ਅਫਗਾਨਿਸਤਾਨ ਸਰਕਾਰ ਦਾ ਪੁਤਲਾ ਸਾੜਿਆ ਗਿਆ

Jul 03 2018 03:44 PM
ਅਫਗਾਨਿਸਤਾਨ ਸਰਕਾਰ ਦਾ ਪੁਤਲਾ ਸਾੜਿਆ ਗਿਆ


ਜਲੰਧਰ
ਅਫਗਾਨਿਸਤਾਨ ਵਿਖੇ ਬੀਤੇ ਦਿਨੀਂ ਹੋਏ ਬੰਬ ਧਮਾਕੇ 'ਚ ਸਿੱਖਾਂ ਤੇ ਹਿੰਦੂਆਂ ਦੇ ਮਾਰੇ ਜਾਣ ਦੇ ਰੋਸ ਵਜੋਂ ਸਥਾਨਕ ਅਲੀ ਪੁਲੀ ਮੁਹੱਲਾ ਵਿਖੇ ਸਿੱਖ ਤਾਲਮੇਲ ਕਮੇਟੀ, ਮੁਸਲਿਮ ਤੇ ਦਲਿਤ ਭਾਈਚਾਰੇ ਨੇ ਅਫਗਾਨਿਸਤਾਨ ਸਰਕਾਰ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਨਿਰਦੋਸ਼ ਸਿੱਖਾਂ ਤੇ ਹਿੰਦੂਆਂ ਦਾ ਕਤਲੇਆਮ ਅਫਗਾਨਿਸਤਾਨ ਸਰਕਾਰ ਦੇ ਮੂੰਹ 'ਤੇ ਕਾਲਾ ਧੱਬਾ ਹੈ, ਜੋ ਕਿ ਉਨ•ਾਂ ਦੀ ਜਾਨ-ਮਾਲ ਦੀ ਰਾਖੀ ਨਹੀਂ ਕਰ ਸਕੀ। 
ਉਕਤ ਆਗੂਆਂ ਨੇ ਕੇਂਦਰ ਸਰਕਾਰ 'ਤੇ ਦੋਸ਼ ਲਾਇਆ ਕਿ ਜਦੋਂ ਦੀ ਭਾਜਪਾ ਸਰਕਾਰ ਹੋਂਦ 'ਚ ਆਈ ਹੈ, ਉਦੋਂ ਤੋਂ ਹੀ ਬਾਹਰਲੇ ਦੇਸ਼ਾਂ 'ਚ ਸਿੱਖਾਂ 'ਤੇ ਹਮਲੇ ਵਧ ਗਏ ਹਨ, ਜਿਸ ਨੂੰ ਰੋਕਣ 'ਚ ਭਾਜਪਾ ਸਰਕਾਰ ਬੁਰੀ ਤਰ•ਾਂ ਅਸਫਲ ਰਹੀ ਹੈ। ਆਗੂਆਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ•ਾਂ ਮੰਗ ਕੀਤੀ ਕਿ ਆਤਮਘਾਤੀ ਹਮਲੇ 'ਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਇਲਾਜ ਭਾਰਤ ਸਰਕਾਰ ਆਪ ਕਰਵਾਏ।

© 2016 News Track Live - ALL RIGHTS RESERVED