ਵਿਜੀਲੈਂਸ ਟੀਮ ਨੇ ਦੂਜੇ ਦਿਨ ਵੀ ਨਗਰ ਕੌਸਲ ਖੰਨਾ ਦਾ ਰਿਕਾਰਡ ਕੀਤਾ ਚੈਕ

Jun 22 2018 03:17 PM
ਵਿਜੀਲੈਂਸ ਟੀਮ ਨੇ ਦੂਜੇ ਦਿਨ ਵੀ ਨਗਰ ਕੌਸਲ ਖੰਨਾ ਦਾ ਰਿਕਾਰਡ ਕੀਤਾ ਚੈਕ


ਲੁਧਿਆਣਾ
ਅੱਜ ਲਗਾਤਾਰ ਦੂਜੇ ਦਿਨ ਵਿਜੀਲੈਂਸ ਟੀਮ ਨੇ ਨਗਰ ਕੌਂਸਲ ਖੰਨਾ 'ਚ ਦਬਿਸ਼ ਦਿੱਤੀ ਤੇ ਰਿਕਾਰਡ ਫਰੋਲਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਲੁਧਿਆਣਾ ਦੇ ਡੀ. ਐੱਸ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ 5 ਸ਼ਿਕਾਇਤਾਂ ਮਿਲੀਆਂ ਸਨ, ਜਿਸ 'ਚੋਂ ਦੋ ਸ਼ਿਕਾਇਤਾਂ ਟਿਊਬਵੈਲ ਆਪਰੇਟਰ ਕੁਲਵਿੰਦਰ ਸਿੰਘ ਨੇ ਤੇ ਇਕ ਸ਼ਿਕਾਇਤ?ਕਲਰਕ ਪਰਮਜੀਤ ਕੌਰ ਨੇ ਮਿਊਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਖਿਲਾਫ਼ ਕੀਤੀ ਸੀ । ਇਸ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਸੀ ਕਿ ਅਨਿਲ ਗੈਟੂ ਵੱਲੋਂ ਮੁਲਾਜ਼ਮਾਂ ਦਾ ਤਨਖਾਹ ਵੰਡਣ 'ਚ ਗੜਬੜੀ ਕੀਤੀ ਗਈ ਹੈ ਤੇ ਪਾਣੀ ਦੀ ਨਿਕਾਸੀ ਨੂੰ ਲੱਗੀ ਮੋਟਰਾਂ ਦੇ ਡੀਜ਼ਲ 'ਚ ਗੜਬੜੀ ਦੇ ਵੀ ਦੋਸ਼ ਲਾਏ ਸਨ । ਇਨ•ਾਂ ਸ਼ਿਕਾਇਤਾਂ ਨਾਲ ਸਾਬਤ ਹੋ ਗਿਆ ਹੈ ਕਿ ਵਾਰ-ਵਾਰ ਨਗਰ ਕੌਂਸਲ 'ਚ ਜੋ ਵਿਜੀਲੈਂਸ ਦਬਿਸ਼ ਦੇ ਰਹੀ ਹੈ, ਉਨ•ਾਂ 'ਚ ਜ਼ਿਆਦਾਤਰ ਸ਼ਿਕਾਇਤਾਂ ਘਰ ਦੇ ਹੀ ਭੇਤੀਆਂ ਨਗਰ ਕੌਂਸਲ ਦੇ ਆਪਣੇ ਹੀ ਕਰਮਚਾਰੀਆਂ ਵੱਲੋਂ ਇਕ-ਦੂਜੇ ਵਿਰੁੱਧ ਕੀਤੀਆਂ ਗਈਆਂ ਹਨ । ਜੋ ਹੋਰ 2 ਸ਼ਿਕਾਇਤਾਂ ਹਨ, ਉਹ ਰਮਨਦੀਪ ਸਿੰਘ ਆਹਲੂਵਾਲੀਆ ਵੱਲੋਂ ਕੀਤੀਆਂ ਗਈਆਂ ਹਨ, ਜਿਨ•ਾਂ 'ਚ ਵਾਰਡ ਨੰਬਰ 22 ਤੇ 32 'ਚ ਗਲੀਆਂ ਦੀ ਉਸਾਰੀ 'ਚ ਗੜਬੜੀ ਦੀ ਸ਼ਿਕਾਇਤ ਹੈ । ਇਕ ਹੋਰ ਸ਼ਿਕਾਇਤ ਪਿਛਲੀ ਵਿਧਾਨ ਸਭਾ ਚੋਣ 'ਚ ਬਹੁਜਨ ਸਮਾਜ ਪਾਰਟੀ ਦੀ ਟਿਕਟ 'ਤੇ ਚੋਣ ਲੜੇ ਸ਼ਸ਼ੀ ਵਰਧਨ ਵੱਲੋਂ ਕੀਤੀ ਗਈ ਹੈ । ਵਿਜੀਲੈਂਸ ਦੀ ਟੀਮ ਸਾਰਾ ਦਿਨ ਵਾਰਡਾਂ 'ਚ ਜਾ ਕੇ ਸ਼ਿਕਾਇਤਾਂ ਦੀ ਜਾਂਚ ਕਰਦੀ ਰਹੀ, ਜਿਸ 'ਚ ਸ਼ਸ਼ੀ ਵਰਧਨ ਤੇ ਅਨਿਲ ਕੁਮਾਰ ਗੈਟੂ ਦੇ ਘਰ ਜਾ ਕੇ ਜਾਂਚ ਕਰਨਾ ਵੀ ਸ਼ਾਮਲ ਸੀ । ਡੀ. ਐੱਸ. ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਦੋ ਦਿਨ 'ਚ ਵੀ ਸ਼ਿਕਾਇਤਾਂ ਸਬੰਧੀ ਪੂਰਾ ਰਿਕਾਰਡ ਉਨ•ਾਂ ਨੂੰ ਨਹੀਂ ਮਿਲਿਆ ਹੈ । ਕੌਂਸਲ ਅਧਿਕਾਰੀਆਂ ਨੇ ਇਸਦੇ ਲਈ ਸੋਮਵਾਰ ਤੱਕ ਦਾ ਸਮਾਂ ਮੰਗਿਆ ਹੈ । ਉਨ•ਾਂ ਦੱਸਿਆ ਕਿ ਵਾਰਡ ਨੰਬਰ 32 ਸਬੰਧੀ ਠੇਕੇਦਾਰ ਵੱਲੋਂ ਬਣਾਈ ਸੜਕ ਦੀ ਜਿਹੜੀ ਫਾਈਲ ਨਹੀਂ ਮਿਲ ਰਹੀ, ਕੌਂਸਲ ਨੂੰ ਉਹ ਉਪਲਬੱਧ ਕਰਵਾਉਣ ਲਈ ਕਿਹਾ ਗਿਆ ਹੈ। ਠੇਕੇ 'ਤੇ ਮੁਲਾਜ਼ਮਾਂ ਦੀ ਫਰਜ਼ੀ ਭਰਤੀ ਦੀਆਂ ਸ਼ਿਕਾਇਤ ਸਬੰਧੀ ਵਿਜੀਲੈਂਸ ਨੇ ਠੇਕੇਦਾਰਾਂ ਨੂੰ ਵੀ ਬੁਲਾਇਆ । ਜੋ ਮੌਕੇ 'ਤੇ ਪੁੱਜੇ ਤੇ ਉਨ•ਾਂ ਤੋਂ ਪੁੱਛਗਿੱਛ ਵੀ ਹੋਈ ਤੇ ਮਿਊਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਗੈਟੂ ਤੋਂ ਬੰਦ ਕਮਰੇ 'ਚ ਕਰੀਬ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਦੱਸੀ ਜਾ ਰਹੀ ਹੈ ਤੇ ਉਸਦੇ ਬਿਆਨ ਦਰਜ ਕੀਤੇ ਗਏ। ਇਸ ਸਬੰਧੀ ਜਦੋਂ ਅਨਿਲ ਕੁਮਾਰ ਗੈਟੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ•ਾਂ ਆਪਣੇ 'ਤੇ ਲੱਗੇ ਸਾਰੇ ਦੋਸ਼ ਝੂਠੇ ਤੇ ਸਿਆਸਤ ਨਾਲ ਪ੍ਰੇਰਿਤ ਦੱਸੇ। ਵਿਜੀਲੈਂਸ ਦੀ ਟੀਮ ਨੇ ਪਹਿਲਾਂ ਵੀ ਉਨ•ਾਂ ਵਿਰੁੱਧ ਸ਼ਿਕਾਇਤ ਦੀ ਜਾਂਚ ਕੀਤੀ ਸੀ, ਜਿਸ 'ਚ ਉਸਦੇ ਵਿਰੁਧ ਕੋਈ ਵੀ ਗੈਰ-ਕਾਨੂੰਨੀ ਕਾਰਜ ਨਹੀਂ ਪਾਇਆ ਗਿਆ। ਹੁਣ ਫਿਰ ਉਨ•ਾਂ ਦੇ ਵਿਰੋਧੀਆਂ ਨੇ ਨਿਰਾਸ਼ ਹੋ ਕੇ ਦੂਜੀ ਸ਼ਿਕਾਇਤ ਕੀਤੀ ਹੈ, ਜਿਸ 'ਚ ਵਿਜੀਲੈਂਸ ਦੀ ਟੀਮ ਨੇ ਉਨ•ਾਂ ਦੇ ਘਰ ਦੇ ਮਾਲਕਾਨਾ ਕਾਗਜ਼ ਵੇਖੇ ਤੇ ਸੰਤੁਸ਼ਟੀ ਪ੍ਰਗਟ ਕੀਤੀ।

© 2016 News Track Live - ALL RIGHTS RESERVED