ਰਾਜਮਾਂਹ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ•ੇ ਅੰਦਰ ਲਗਾਏ ਜਾਣਗੇ ਪ੍ਰਦਰਸ਼ਨੀ ਪਲਾਂਟ- ਡਾ. ਹਰਿੰਦਰ ਸਿੰਘ ਬੈਂਸ

Dec 29 2018 02:40 PM
ਰਾਜਮਾਂਹ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ•ੇ ਅੰਦਰ ਲਗਾਏ ਜਾਣਗੇ ਪ੍ਰਦਰਸ਼ਨੀ ਪਲਾਂਟ- ਡਾ. ਹਰਿੰਦਰ ਸਿੰਘ ਬੈਂਸ


ਪਠਾਨਕੋਟ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਆਤਮਾ ਸਕੀਮ ਦੇ ਸਹਿਯੋਗ ਨਾਲ ਜ਼ਿਲ•ਾ ਪਠਾਨਕੋਟ ਵਿੱਚ ਪ੍ਰਦਰਸ਼ਨੀ ਪਲਾਂਟ ਲਗਾਏ ਜਾਣਗੇ। ਇਹ ਜਾਣਕਾਰੀ ਡਾ. ਹਰਿੰਦਰ ਸਿੰਘ ਬੈਂਸ ਮੁੱਖ ਖੇਤੀਬਾੜੀ ਅਫਸਰ ਪਠਾਨਕੋਟ-ਕਮ-ਪ੍ਰਾਜੈਕਟ ਡਾਇਰੈਕਟ ਆਤਮਾ ਨੇ ਦਿੰਦਿਆ ਦੱਸਿਆ ਕਿ ਰਾਜਮਾਹ ਦੀ ਖੇਤੀ ਫਸਲਾ ਦੀ ਅਦਲਾ-ਬਦਲੀ ਵਿੱਚ ਵੀ ਸਹਾਈ ਹੁੰਦੀ ਹੈ ਅਤੇ ਇਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੀ ਵੱਧ ਜਾਂਦੀ ਹੈ। 
 ਜ਼ਿਲ•ਾ ਪਠਾਨਕੋਟ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਿੰਦਰ ਸਿੰਘ ਬੈਂਸ ਨੇ ਅੱਗੇ ਦੱਸਿਆ ਕਿ ਤਿੰਨ ਸਾਲਾਂ ਤੋਂ ਪਠਾਨਕੋਟ ਦੇ ਕੁਝ ਕਿਸਾਨ ਰਾਜਮਾਹ ਦੀ ਖੇਤੀ ਕਰ ਰਹੇ ਹਨ। ਉਨ•ਾਂ ਦੱਸਿਆ ਕਿ ਰਾਜਮਾਂਹ ਦਾ ਔਸਤਨ ਝਾੜ ਪ੍ਰਤੀ ਏਕੜ 5 ਕੁਇੰਟਲ ਹੈ ਅਤੇ ਰਾਜਮਾਂਹ ਦੇ ਦਾਣਿਆ ਵਿੱਚ 20 ਪ੍ਰਤੀਸ਼ਤ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ। ਉਨ•ਾਂ ਦੱਸਿਆ ਕਿ ਰਾਜਮਾਂਹ ਦੀ ਬਿਜਾਈ ਦਾ ਸਮਾਂ 25 ਜਨਵਰੀ ਤੋਂ 10 ਫਰਵਰੀ ਤੱਕ ਹੈ ਅਤੇ ਪ੍ਰਤੀ ਏਕੜ ਰਾਜਮਾਂਹ ਚਿਤਰਾ 40ਕਿਲੋ ਬੀਜ ਤੇ ਰਾਜਮਾਂਹ ਲਾਲ 30ਕਿਲੋ ਵਰਤਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਤਮਾ ਦੇ ਡਿਪਟੀ ਪ੍ਰਾਜੈਕਟ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਮਾਂਹ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਸਾਲਾ ਵਾਂਗ ਹੀ ਇਸ ਸਾਲ ਵੀ ਪ੍ਰਦਰਸ਼ਨੀ ਪਲਾਂਟ ਲਗਾਏ ਜਾਣਗੇ ਜੋ ਵੀ ਕਿਸਾਨ ਰਾਜਮਾਂਹ ਦੇ ਪ੍ਰਦਰਸ਼ਨੀ ਪਲਾਂਟ ਲਗਾਉਣਾ ਚਾਹੁੰਦੇ ਹਨ। ਉਹ ਸਬੰਧਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹਨ। ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਜਮਾਂਹ ਦੀ ਫਸਲ ਸਬੰਧੀ ਮਾਰਕੀਟਿੰਗ ਵਿੱਚ ਕੋਈ ਮੁਸ਼ਕਲ ਨਹੀਂ ਹੈ। ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਸਾਲ 2012 ਤੋਂ ਰਾਜਮਾਂਹ ਦੇ ਸਬੰਧ ਵਿੱਚ ਕੰਮ ਸ਼ੁਰੂ ਕੀਤਾ ਹੋਇਆ ਹੈ। 
 

© 2016 News Track Live - ALL RIGHTS RESERVED