ਬਾਰਿਸ਼ ਨੇ ਖੋਲੀ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ

Jul 14 2018 03:06 PM
ਬਾਰਿਸ਼ ਨੇ ਖੋਲੀ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਪੋਲ


ਅੰਮ੍ਰਿਤਸਰ
ਕੁਝ ਸਮਾਂ ਹੋਈ ਬਾਰਿਸ਼ ਨਿਗਮ ਦੀ ਸੀਵਰੇਜ ਪ੍ਰਣਾਲੀ ਦੀ ਘਟੀਆ ਕਾਰਗੁਜ਼ਾਰੀ ਦੀ ਪੋਲ ਖੋਲ• ਕੇ ਰੱਖ ਦਿੰਦੀ ਹੈ। ਕੱਲ ਸਵੇਰੇ ਪਏ ਮੀਂਹ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ, ਜਿਸ ਕਰਕੇ ਕਈ ਘੰਟੇ ਪਾਣੀ ਸੜਕਾਂ 'ਤੇ ਖੜ•ਾ ਰਹਿਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਕਈ ਸਾਲਾਂ ਤੋਂ ਨਿਗਮ ਦੇ ਹਾਊਸ 'ਚ ਕੌਂਸਲਰਾਂ ਵੱਲੋਂ ਸ਼ਹਿਰ ਦੀ ਡੀ-ਸ਼ਿਲਟਿੰਗ ਕਰਵਾਉਣ ਦੀਆਂ ਆਵਾਜ਼ਾਂ ਗੁੰਜਦੀਆਂ ਸੁਣਨ ਨੂੰ ਮਿਲਦੀਆਂ ਤੇ ਮਿਲ ਰਹੀਆਂ ਹਨ ਪਰ ਬਰਸਾਤਾਂ ਸਿਰ 'ਤੇ ਆ ਜਾਂਦੀਆਂ ਹਨ ਪਰ ਨਿਗਮ ਪੂਰੇ ਸ਼ਹਿਰ ਦੀ ਡੀ-ਸ਼ਿਲਟਿੰਗ ਕਰਵਾਉਣ 'ਚ ਕਾਮਯਾਬ ਨਹੀਂ ਹੋ ਰਿਹਾ, ਜਿਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ।

© 2016 News Track Live - ALL RIGHTS RESERVED