ਅੱਤਵਾਦੀਆਂ ਦੀ ਬੈਂਕ ਸਟੇਟਮੈਂਟ ਤੋਂ ਲੈ ਕੇ ਹੋਰ ਵੀ ਜਾਣਕਾਰੀ ਮੰਗੀ

Oct 25 2018 03:57 PM
ਅੱਤਵਾਦੀਆਂ ਦੀ ਬੈਂਕ ਸਟੇਟਮੈਂਟ ਤੋਂ ਲੈ ਕੇ ਹੋਰ ਵੀ ਜਾਣਕਾਰੀ ਮੰਗੀ

ਜਲੰਧਰ

 ਸਿਟੀ ਇੰਸਟੀਚਿਊਟ ਅਤੇ ਜੇ. ਐਂਡ ਕੇ. ਤੋਂ ਲਿਆਂਦੇ ਗਏ ਅੱਤਵਾਦੀਆਂ ਦੀ ਜਲੰਧਰ ਪੁਲਸ ਨੇ ਬੈਂਕ ਡਿਟੇਲ ਕਢਵਾਉਣ ਲਈ ਬੈਂਕਾਂ ਨੂੰ ਚਿੱਠੀ ਲਿਖੀ ਹੈ। ਪੁਲਸ ਦੇ ਕੋਲ ਇਨਪੁੱਟ ਸਨ ਕਿ ਇਨ੍ਹਾਂ ਅੱਤਵਾਦੀਆਂ ਨੂੰ ਵਿਦੇਸ਼ਾਂ ਤੋਂ ਫੰਡਿੰਗ ਹੋ ਰਹੀ ਹੈ, ਜਿਸ ਕਾਰਨ ਜਲੰਧਰ ਪੁਲਸ ਨੇ ਸ਼੍ਰੀਨਗਰ ਅਤੇ ਜਲੰਧਰ 'ਚ ਸਥਿਤ ਕੁਝ ਬੈਂਕਾਂ ਨੂੰ ਚਿੱਠੀ ਲਿਖ ਕੇ ਇਨ੍ਹਾਂ ਅੱਤਵਾਦੀਆਂ ਦੀ ਬੈਂਕ ਸਟੇਟਮੈਂਟ ਤੋਂ ਲੈ ਕੇ ਹੋਰ ਵੀ ਜਾਣਕਾਰੀ ਮੰਗੀ ਹੈ।
'ਜਗ ਬਾਣੀ' ਨੇ 22 ਅਕਤੂਬਰ ਦੇ ਅੰਕ 'ਚ ਇਨ੍ਹਾਂ ਅੱਤਵਾਦੀਆਂ ਨੂੰ ਵਿਦੇਸ਼ਾਂ ਤੋਂ ਫੰਡ ਆਉਣ ਦੀ ਖਬਰ ਛਾਪੀ ਸੀ, ਜਦਕਿ ਇਨ੍ਹਾਂ ਅੱਤਵਾਦੀਆਂ ਦੇ ਖਿਲਾਫ ਦਰਜ ਐੱਫ. ਆਈ. ਆਰ. 'ਚ ਵੀ ਇਸ ਦਾ ਜ਼ਿਕਰ ਕੀਤਾ ਹੋਇਆ ਹੈ। ਹਾਲਾਂਕਿ ਫੰਡਿੰਗ ਹਵਾਲੇ ਦੇ ਜ਼ਰੀਏ ਹੁੰਦੀ ਸੀ ਪਰ ਫਿਰ ਪੁਲਸ ਨੇ ਕੁਝ ਨਾ ਕੁਝ ਇਨਪੁੱਟ ਲੈਣ ਲਈ ਅੱਤਵਾਦੀਆਂ ਦੇ ਬੈਂਕ ਖਾਤੇ ਪਤਾ ਕਰਵਾਉਣ ਦੇ ਬਾਅਦ ਸਾਰੇ ਬੈਂਕਾਂ ਨੂੰ ਜਾਹਿਦ ਗੁਲਜ਼ਾਰ, ਰਫੀਕ ਭੱਟ, ਇਦਰੀਸ਼ ਸ਼ਾਹ, ਸੋਹੇਲ ਅਤੇ ਦਾਨਿਸ਼ ਰਹਿਮਾਨ ਦੀ ਬੈਂਕ ਡਿਟੇਲ ਮੰਗੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਜਲਦੀ ਹੀ ਬੈਂਕ ਡਿਟੇਲ ਉਨ੍ਹਾਂ ਨੂੰ ਮਿਲ ਜਾਵੇਗੀ, ਜਿਸ ਤੋਂ ਬਾਅਦ ਕੁਝ ਇਨਪੁੱਟ ਮਿਲ ਸਕਦੇ ਹਨ। ਉਧਰ ਜਲੰਧਰ ਸਣੇ ਮੋਹਾਲੀ ਪੁਲਸ, ਚੰਡੀਗੜ੍ਹ ਪੁਲਸ ਅਤੇ ਜੇ. ਐਂਡ. ਕੇ ਪੁਲਸ ਇਨ੍ਹਾਂ ਅੱਤਵਾਦੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਅੱਤਵਾਦੀਆਂ ਤੋਂ ਸੱਚ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖੁਫੀਆ ਏਜੰਸੀਆਂ ਨੇ ਵੀ ਲਗਾਤਾਰ ਇਸ ਮਾਮਲੇ 'ਤੇ ਨਜ਼ਰ ਬਣਾਈ ਹੋਈ ਹੈ।

© 2016 News Track Live - ALL RIGHTS RESERVED