80 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ

Oct 08 2018 03:01 PM
80 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ


ਅੰਮ੍ਰਿਤਸਰ
ਥਾਣਾ ਲੋਪੋਕੇ ਅਧੀਨ ਆਉਂਦੇ ਇਕ ਪਿੰਡ ਦੀ 80 ਸਾਲਾ ਬਜ਼ੁਰਗ ਔਰਤ ਨੂੰ ਬਹਾਨੇ ਨਾਲ ਘਰੋਂ ਲਿਜਾ ਕੇ ਰਸਤੇ 'ਚ ਜਬਰ-ਜ਼ਨਾਹ ਕਰਨ ਵਾਲੇ ਇਕ ਵਿਅਕਤੀ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਉਕਤ ਔਰਤ ਨੇ ਦੱਸਿਆ ਕਿ 5 ਅਕਤੂਬਰ ਦੀ ਸ਼ਾਮ ਜਦੋਂ ਉਹ ਘਰ 'ਚ ਮੌਜੂਦ ਸੀ ਤਾਂ ਸੋਮ ਪੁੱਤਰ ਮੰਗਲ ਨਾਥ ਨੇ ਆ ਕੇ ਉਸ ਨੂੰ ਕਿਹਾ ਕਿ ਫਲੱਸ਼ਾਂ ਦੇ ਪੈਸੇ ਆਏ ਹਨ ਤੇ ਮੇਰੇ ਨਾਲ ਚੱਲ, ਤੈਨੂੰ ਪੈਸੇ ਦਿਵਾ ਦਿੰਦਾ ਹਾਂ। ਮੋਟਰਸਾਈਕਲ 'ਤੇ ਬਿਠਾ ਕੇ ਮੁਲਜ਼ਮ ਉਸ ਨੂੰ ਲੈ ਕੇ ਚੱਲ ਪਿਆ ਤੇ ਰਸਤੇ ਵਿਚ ਉਹ ਬਾਂਹ ਤੋਂ ਫੜ ਕੇ ਉਸ ਨੂੰ ਖੇਤਾਂ ਵਿਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕਰ ਕੇ ਮੌਕੇ ਤੋਂ ਦੌੜ ਗਿਆ। ਪੁਲਸ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇ ਮਾਰ ਰਹੀ ਹੈ।

© 2016 News Track Live - ALL RIGHTS RESERVED