ਤੰਬਾਕੂ ਦੀ ਵਰਤੋ ਨਾ ਕਰਨ ਸਬੰਧੀ ਇੱਕ ਵਿਸ਼ੇਸ਼ ਸਹੁੰ ਚੁੱਕ ਸਮਾਰੋਹ

Nov 02 2018 03:38 PM
ਤੰਬਾਕੂ ਦੀ ਵਰਤੋ ਨਾ ਕਰਨ ਸਬੰਧੀ ਇੱਕ ਵਿਸ਼ੇਸ਼ ਸਹੁੰ ਚੁੱਕ ਸਮਾਰੋਹ

ਪਠਾਨਕੋਟ
ਡਾ.ਨੈਨਾ ਸਲਾਥੀਆ ਸਿਵਲ ਸਰਜਨ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਸੰਤੋਸ਼ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਬੁੰਗਲ ਬਧਾਣੀ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਲੀ ਵਿਖੇ ਇੱਕ ਵਿਸ਼ੇਸ਼ ਸਹੁੰ ਚੁੱਕ ਸਮਾਰੋਹ ਤੰਬਾਕੂ ਸਬੰਧੀ ਆਯੋਜਿਤ ਕੀਤਾ ਗਿਆ।
ਡਾ.ਸੰਤੋਸ਼ ਕੁਮਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਸਾਰੇ ਲੋਕ ਤੰਬਾਕੂ ਦਾ ਸੇਵਨ ਛੋਟੀ ਉਮਰ ਵਿੱਚ ਹੀ ਕਰਨਾ ਸੁਰੂ ਕਰ ਦਿੰਦੇ ਹਨ। ਕਿਸ਼ੋਰ ਅਵਸਥਾ ਵਿੱਚ ਉਮਰ ਨਾਲੋ ਵਧੇਰੇ ਦਿਖਣ ਦੀ ਚਾਹਤ, ਸਮਾਜਿਕ ਮਹਤੱਵ ਦੀ ਇੱਛਾ ਇੱਕ ਮੁੱਖ ਕਾਰਣ ਹੈ। ਉਨ•ਾਂ ਕਿਹਾ ਕਿ ਬਾਲਗ ਆਪਣੇ ਰੋਜਾਨਾ ਜੀਵਨ ਤੋ ਮੁਕਤੀ ਜਾਂ ਖੁਸ਼ੀ ਪਾਉਣ ਲਈ ਇਸ ਦਾ ਸਹਾਰਾ ਲੈਂਦੇ ਹਨ। ਇਸ ਤੋ ਇਲਾਵਾ ਡਾ.ਗਗਨ ਬਲਾਕ ਨੋਡਲ ਅਫਸਰ ਨੇ ਦੱਸਿਆ ਕਿ  ਜਿਆਦਾਤਰ ਤੰਬਾਕੂ ਦਾ ਸੇਵਨ ਕਰਨ ਨਾਲ ਮੂੰਹ ਦਾ ਕੈਂਸਰ, ਫੇਫੜਿਆ ਦਾ ਕੈਂਸਰ, ਗਲ•ੇ ਦਾ ਕੈਂਸਰ, ਗੁਰਦੇ ਦਾ ਕੈਂਸਰ, ਜੀਭ ਦਾ ਕੈਂਸਰ ਅਤੇ ਪੇਟ ਦਾ ਕੈਂਸਰ ਆਦਿ ਹੋ ਸਕਦਾ ਹੈ। ਉਨ•ਾਂ ਦੱਸਿਆ ਕਿ ਤੰਬਾਕੂ ਵਿੱਚ 7 ਹਜਾਰ ਰਸਾਇਣਿਕ ਤੱਤ, 500 ਜ਼ਹਿਰੀਲੇ ਤੱਤ ਅਤੇ 70 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ। ਕੈਂਸਰ ਦੇ 100 ਰੋਗੀਆ ਵਿੱਚੋ 40 ਤੰਬਾਕੂ ਦੀ ਵਰਤੋ ਕਾਰਨ ਮਰਦੇ ਹਨ। 95 ਪਰੀਸ਼ਤ ਮੂੰਹ ਦੇ ਕੈਂਸਰ ਤੰਬਾਕੂ ਖਾਣਾ ਵਾਲੇ ਵਿਅਕਤੀਆ ਵਿੱਚ ਹੁੰਦੇ ਹਨ। ਇਸ ਤੋ ਇਲਾਵਾ ਉਨ•ਾ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਤੰਬਾਕੂ ਨੂੰ ਛੱਡਾਉਣ ਲਈ ਤੰਬਾਕੂ ਛੁਡਾÀ ਕੇਂਦਰ ਵੀ ਖੋਲੇ ਗਏ ਹਨ। ਇਸ ਮੋਕੇ ਤੇ ਸਕੂਲ ਦੇ ਬੱਚਿਆ ਅਤੇ ਸਟਾਫ ਤੋ ਇਲਾਵਾ ਡਾ.ਅਰੁਣ, ਡਾ.ਪੂਜਾ, ਰਿੰਪੀ ਬੀ.ਈ.ਈ, ਪਿੰ੍ਰਸੀਪਲ, ਸੁਸ਼ੀਲਾ ਮੈਡਮ ਇਸ ਸੋਹ ਚੱਕ ਸਮਾਗਮ ਦਾ ਹਿੱਸਾ ਰਹੇ।

© 2016 News Track Live - ALL RIGHTS RESERVED