ਪਸੂ ਹਸਪਤਾਲ ਸ਼ਾਮਚੁਰਾਸੀ ਵਿੱਚ ਸਵੱਛ ਭਾਰਤ ਮੁਹਿੰਮ ਦੀ ਨਿਕਲੀ ਹਵਾ

Jun 19 2018 02:52 PM
ਪਸੂ ਹਸਪਤਾਲ ਸ਼ਾਮਚੁਰਾਸੀ ਵਿੱਚ ਸਵੱਛ ਭਾਰਤ ਮੁਹਿੰਮ ਦੀ ਨਿਕਲੀ ਹਵਾ


ਹੁਸ਼ਿਆਰਪੁਰ
ਸਵੱਛ ਭਾਰਤ ਦੀ ਮੁਹਿੰਮ 'ਤੇ ਸਵਾਲੀਆ ਚਿੰਨ• ਉਸ ਸਮੇਂ ਲੱਗ ਜਾਂਦਾ ਹੈ ਜਦੋਂ ਸਰਕਾਰੀ ਅਦਾਰਿਆਂ 'ਚ ਸਫਾਈ ਦਾ ਬੁਰਾ ਹਾਲ ਦੇਖਣ ਨੂੰ ਮਿਲਦਾ ਹੈ। ਸ਼ਾਮਚੁਰਾਸੀ ਬੋਹੜ ਵਾਲਾ ਚੌਂਕ ਟੈਂਪੂ ਅੱਡਾ 'ਚ ਸਥਿਤ ਪਸ਼ੂ ਹਸਪਤਾਲ ਵਿਚ ਸਾਫ ਸਫਾਈ ਦਾ ਐਨਾ ਬੁਰਾ ਹਾਲ ਹੈ ਕਿ ਇਸ ਦੇ ਬਾਹਰਲੇ ਪਾਸੇ ਹਸਪਤਾਲ ਦੀ ਬਿਲਡਿੰਗ ਅੰਦਰ ਭੰਗ ਬੂਟੀ ਇਸ ਕਦਰ ਚੜ•ੀ ਹੋਈ ਹੈ ਕਿ ਦੁਜੇ ਪਾਸੇ ਖੜ•ਾ ਵਿਅਕਤੀ ਨਜ਼ਰ ਨਹੀਂ ਆਉਂਦਾ। ਜਿਸ ਨੂੰ ਦੇਖ ਕੇ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸਾਫ ਸਫਾਈ ਨਾਮ ਦੀ ਕੋਈ ਚੀਜ ਹੀ ਨਹੀਂ ਹੈ। ਇਸ ਭੰਗ ਬੂਟੀ ਤੋਂ ਦਿਨੇ ਹੀ ਭੈਅ ਆਉਂਦਾ ਹੈ। ਇਸ ਤਰ•ਾਂ ਹਸਪਤਾਲ ਦੀ ਬਿਲਡਿੰਗ ਦੀ ਵੀ ਹਾਲਤ ਅਤਿ ਤਰਸਯੋਗ ਹੈ। ਜਦ ਇਸ ਸਬੰਧੀ ਸਬੰਧਤ ਵਿਭਾਗ ਦੇ ਡਾਕਟਰਾਂ ਨਾਲ ਗੱਲ ਕਰਨੀ ਚਾਹੀ ਤਾਂ ਪਤਾ ਲੱਗਾ ਕਿ ਉਨ•ਾਂ ਦੀ ਡਿਊਟੀ ਕਿਸੇ ਹੋਰ ਜਗ•ਾ ਵੀ ਲੱਗੀ ਹੋਈ ਹੈ। ਜੋ ਉਸ ਦਿਨ ਦੂਜੇ ਹਸਪਤਾਲ ਡਿਊਟੀ 'ਤੇ ਗਏ ਹੋਏ ਸਨ। ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਸਫਾਈ ਮੁਹਿੰਮ ਤਹਿਤ ਹਰ ਪਾਸੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਨੂੰ ਕਹਿ ਚੁੱਕੇ ਹਨ, ਪਰ ਫਿਰ ਵੀ ਕਈ ਥਾਵਾਂ ਤੇ ਅਜੇ ਸਾਫ ਸਫਾਈ ਪੱਖੋਂ ਕਮਜ਼ੋਰੀ ਨਜ਼ਰ ਆ ਰਹੀ ਹੈ, ਜਿਸ ਨੂੰ ਜਲਦੀ ਹੀ ਦੂਰ ਕਰ ਲਿਆ ਜਾਵੇਗਾ।

© 2016 News Track Live - ALL RIGHTS RESERVED