ਖੇਤੀਵਾੜੀ ਵਿਭਾਗ ਨੇ ਕਿਸਾਨਾਂ ਵੱਲੋ ਲਗਾਏ ਚੋਣੇ ਨੂੰ ਵਹਾਇਆ

Jun 18 2018 02:30 PM
ਖੇਤੀਵਾੜੀ ਵਿਭਾਗ ਨੇ ਕਿਸਾਨਾਂ ਵੱਲੋ ਲਗਾਏ ਚੋਣੇ ਨੂੰ ਵਹਾਇਆ


ਹੁਸ਼ਿਆਰਪੁਰ
20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੀ ਸਰਕਾਰੀ ਹਦਾਇਤ ਨਾ ਮੰਨਣ ਵਾਲੇ ਕਿਸਾਨਾਂ ਦੇ ਖਿਲਾਫ ਖੇਤੀਬਾੜੀ ਮਹਿਕਮਾ ਸਖਤ ਹੋਇਆ ਹੈ।ਟਾਂਡਾ ਇਲਾਕੇ ਦੇ ਦੋ ਵੱਖ-ਵੱਖ ਪਿੰਡਾਂ 'ਚ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਝੋਨਾ ਲਾਉਣ ਵਾਲੇ ਕਿਸਾਨਾਂ ਖਿਲਾਫ ਮਹਿਕਮੇ ਦੀ ਟੀਮ ਨੇ ਕਾਰਵਾਈ ਕੀਤੀ। ਬਲਾਕ ਖੇਤੀਬਾੜੀ ਅਫਸਰ ਡਾਕਟਰ ਸਤਨਾਮ ਸਿੰਘ, ਖੇਤੀਬਾੜੀ ਵਿਕਾਸ ਅਫਸਰ ਹਰਪ੍ਰੀਤ ਸਿੰਘ ਤੇ ਏ.ਡੀ.ਓ. ਅਵਤਾਰ ਸਿੰਘ ਨਗ ਦੀ ਅਗਵਾਈ ਵਾਲੀ ਟੀਮ ਨੇ ਕੱਲ• ਬੀਤੇ ਦਿਨੀਂ ਪਿੰਡ ਸੋਹੀਆਂ 'ਚ ਝੋਨਾ ਲਾਉਣ ਵਾਲੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਧਿਆਨ ਸਿੰਘ ਦਾ ਡੇਢ ਏਕੜ ਤੇ ਪਿੰਡ ਜਲਾਲਪੁਰ 'ਚ ਝੋਨਾ ਲਾਉਣ ਵਾਲੇ ਕਿਸਾਨ ਬਲਬੀਰ ਸਿੰਘ ਪੁੱਤਰ ਮਹਿੰਦਰ ਸਿੰਘ 1 ਏਕੜ ਝੋਨਾ ਵਹਾਇਆ। ਇਸ ਮੌਕੇ ਡਾਕਟਰ ਸਤਨਾਮ ਸਿੰਘ ਨੇ ਕਿਹਾ ਕਿ ਸਰਕਾਰ ਇਹ ਸਖਤੀ ਲੋਕਹਿੱਤ ਲਈ ਕਰ ਰਹੀ ਹੈ। ਧਰਤੀ ਦੇ ਦਿਨ ਬ ਦਿਨ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਨੂੰ ਦੇਖਦਿਅ ਪੰਜਾਬ ਸਰਕਾਰ ਵੱਲੋਂ ਬਣਾਏ 'ਪੰਜਾਬ ਪਰਜਵੇਸ਼ਨ ਆਫ ਸਬ ਸੋਇਲ ਵਾਟਰ ਐਕਟ 2009' ਦੇ ਤਹਿਤ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਲਈ ਕਿਹਾ ਗਿਆ ਹੈ। ਪਰ ਕਿਸਾਨ ਸਰਕਾਰ ਅਤੇ ਮਹਿਕਮੇ ਦੀ ਅਪੀਲ ਦੇ ਬਾਵਜੂਦ ਅਜਿਹਾ ਕੰਮ ਕਰ ਰਹੇ ਹਨ, ਜਿਨ•ਾਂ ਖਿਲਾਫ ਮਹਿਕਮਾ ਸਖਤ ਕਾਰਵਾਈ ਕਰੇਗਾ। ਇਸ ਦੇ ਨਾਲ ਹੀ ਇਸ ਮੌਕੇ ਡੀ.ਓ. ਅਵਤਾਰ ਸਿਘ ਨਰ ਮਨਿੰਦਰ ਪਾਲ ਸਿੰਘ, ਵਰਿੰਦਰ ਪਾਲ ਸਿੰਘ ਵੀ ਮੌਜੂਦ ਸਨ।

© 2016 News Track Live - ALL RIGHTS RESERVED