ਅੌਰਤ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ

Oct 11 2018 03:15 PM
ਅੌਰਤ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ

ਪਠਾਨਕੋਟ

ਐੱਸ. ਟੀ. ਐੱਫ. ਨੇ ਨਸ਼ਿਆਂ  ਖਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਇਕ ਅੌਰਤ ਸਮੱਗਲਰ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਪੁਲਸ ਦੇ ਅਨੁਸਾਰ ਕਾਬੂ ਅੌਰਤ ਸਮੱਗਲਰ ਮੌਜੂਦਾ  ਸਮੇਂ ਵਿਚ ਮਜੀਠਾ ਰੋਡ (ਅੰਮ੍ਰਿਤਸਰ) ਦੀ ਵਾਸੀ ਹੈ ਅਤੇ ਪਿੱਛਲੇ ਲੰਬੇ ਸਮੇਂ ਤੋਂ ਅੰਮ੍ਰਿਤਸਰ ਇਲਾਕੇ ਵਿਚ ਨਸ਼ਿਆਂ ਦੇ ਖੇਪ ਲਾ ਕੇ ਡਰੱਗ ਪੈਡਲਰ ਵਜੋਂ ਇਸ ਜ਼ਿਲੇ ਵਿਚ ਸਪਲਾਈ ਕਰਦੀ ਆ ਰਹੀ ਸੀ।ਜਾਣਕਾਰੀ ਦਿੰਦੇ ਹੋਏ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਏ. ਐੱਸ. ਆਈ. ਸੋਮਰਾਜ ਦੀ ਅਗਵਾਈ ਵਿਚ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅੌਰਤ ਸਮੱਗਲਰ ਇਸ ਇਲਾਕੇ ਵਿਚ ਕਾਫੀ ਐਕਟਿਵ ਹੈ ਅਤੇ ਨਸ਼ੇਡ਼ਿਆਂ ਤੱਕ ਨਸ਼ਿਆਂ ਦੀ ਖੇਪ ਪਹੁੰਚਾਉਂਦੀ ਹੈ। ਸੂਚਨਾ ਤੇ ਕਾਰਵਾਈ ਕਰਦੇ ਹੋਏ ਜਦੋਂ ਪੁਲਸ ਨੇ ਗੁਰਦਾਸਪੁਰ ਰੋਡ ’ਤੇ ਨਾਕਾ ਲਾਇਆ ਹੋਇਆ ਸੀ ਤਾਂ ਸ਼ੱਕ ਦੇ ਅਾਧਾਰ ਤੇ ਜਦੋਂ ਇਸ ਅੌਰਤ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਅੌਰਤ  ਦੀ ਪਛਾਣ ਸਰਬਜੀਤ ਕੌਰ ਉਰਫ਼ ਜੱਸੀ ਪਤਨੀ ਮੇਜਰ ਸਿੰਘ ਵਾਸੀ ਮੂਲ ਤੌਰ ਤੇ ਬਾਟੋਵਾਲ, ਰਾਏ ਚੱਕ (ਬਟਾਲਾ) ਦੀ ਰਹਿਣ ਵਾਲੀ ਹੈ, ਦੇ ਰੂਪ ਵਿੱਚ ਹੋਈ ਹੈ। ਪੁਲਸ ਨੇ ਅੌਰਤ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ®ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਕਾਬੂ  ਅੌਰਤ  ਪੇਸ਼ੇਵਰ ਨਸ਼ਿਆਂ ਦੀ ਸਮੱਗਲਰ ਹੈ। ਇਸ ਤੋਂ ਪਹਿਲਾਂ ਵੀ ਅੌਰਤ ਖਿਲਾਫ਼ ਦੋਰਾਂਗਲਾ ਪੁਲਸ ਸਟੇਸ਼ਨ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਹੈ।

© 2016 News Track Live - ALL RIGHTS RESERVED