ਨਸ਼ਾ ਵਿਰੋਧੀ ਦਿਵਸ ਤੇ ਜਾਗਰੂਕਤਾ ਰੈਲੀ ਨੂੰ ਐਸਐਸਪੀ ਨੇ ਦਿੱਤੀ ਹਰੀ ਝੰਡੀ

Jun 26 2018 03:37 PM
ਨਸ਼ਾ ਵਿਰੋਧੀ ਦਿਵਸ ਤੇ ਜਾਗਰੂਕਤਾ ਰੈਲੀ ਨੂੰ ਐਸਐਸਪੀ ਨੇ ਦਿੱਤੀ ਹਰੀ ਝੰਡੀ


ਪਠਾਨਕੋਟ 
ਜਿਲਾ ਪਠਾਨਕੋਟ ਦੇ ਅਧੀਨ ਪੈਂਦੇ ਸਾਂਝ ਕੇਂਦਰਾਂ ਵੱਲੋਂ ਐਸਪੀ ਹੈਡ ਕਵਾਰਟਰ ਭਾਗੀਰਥ ਮੀਨਾ ਦੀ ਅਗਵਾਹੀ ਹੇਠ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤੇ ਜਾਗਰੂਕਤਾ ਰੈਲੀ ਕੱਢੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਐਸਐਸਪੀ ਵਿਵੇਕਸ਼ੀਲ ਸੋਨੀ ਪੁੱਜੇ ਤੇ ਰੈਲੀਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਡੀਐਸਪੀ ਸਿਟੀ ਸੁਖਜਿੰਦਰ ਸਿੰਘ, ਡੀਐਸਪੀ ਰਣਜੀਤ ਸਿੰਘ, ਐਸਐਚਉ ਅਵਤਾਰ ਸਿੰਘ, ਟ੍ਰੈਫਿਕ ਇੰਚਾਰਜ ਨਰੇਸ਼ ਮਹਾਜਨ, ਸੀਪੀਆਰਉ ਇੰਚਾਰਜ ਰਾਜੀਵ ਕੁਮਾਰ ਦੇ ਨਾਲ ਨਾਲ ਸਾਂਝ ਕੇਂਦਰ ਦੇ ਇੰਚਾਰਜ, ਆਪਰੇਟਰ ਤੇ ਹੋਰ ਵੀ ਸ਼ਾਮਲ ਹੋਏ। ਰੈਲੀ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋ ਤੇ ਡਲਹੋਜੀ ਰੋਡ, ਗਾਡੀ ਅਹਾਤਾ ਚੋਕ, ਡਾਕਖਾਨਾ ਚੋਕ, ਗਾਂਧੀ ਚੋਕ ਤੋਂ ਥਾਣਾ ਡਵੀਜਨ ਨੰਬਰ-1 ਵਿੱਚ ਸਮਾਪਤ ਹੋਈ। ਇਸ ਮੌਕੇ Îਐਸਐਸਪੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਰੈਲੀ ਕੱਢੀ ਗਈ ਹੈ। ਨਸ਼ੇ ਦੇ ਖਾਤਮੇ ਲਈ ਲੋਕਾਂ ਦਾ ਜਾਗਰੂਕ ਹੋਣਾ ਜਰੂਰੀ ਹੈ ਤੇ ਇਸਦੇ ਲਈ ਸਾਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾਲ ਹੀ ਸਾਨੂੰ ਸਕੱਲਪ ਲੈਣਾ ਚਾਹੀਦਾ ਹੈ ਕਿ ਅਸੀ ਨਸ਼ੇ ਤੋਂ ਦੂਰ ਰਹਾਂਗੇ ਤੇ ਹੋਰਨਾਂ ਵੀ ਜਾਗਰੂਕ ਕਰਾਂਗੇ। ਇਸ ਮੌਕੇ ਵਿਜੇ ਪਾਸੀ, ਸੰਜੀਵ ਕੁਮਾਰ, ਅਰਵਿੰਦਰ ਸਿੰਘ, ਜਨਕ ਰਾਜ, ਬਲਜੀਤ ਸਿੰਘ, ਸੁਰਿੰਦਰ ਸਿੰਘ, ਰਾਜਿੰਦਰ ਸਿੰਘ, ਦੇਸਰਾਜ, ਰਾਕੇਸ਼ ਕੁਮਾਰ, ਰਾਕੇਸ਼ ਖੰਨਾ, ਅਸ਼ਵਨੀ ਕਾਲਾ, ਵਿਕਰਮ ਸਿੰਘ, ਸੁਧਾ ਸ਼ਰਮਾ, ਚਮਨ ਲਾਲ,ਮਾਨ ਸਿੰਘ, ਆਦਿ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED