ਰੋਪੜ ਹੈੱਡ ਵਰਕਸ, ਸਰਹੰਦ ਨਹਿਰ ਸਿਸਟਮ ਅਤੇ ਬਿਸਤ-ਦੁਆਬ ਕੈਨਾਲ ਸਿਸਟਮ 10 ਤੋਂ 30 ਨਵੰਬਰ ਤੱਕ ਬੰਦ

Nov 07 2018 03:35 PM
ਰੋਪੜ ਹੈੱਡ ਵਰਕਸ, ਸਰਹੰਦ ਨਹਿਰ ਸਿਸਟਮ ਅਤੇ ਬਿਸਤ-ਦੁਆਬ ਕੈਨਾਲ ਸਿਸਟਮ 10 ਤੋਂ 30 ਨਵੰਬਰ ਤੱਕ ਬੰਦ

ਚੰਡੀਗੜ੍

ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਰੋਪੜ ਹੈੱਡ ਵਰਕਸ, ਸਰਹੰਦ ਨਹਿਰ ਸਿਸਟਮ ਅਤੇ ਬਿਸਤ-ਦੁਆਬ ਕੈਨਾਲ ਸਿਸਟਮ 10 ਨਵੰਬਰ ਤੋਂ ਲੈ ਕੇ 30 ਨਵੰਬਰ, 2018 ਤੱਕ ਬੰਦ ਰਹਿਣਗੀਆਂ।  
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰੋਪੜ ਹੈੱਡ ਵਰਕਸ ਦੇ ਗੇਟ ਅਤੇ ਗੇਅਰਿੰਗ ਸਿਸਟਮ ਦੀ ਮੁਰੰਮਤ ਦੇ ਕੰਮ ਅਤੇ ਪਟਿਆਲਾ ਫੀਡਰ ਦੇ ਹੈੱਡ ਤੋਂ ਬੁਰਜੀ 3000 ਤੱਕ ਮੁਰੰਮਤ ਦੇ ਕੰਮਾਂ ਨੂੰ ਮੁਕੰਮਲ ਕਰਨ ਲਈ ਰੋਪੜ ਹੈੱਡ ਵਰਕਸ, ਸਰਹੰਦ ਨਹਿਰ ਸਿਸਟਮ ਅਤੇ ਬਿਸਤ-ਦੁਆਬ ਕੈਨਾਲ ਸਿਸਟਮ ਦੀ 10 ਨਵੰਬਰ ਤੋਂ 30 ਨਵੰਬਰ ਤੱਕ (ਦੋਵੇਂ ਦਿਨ ਸ਼ਾਮਲ) 21 ਦਿਨਾਂ ਦੀ ਪੂਰਨ ਬੰਦੀ ਹੋਵੇਗੀ। ਇਸ ਸਬੰਧੀ ਸੂਚਨਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਹ ਕਾਰਜ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ ਤਾਂ ਜੋ ਨਹਿਰ ਬੰਦੀ ਦੌਰਾਨ ਇਸ ਦਾ ਪੰਜਾਬ ਦੀ ਕਿਰਸਾਨੀ 'ਤੇ ਕੋਈ ਉਲਟ ਪ੍ਰਭਾਵ ਨਾ ਪਵੇ।

© 2016 News Track Live - ALL RIGHTS RESERVED