਣਾ ਅਤੇ ਕੇਂਦਰ ਸਾਸਤ ਚੰਡੀਗੜ• ਮੁੱਖ ਤੋਰ ਤੇ ਹਾਜ਼ਰ ਹੋਏ। ਇਸ ਤੋਂ ਇਲਾਵਾ ਰਿਜਰਬ ਬੈਂਕ ਆਫ ਇੰਡੀਆ ਦੇ ਉੱਚ ਅਧਿਕਾਰੀ, ਨਵਾਰਡ, ਪੰਜਾਬ ਨੇਸਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ ਦੇ ਅਧਿਕਾਰੀ ਵੀ ਹਾਜ਼ਰ ਸਨ। 
ਇਸ ਮੋਕੇ ਤੇ ਵੱਖ ਵੱਖ ਅਧਿਕਾਰੀਆਂ ਨੇ ਸੰਬੋਧਨ ਦੋਰਾਨ ਵਿੱਤੀ ਸਾਖਰਤਾ ਦੇ ਵੱਖ ਵੱਖ ਪਹਿਲੂਆਂ ਤੇ ਰੋਸਨੀ ਪਾਈ। ਸ੍ਰੀ ਅਨਿਲ ਕੁਮਾਰ ਯਾਦਵ  ਮਹਾਂ  ਪ੍ਰਬੰਧਕ ਰਿਜਰਬ ਬੈਂਕ ਆਫ ਇੰਡੀਆ ਨੇ ਵੱਖ ਵੱਖ ਬੈਂਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਆਰ.ਬੀ.ਆਈ ਹੋਰ ਬਾਕੀ ਸਰਕਾਰੀ ਬੈਂਕਾਂ ਦੇ ਨਾਲ ਮਿਲ ਕੇ ਅਜਿਹੇ ਉਪਰਾਲੇ ਕਰਦਾ ਰਹਿੰਦਾ ਹੈ ਤਾਂ ਜੋ ਦੇਸ ਦੇ ਪਿਛੜੇ  ਖੇਤਰਾਂ ਅੰਦਰ ਰਹਿੰਦੇ ਅਤੇ ਪਿੰਡਾਂ ਦੇ ਲੋਕਾਂ ਨੂੰ ਬੈਕਾਂ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਵਿਕਾਸ ਸਕੀਮਾਂ ਅਧੀਨ ਦਿੱਤੇ ਜਾ ਰਹੇ ਕਰਜਿਆਂ ਬਾਰੇ ਅਤੇ ਬੈਂਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਹੋਰ ਸੁਵਿਧਾਵਾਂ ਬਾਰੇ ਜਾਣਕਾਰੀਆਂ ਦਿੱਤੀ ਜਾ ਸਕੇ। 
ਡਾ. ਦੇਵੀ ਪ੍ਰਸਾਦ ਪਾਂਡਾ ਮਹਾ ਪ੍ਰਬੰਧਕ ਰਿਜਰਬ ਬੈਂਕ ਆਫ ਇੰਡੀਆ ਨੇ ਸੰਬੋਧਨ ਦੋਰਾਨ ਕਿਹਾ ਕਿ ਅੱਜ ਕੱਲ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੀਆਂ ਅਜਿਹੀਆਂ ਫੇਕ ਕਾਲ ਲੋਕਾਂ ਨੂੰ ਆਉਂਦੀਆਂ ਹਨ ਜਿਨ•ਾਂ ਵਿੱਚ ਲਾਟਰੀ ਵਿੱਚ ਇੱਕ ਵੱਡੀ ਰਕਮ ਨਿਕਲਣ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਸ ਨਾਲ ਨਕਲੀ ਦਸਤਾਵੇਜ ਵੀ ਭੇਜੇ ਜਾਂਦੇ ਹਨ। ਜਿਸ ਨਾਲ ਆਮ ਲੋਕ ਝਾਂਸੇ ਵਿੱਚ ਫਸ ਜਾਂਦੇ ਹਨ ਅਤੇ ਉਹ ਇਸ ਮਗਰੋਂ ਅਪਣੇ ਬੈਂਕ ਅਕਾਉਂਟ ਦੀ ਜਾਣਕਾਰੀ ਉਨ•ਾਂ ਲੋਕਾਂ ਨਾਲ ਸਾਂਝੀ ਕਰਦੇ ਹਨ ਅਤੇ ਧੋਖੇ ਦੇ ਸਿਕਾਰ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਸਾਨੂੰ ਅਜਿਹੀਆਂ ਘਟਨਾਵਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ ਏ.ਟੀ.ਐਮ. ਕਾਰਡ ਬੰਦ ਹੋਣ ਦੀ ਕਾਲ ਆਉਂਦੀ ਹੈ ਅਤੇ ਪਾਸ ਫਰਡ ਦੀ ਮੰਗ ਕੀਤੀ ਜਾਂਦੀ ਹੈ, ਫੇਕ ਈ-ਬੈਕਿੰਗ ਨਾਲ ਜੁੜਨ ਲਈ ਲਾਲਚ ਦਿਖਾਏ ਜਾਂਦੇ ਹਨ। ਅਜਿਹੀਆਂ ਮੋਬਾਇਲ ਜਾਣਕਾਰੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਹੁਣ ਸਮੇਂ ਬਦਲ ਗਿਆ ਹੈ ਸਾਨੂੰ ਬਿਨ•ਾਂ ਕਿਸੇ ਡਰ ਦੇ ਡਿਜੀਟਲ ਬੈਕਿੰਗ ਵੱਲ ਧਿਆਨ ਦੇਣਾ ਚਾਹੀਦਾ ਹੈ। 
ਸਮਾਰੋਹ ਦੋਰਾਨ ਬੈਕਿੰਗ ਲੋਕਪਾਲ ਚੰਡੀਗੜ• ਦੇ ਸਕੱਤਰ ਸ੍ਰੀ ਐਸ. ਵੈਕਟਰਮਨ ਨੇ ਬੈਕਿੰਗ ਲੋਕਪਾਲ ਯੋਜਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਇਸ ਮੋਕੇ ਤੇ ਬੈਂਕਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਬਾਰੇ ਵਿੱਚ ਲਿਖਤ ਸਮੱਗਰੀ ਵੀ ਵੰਡੀ ਗਈ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। 

© 2016 News Track Live - ALL RIGHTS RESERVED