ਸੀਆਈਏ ਸਟਾਫ ਨੇ ਕੀਤਾ ਭਗੋੜਾ ਕਾਬੂ, ਅਦਾਲਤ ਨੇ ਭੇਜਿਆ ਜੇਲ

Jun 26 2018 02:47 PM
ਸੀਆਈਏ ਸਟਾਫ ਨੇ ਕੀਤਾ ਭਗੋੜਾ ਕਾਬੂ, ਅਦਾਲਤ ਨੇ ਭੇਜਿਆ ਜੇਲ


ਪਠਾਨਕੋਟ 
ਐਸਐਸਪੀ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾ ਤੇ ਗੈਰ ਸਮਾਜਿਕ ਅੰਸਰਾਂ ਨੂੰ ਨਕੇਲ ਪਾਉਣ ਲਈ ਅਤੇ ਭਗੋੜਿਆ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਦੇ ਤਹਿਤ ਸੀਆਈਏ ਸਟਾਫ ਦੇ ਇੰਚਾਰਜ ਐਸਆਈ ਭਾਰਤ ਭੂਸ਼ਨ ਦੀ ਅਗਵਾਹੀ ਹੇਠ ਪੀਉ ਸਟਾਫ ਦੇ ਏਐਸਆਈ ਸੁਰਿੰਦਰ ਮੋਹਨ, ਹੈਡ ਕਾਂਸਟੇਬਲ ਮੁਖਤਿਆਰ ਸਿੰਘ ਤੇ ਲਛਮਣ ਦਾਸ ਨੇ ਮਿਤੀ 3-8-12 ਜੁਰਮ 25-54-59 ਆਰਮਜ ਐਕਟ ਥਾਨਾ ਸ਼ਾਹਪੁਰਕੰਢੀ ਵਿੱਚ ਮਾਨਯੋਗ ਅਦਾਲਤ ਵੱਲੋਂ ਐਲਾਨੇ ਭਗੋੜੇ ਅਮਨੈਆਲ ਉਰਫ ਸੋਨੂੰ ਪੁੱਤਰ ਹਨੂਕ ਮਸੀਹ ਵਾਸੀ ਗੁਲਪੁਰ ਸਿੰਬਲੀ ਜਿਲਾ ਪਠਾਨਕੋਟ ਨੂੰ ਗ੍ਰਿਫਤਾਰ ਕੀਤਾ। ਐਸਐਸਪੀ ਨੇ ਦੱਸਿਆ ਕਿ ਮਿਤੀ 3-8-12 ਨੂੰ ਦੌਰਾਨੇ ਤਲਾਸ਼ੀ ਦੋਸੀ ਪਾਸੋਂ ਇਕ ਦੇਸ਼ੀ ਪਿਸਤੋਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ ਸਨ। ਜਿਸ ਤੇ ਪੁਲੀਸ ਨੇ ਉਸ ਨੂੰ ਦੋਸ਼ੀ ਕਰਾਰ ਦੇ ਕੇ ਉਸ ਦਾ ਚਲਾਨ ਮਾਨਯੋਗ ਅਦਾਲਤ ਵਿੱਚ ਦਿੱਤੀ ਸੀ। ਜਿਸ ਤੇ ਦੋਸ਼ੀ ਬਰ ਜਮਾਨਤ ਰਿਹਾ ਹੋਇਆ ਸੀ ਤੇ ਦੋਸੀ ਨੂੰ ਡਰ ਸੀ ਕਿ ਉਸ ਨੂੰ ਉਕਤ ਕੇਸ ਵਿੱਚ ਸ਼ਜਾ ਹੋ ਜਾਣੀ ਹੈ , ਜਿਸ ਤੇ ਦੋਸ਼ੀ ਨੇ ਅਦਾਲਤ ਵਿੱਚ ਆਉਣਾ ਬੰਦ ਕਰ ਦਿੱਤਾ। ਜਿਸ ਤੇ ਅਦਾਲਤ ਤੇ ਦੋਸ਼ੀ ਨੂੰ ਵਰੰਟ ਵੀ ਭੇਜੇ ਪਰ ਉਹ ਹਾਜਰ ਨਹੀਂ ਹੋਇਆ ਜਿਸ ਤੇ 5-1-18 ਨੂੰ ਦੋਸ਼ੀ ਨੂੰ ਭਗੋੜਾ ਕਰਾਰ ਦੇ ਦਿੱਤਾ ਗਿਆ। ਐਸਐਸਪੀ ਸੋਨੀ ਨੇ ਦੱਸਿਆ ਕਿ ਮੁਲਜਮ ਗ੍ਰਿਫਤਾਰੀ ਤੋਂ ਬਚਣ ਲਈ ਪਿਛਲੇ 6 ਮਹੀਨਿਆ ਤੋਂ ਟਿਕਾਣੇ ਬਦਲ ਬਦਲ ਕੇ ਰਹਿ ਰਿਹਾ ਸੀ ਜਿਸਨੂੰ ਪੀਉ ਸਟਾਫ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤੀ। ਜੱਜ ਸਾਹਿਬ ਨੇ ਦੋਸ਼ੀ ਨੂੰ 9-7-18 ਤੱਕ ਜੇਲ ਭੇਜ ਦਿੱਤਾ। 

© 2016 News Track Live - ALL RIGHTS RESERVED