6 ਸਾਲ ਬਾਅਦ ਮਾਤਾ ਰਾਜ ਕੁਮਾਰੀ ਨੂੰ ਮਿਲਿਆ ਗੁਮ ਹੋਇਆ ਸੂਰਜ

Jul 04 2018 02:39 PM
6 ਸਾਲ ਬਾਅਦ ਮਾਤਾ ਰਾਜ ਕੁਮਾਰੀ ਨੂੰ ਮਿਲਿਆ ਗੁਮ ਹੋਇਆ ਸੂਰਜ


ਪਠਾਨਕੋਟ
ਜਿਲ•ਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਪਿਛਲੇ ਦਿਨਾਂ ਦੋਰਾਨ ਭਾਰੀ ਸਫਲਤਾ ਹੱਥ ਲੱਗੀ ਹੈ। ਵਿਭਾਗ ਦੇ ਅਣਥੱਕ ਉਪਰਾਲਿਆਂ ਸਦਕਾ ਜਿਲ•ਾ ਪਠਾਨਕੋਟ ਦੇ ਇਕ ਪਰਿਵਾਰ ਨੂੰ ਉਨ•ਾਂ ਦਾ ਗੁਮ ਹੋਇਆ ਬੇਟਾ ਕਰੀਬ 6 ਸਾਲ ਬਾਅਦ ਅਪਣੇ ਪਰਿਵਾਰ ਨਾਲ ਮਿਲਿਆ ਹੈ। ਜਾਣਕਾਰੀ ਦਿੰਦਿਆਂ ਜਿਲ•ਾ ਬਾਲ ਸੁਰੱਖਿਆ ਅਧਿਕਾਰੀ ਪਠਾਨਕੋਟ ਊਸਾ ਨੇ ਦੱਸਿਆ ਕਿ ਸਾਲ 2017 ਦੋਰਾਨ ਉਨ•ਾਂ ਨੂੰ ਹਨੁਮਾਨ ਗੜ (ਰਾਜਸਥਾਨ) ਤੋਂ ਫੋਨ ਕਰਕੇ ਸੂਚਿੱਤ ਕੀਤਾ ਗਿਆ ਕਿ ਇਕ ਬੱਚਾ ਜਿਸ ਦੀ ਉਮਰ ਕਰੀਬ 10-11 ਸਾਲ ਦੇ ਕਰੀਬ ਹੈ ਜੋ ਅਪਣਾ ਨਾਮ ਸੂਰਜ ਦੱਸਦਾ ਹੈ ਅਤੇ ਉਹ ਪਠਾਨਕੋਟ ਦਾ ਰਹਿਣ ਵਾਲਾ ਹੈ । ਉਨ•ਾਂ ਦੱਸਿਆ ਕਿ ਬਾਲ ਸੁਰੱਖਿਆ ਅਧਿਕਾਰੀ ਹਨੁਮਾਨਗੜ• ਵੱਲੋਂ ਇਹ ਬੱਚਾ ਉਨ•ਾਂ ਨੂੰ ਸਪੁਰਦ ਕੀਤਾ ਗਿਆ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਜਿਲ•ਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੇ ਬੱਚੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਕਾਫੀ ਸਥਾਨਾਂ ਤੇ ਵਿਜਟ ਕਰਵਾਈ ਪਰ ਉਸ ਦੇ ਵਾਰਿਸਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਰਹੀ ਸੀ। 
ਜਿਲ•ਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਾਫੀ ਉਪਰਾਲਿਆਂ ਬਾਅਦ ਜਦ ਬੱਚੇ ਦੇ ਮਾਪਿਆਂ ਦਾ ਕੋਈ ਵੀ ਪਤਾ ਨਾ ਲੱਗਾ ਤਾ ਬੱਚੇ ਨੂੰ ਚਿਲਡਰਨ ਹੋਮ ਗੁਰਦਾਸਪੁਰ ਵਿਖੇ ਭੇਜਿਆ ਦਿੱਤਾ ਗਿਆ। ਪਿਛਲੇ ਦਿਨ•ਾਂ ਦੋਰਾਨ ਵਿਭਾਗੀ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਇਹ ਸਾਰਾ ਮਾਮਲਾ ਸਮਾਚਾਰ ਪੱਤਰਾਂ ਵਿੱਚ ਪ੍ਰਕਾਸਿਤ ਕੀਤਾ ਗਿਆ। ਜਿਸ ਦੋਰਾਨ ਉਨ•ਾਂ ਨੂੰ ਸ. ਗੁਰਵਿੰਦਰ ਸਿੰਘ ਚਾਵਲਾ ਜੋ ਕਿ ਪੰਜਾਬੀ ਜਾਗਰਣ ਤੇ ਜਿਲ•ਾ ਇੰਚਾਰਜ ਹਨ ਦਾ ਫੋਨ ਆਇਆ ਕਿ ਉਹ ਬੱਚੇ ਨੂੰ ਜਾਣਦੇ ਹਨ ਅਤੇ ਉਸ ਬੱਚੇ ਦੀ ਮਾਂ ਰਾਜ ਰਾਣੀ ਜੋ ਕਿ ਲੰਮੇ ਸਮੇਂ ਤੋਂ ਉਨ•ਾਂ ਦੇ ਘਰ ਕੰਮ ਕਰ ਰਹੀ ਹੈ। ਉਨ•ਾਂ ਦੱਸਿਆ ਕਿ ਬੱਚੇ ਦੀ ਮਾਤਾ  ਰਾਜ ਰਾਣੀ ਨੂੰ ਜਿਲ•ਾ ਬਾਲ ਸੁਰੱਖਿਆ ਦਫਤਰ ਪਠਾਨਕੋਟ ਵਿਖੇ ਬੁਲਾਇਆ ਗਿਆ ਅਤੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਗਈ। 
ਜਿਲ•ਾ ਬਾਲ ਸੁਰੱਖਿਆ ਅਧਿਕਾਰੀ ਊਸਾ ਨੇ ਦੱਸਿਆ ਕਿ ਬੱਚੇ ਦੀ ਮਾਤਾ ਵੱਲੋਂ ਦਿੱਤੀ ਜਾਣਕਾਰੀ ਬੱਚੇ ਦੀ ਜਾਣਕਾਰੀ ਨਾਲ ਮਿਲਦੀ ਹੈ। ਅਤੇ ਅੱਜ ਵਿਭਾਗੀ ਕਾਰਵਾਈ ਤੋਂ ਬਾਅਦ ਬੱਚੇ ਸੂਰਜ ਪੁੱਤਰ ਬੰਸੀ ਲਾਲ ਨੂੰ ਜਿਲ•ਾ ਅਧਿਕਾਰੀ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸ ਦੀ ਮਾਤਾ ਰਾਜਰਾਣੀ ਨੂੰ ਦਿੱਤਾ ਗਿਆ, ਇਸ ਮੋਕੇ ਤੇ ਰਾਜ ਰਾਣੀ ਅਤੇ ਹੋਰ ਲੋਕਾਂ ਨੇ ਵਿਭਾਗ ਅਤੇ ਸਮਾਚਾਰ ਪੱਤਰਾਂ ਦਾ ਧੰਨਵਾਦ ਕੀਤਾ ਕਿ ਉਨ•ਾਂ ਦੇ ਉਪਰਾਲਿਆਂ ਸਦਕਾ ਹੀ ਉਸ ਦਾ ਬੱਚਾ 6 ਸਾਲ ਬਾਅਦ ਉਨ•ਾਂ ਨੂੰ ਮਿਲ ਸਕਿਆ ਹੈ। 

© 2016 News Track Live - ALL RIGHTS RESERVED