ਜਦੋਂ ਸੂਬੇ ਵਿਚ ਕਾਂਗਰਸ ਸਰਕਾਰ ਆਈ ਹੈ, ਉਦੋਂ ਅੱਤਿਆਚਾਰ ਵਧਿਆ

Oct 15 2018 03:49 PM
ਜਦੋਂ ਸੂਬੇ ਵਿਚ ਕਾਂਗਰਸ ਸਰਕਾਰ ਆਈ ਹੈ, ਉਦੋਂ ਅੱਤਿਆਚਾਰ ਵਧਿਆ


ਪਠਾਨਕੋਟ
ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਅੱਜ ਸਥਾਨਕ ਐੱਨ. ਐੱਚ. ਪੀ. ਸੀ. ਦੇ ਵਿਸ਼ਰਾਮ ਘਰ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ-ਜਦੋਂ ਸੂਬੇ ਵਿਚ ਕਾਂਗਰਸ ਸਰਕਾਰ ਆਈ ਹੈ, ਉਦੋਂ-ਉਦੋਂ ਜਨਤਾ 'ਤੇ ਅੱਤਿਆਚਾਰ  ਵਧਿਆ ਹੈ। ਹਰ ਵਾਰ ਭਾਜਪਾ ਨੇ ਕਾਂਗਰਸ ਸਰਕਾਰ ਦੀਆਂ ਲੋਕ-ਮਾਰੂ  ਨੀਤੀਆਂ ਦਾ ਜ਼ੋਰਦਾਰ ਢੰਗ ਨਾਲ ਵਿਰੋਧ ਜਤਾਇਆ ਹੈ।
ਮਲਿਕ ਨੇ ਕਿਹਾ ਕਿ ਦੋ ਸਾਲ ਪਹਿਲਾਂ ਸੂਬੇ ਦੀ ਭੋਲੀ-ਭਾਲੀ ਜਨਤਾ ਨੂੰ ਝੂਠੇ ਲਾਰੇ ਲਾ ਕੇ ਕੈਪਟਨ ਸਰਕਾਰ ਨੇ ਸੱਤਾ ਵਿਚ ਵਾਪਸੀ ਕੀਤੀ ਸੀ ਪਰ ਕਾਂਗਰਸ ਸਰਕਾਰ ਨੇ ਘੱਟ ਸਮੇਂ ਵਿਚ ਹੀ ਸੂਬੇ ਅਤੇ ਜਨਤਾ ਨੂੰ ਵੈਂਟੀਲੇਟਰ 'ਤੇ ਪਾ ਕੇ ਰੱਖ ਦਿੱਤਾ ਹੈ। ਉਨ•ਾਂ ਕਿਹਾ ਕਿ  ਹੁਣ ਸੂਬੇ 'ਚ ਸਰਕਾਰ ਨਾਂ ਦੀ ਕੋਈ  ਚੀਜ਼ ਨਹੀਂ ਹੈ ਅਤੇ ਸਰਕਾਰ ਸਿਰਫ਼ ਮਾਫੀਆ ਦੇ ਦਬਾਅ ਵਿਚ ਸਰਕਾਰ ਚਲਾ  ਰਹੀ ਹੈ। ਉਨ•ਾਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਰੇਤ-ਬੱਜਰੀ ਤੋਂ 2 ਹਜ਼ਾਰ ਕਰੋੜ ਰੁਪਏ ਕਮਾ ਕੇ ਸੂਬੇ ਦਾ ਵਿਕਾਸ ਕਰਵਾਏਗੀ ਪਰ ਸੂਬੇ ਦਾ ਵਿਕਾਸ ਤਾਂ ਦੂਰ ਦੀ ਗੱਲ ਰੇਤ-ਬੱਜਰੀ ਦੇ ਮੁੱਲ ਹੀ ਆਸਮਾਨ ਛੂਹ ਰਹੇ ਹਨ ਅਤੇ ਜਨਤਾ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ। 
ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਕਿਹਾ ਕਿ ਸੂਬਾ ਸਰਕਾਰ 2 ਸਾਲਾਂ ਤੱਕ ਤਾਂ ਮਾਈਨਿੰਗ ਪਾਲਿਸੀ ਲਿਆ ਨਹੀਂ ਸਕੀ ਬਲਕਿ ਮੁੱਖ ਮੰਤਰੀ ਕੈਪਟਨ ਸਿਰਫ਼ ਹਵਾਈ ਸਰਵੇਖਣ ਕਰ ਕੇ ਖੱਡਿਆਂ ਨੂੰ ਖੰਗਾਲ ਰਹੇ ਹਨ, ਜਿਥੇ ਮਾਈਨਿੰਗ ਹੋਣ ਦਾ ਉਨ•ਾਂ ਨੂੰ ਸ਼ੱਕ ਹੈ।  ਉਨ•ਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਦਾ ਸੂਬੇ ਦੀ ਜਨਤਾ ਸਬੂਤ ਅਗਾਮੀ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਸਾਰੀਆਂ 13 ਸੀਟਾਂ 'ਤੇ ਇਤਿਹਾਸਕ ਜਿੱਤ ਦਿਵਾ ਕੇ ਦੇਵੇਗੀ। 

© 2016 News Track Live - ALL RIGHTS RESERVED