ਪੁਲੀਸ ਨੇ ਜੂਆ ਖੇਡਣ ਵਾਲਿਆ ਤੋਂ 23 ਹਜਾਰ 600 ਰੁਪਏ ਕੀਤੇ ਬਰਾਮਦ

Sep 26 2018 02:51 PM
ਪੁਲੀਸ ਨੇ ਜੂਆ ਖੇਡਣ ਵਾਲਿਆ ਤੋਂ 23 ਹਜਾਰ 600 ਰੁਪਏ ਕੀਤੇ ਬਰਾਮਦ


ਪਠਾਨਕੋਟ
ਡਵੀਜ਼ਨ ਨੰ. 1 ਦੀ ਪੁਲਸ ਨੇ 5 ਲੋਕਾਂ ਨੂੰ ਜੂਆ ਖੇਡਦੇ ਹੋਏ ਕਾਬੂ ਕੀਤਾ ਹੈ। ੍ਰਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਪੁਰਾਣੀ ਸ਼ਾਹਪੁਰ ਰੋਡ ਸਥਿਤ ਇਕ ਮਕਾਨ ਵਿਚ ਜੂਆ ਖੇਡਿਆ ਜਾ ਰਿਹਾ ਹੈ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸਾਰੇ ਪੰਜਾਂ ਲੋਕਾਂ ਨੂੰ 23 ਹਜ਼ਾਰ 600 ਰੁਪਏ ਦੀ ਨਕਦੀ ਅਤੇ ਤਾਸ਼ ਦੇ 52 ਪੱਤਿਆਂ ਸਮੇਤ ਕਾਬੂ ਕਰ ਲਿਆ ਹੈ।  ੍ਰਕਾਬੂ ਮੁਲਜ਼ਮਾਂ ਦੀ ਪਛਾਣ ਰਾਜਬੀਰ ਪੁੱਤਰ ਜਸਵੰਤ ਸਿੰਘ ਵਾਸੀ ਰਾਜਸਥਾਨ, ਰਾਮ ਸੇਵਕ ਪੁੱਤਰ ਕੈਲਾਸ਼ ਰਾਣਾ ਵਾਸੀ ਰਾਜਸਥਾਨ, ਪੁਰਸ਼ੋਤਮ ਪੁੱਤਰ ਕਮਲ ਸਿੰਘ ਵਾਸੀ ਯੂ. ਪੀ., ਪ੍ਰੇਮ ਸਿੰਘ ਪੁੱਤਰ ਦੱਤਾ ਰਾਮ ਵਾਸੀ ਯੂ. ਪੀ. ਅਤੇ ਗੋਪਾਲ ਪੁੱਤਰ ਬੰਗਾਲੀ ਨੂੰ ਕਾਬੂ ਕਰ ਕੇ ਮੁਕੱਦਮਾ ਨੰ. 61 ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

© 2016 News Track Live - ALL RIGHTS RESERVED