ਜਿਲੇ ਦੇ 35 ਖੇਤਰਾਂ ਵਿੱਚ ਮਿਲਿਆ ਡੇਂਗੂ ਦਾ ਲਾਰਵਾ

Jun 26 2018 03:17 PM
ਜਿਲੇ ਦੇ 35 ਖੇਤਰਾਂ ਵਿੱਚ ਮਿਲਿਆ ਡੇਂਗੂ ਦਾ ਲਾਰਵਾ


ਲੁਧਿਆਣਾ
ਜ਼ਿਲੇ 'ਚ ਫਿਰ ਤੋਂ ਡੇਂਗੂ ਦੇ ਫੈਲਣ ਦਾ ਖਤਰਾ ਵਧਦਾ ਨਜ਼ਰ ਆ ਰਿਹਾ ਹੈ। ਹਾਲ ਹੀ ਵਿਚ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਵੱਖ-ਵੱਖ ਸਥਾਨਾਂ 'ਤੇ ਕੀਤੀ ਗਈ ਜਾਂਚ 'ਚ 35 ਇਲਾਕਿਆਂ 'ਚ ਡੇਂਗੂ ਦੇ ਮੱਛਰ ਦਾ ਲਾਰਵਾ ਮਿਲਿਆ। ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੱਧੂ ਦੇ ਅਨੁਸਾਰ ਜ਼ਿਲੇ 'ਚ ਵੈਕਟਰ ਬੌਰਨ ਬੀਮਾਰੀਆਂ ਦੇ ਵਾਧੇ ਨੂੰ ਰੋਕਣ ਦੇ ਮਕਸਦ ਨਾਲ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਅਧੀਨ 5 ਜੂਨ ਤੋਂ ਵਿਆਪਕ ਮੁਹਿੰਮ ਉਲੀਕੀ ਗਈ ਹੈ। ਇਸ ਮਿਸ਼ਨ ਅਧੀਨ ਕੂਲਰਾਂ, ਪਾਣੀ ਦੀਆਂ ਟੈਂਕੀਆਂ, ਕੰਟੇਨਰਾਂ ਤੇ ਹੋਰ ਮੱਛਰ ਦੇ ਲਾਰਵੇ ਦੀਆਂ ਸੰਭਾਵੀ ਥਾਵਾਂ ਦੀ ਚੈਕਿੰਗ ਕੀਤੀ ਗਈ ਹੈ। ਵੱਖ-ਵੱਖ ਟੀਮਾਂ ਵਲੋਂ ਸ਼ਹਿਰ ਨੇੜਲੀਆਂ ਰਿਹਾਇਸ਼ੀ, ਸਰਕਾਰੀ ਦਫ਼ਤਰਾਂ ਅਤੇ ਕੁਆਰਟਰਾਂ ਦੀਆਂ 3203 ਥਾਵਾਂ 'ਤੇ ਪਏ 4974 ਕੂਲਰਾਂ ਅਤੇ ਹੋਰ ਪਾਣੀ ਕੰਟੇਨਰਾਂ ਆਦਿ ਦੀ ਚੈਕਿੰਗ ਕੀਤੀ ਗਈ ਹੈ।  ਉਨ•ਾਂ ਦੱਸਿਆ ਕਿ ਇਨ•ਾਂ ਟੀਮਾਂ ਨੇ ਚੈਕਿੰਗ ਦੌਰਾਨ 35 ਲਾਰਵੇ ਦੇ ਕੇਸਾਂ ਦੀ ਪਛਾਣ ਕੀਤੀ ਸੀ ਅਤੇ ਟੀਮ ਵੱਲੋਂ ਕਾਰਵਾਈ ਕਰਦਿਆਂ ਲਾਰਵੇ ਵਾਲੇ ਪਾਣੀ ਨੂੰ ਤੁਰੰਤ ਹਟਾ ਦਿੱਤਾ ਗਿਆ ਅਤੇ ਐਂਟੀ ਲਾਰਵਾ ਸਪਰੇਅ ਵੀ ਕੀਤੀ ਗਈ ਤਾਂ ਕਿ ਲਾਰਵੇ ਨੂੰ ਹੋਰ ਥਾਵਾਂ 'ਤੇ ਫੈਲਣ ਤੋਂ ਰੋਕਿਆ ਜਾ ਸਕੇ।  ਉਨ•ਾਂ ਦੱਸਿਆ ਕਿ ਜ਼ਿਲੇ ਅੰਦਰ ਹੁਣ ਤੱਕ 203 ਜਾਗਰੂਕਤਾ ਕੈਂਪ ਲਾਏ ਜਾ ਚੁੱਕੇ ਹਨ। ਇਨ•ਾਂ ਕੈਂਪਾਂ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਲੋਕਾਂ ਨੂੰ ਮੱਛਰਾਂ ਦੇ ਲਾਰਵੇ ਦੇ ਵਾਧੇ ਨੂੰ ਰੋਕਣ ਅਤੇ ਨਸ਼ਟ ਕਰਨ, ਵੈਕਟਰ ਬੌਰਨ ਬੀਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਅਤੇ ਹੋਰ ਬੀਮਾਰੀਆਂ ਤੋਂ ਬਚਾਅ ਕਰਨ ਦੇ ਢੰਗ ਦੱਸੇ ਗਏ ਹਨ। ਉਨ•ਾਂ ਦੱਸਿਆ ਕਿ ਪਾਣੀ ਸਟੋਰ ਕਰਨ ਵਾਲੇ ਕੰਟੇਨਰ ਆਦਿ ਪੂਰੀ ਤਰ•ਾਂ ਢਕੇ ਹੋਣੇ ਚਾਹੀਦੇ ਹਨ, ਪੁਰਾਣੇ ਟਾਇਰ, ਟੁੱਟੇ ਗਮਲੇ ਅਤੇ ਚੀਨੀ ਦੇ ਟੁੱਟੇ ਹੋਏ ਭਾਂਡਿਆਂ ਆਦਿ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ। ਉਨ•ਾਂ ਦੱਸਿਆ ਕਿ ਮਿਸ਼ਨ 'ਤੰਦਰੁਸਤ ਪੰਜਾਬ' ਦੇ ਤਹਿਤ ਵੈਕਟਰ ਬੌਰਨ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਸੂਬਾ ਵਾਸੀਆਂ ਨੂੰ ਚੰਗੀ ਸਿਹਤ ਦੇਣ ਲਈ ਸਿਹਤ ਵਿਭਾਗ ਪੂਰੀ ਤਰ•ਾਂ ਸਮਰਪਿਤ ਹੈ।

© 2016 News Track Live - ALL RIGHTS RESERVED