ਹਲਕੀ ਬਾਰਿਸ਼ ਨੇ ਦਿੱਤੀ ਅਸਮਾਨ ਵਿੱਚ ਚੜੀ ਧੂੜ ਤੋ ਰਾਹਤ

Jun 17 2018 04:02 PM
ਹਲਕੀ ਬਾਰਿਸ਼ ਨੇ ਦਿੱਤੀ ਅਸਮਾਨ ਵਿੱਚ ਚੜੀ ਧੂੜ ਤੋ ਰਾਹਤ


ਅੰਮ੍ਰਿਤਸਰ 
2 ਦਿਨਾਂ ਤੋਂ ਆਸਮਾਨ 'ਤੇ ਛਾਏ ਧੂੜ ਦੇ ਗੁਬਾਰ ਨੂੰ ਸਾਫ ਕਰਨ 'ਚ ਆਖਿਰਕਾਰ ਇੰਦਰ ਦੇਵਤਾ ਨੇ ਆਪਣੀ ਕ੍ਰਿਪਾ ਕੀਤੀ ਤੇ ਹਲਕਾ ਬੂੰਦਾਬਾਂਦੀ ਸ਼ੁਰੂ ਹੋ ਗਈ, ਜਿਸ ਨਾਲ ਆਸਮਾਨ 'ਚ ਛਾਏ ਧੂੜ ਦੇ ਗੁਬਾਰ ਕੁਝ ਹੱਦ ਤੱਕ ਸਾਫ ਹੋ ਗਏ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਕੁਝ ਦਿਨਾਂ 'ਚ ਵੀ ਹਲਕੀ ਬੂੰਦਾਬਾਂਦੀ ਹੈ। ਪ੍ਰਦੂਸ਼ਣ ਕੰਟਰੋਲ ਵਿਭਾਗ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਸੀ ਕਿ ਲੋਕ ਸੈਰ ਕਰਨਾ ਜਾਣ ਤੇ ਖੁੱਲ•ੇ ਅਸਮਾਨ ਹੇਠਾਂ ਕਿਸੇ ਪ੍ਰਕਾਰ ਦਾ ਕੰਮ ਨਾ ਕਰਨ। ਪਿਛਲੇ 2 ਦਿਨਾਂ 'ਚ ਹਾਲਤ ਇਹ ਸੀ ਕਿ ਲੋਕਾਂ ਦੇ ਘਰਾਂ 'ਚ ਧੂੜ ਦੇ ਕਣ ਦਾਖਲ ਹੋ ਗਏ ਸਨ ਤੇ ਹਰ ਚੀਜ਼ ਧੂੜ ਤੋਂ ਪ੍ਰਭਾਵਿਤ ਨਜ਼ਰ ਆ ਰਹੀ ਸੀ। ਸ਼ਨੀਵਾਰ ਨੂੰ ਵੀ ਅੰਮ੍ਰਿਤਸਰ ਜ਼ਿਲੇ ਦਾ ਐਕਿਊਆਈ 450 ਦੇ ਕਰੀਬ ਮਿਣਿਆ ਗਿਆ, ਜੋ ਮੀਂਹ ਤੋਂ ਬਾਅਦ ਕਾਫੀ ਘੱਟ ਹੋਣ ਦੀ ਸੰਭਾਵਨਾ ਹੈ।

© 2016 News Track Live - ALL RIGHTS RESERVED