ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚੋਂ ਹਟਾਏ ਬਗੈਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੇ ਪ੍ਰਦਰਸ਼ਨੀ ਪਲਾਟ ਤੇ ਖੇਤ ਦਿਵਸ ਮਨਾਇਆ ਗਿਆ

Jan 11 2019 02:53 PM
ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚੋਂ ਹਟਾਏ ਬਗੈਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਦੇ ਪ੍ਰਦਰਸ਼ਨੀ ਪਲਾਟ ਤੇ ਖੇਤ ਦਿਵਸ ਮਨਾਇਆ ਗਿਆ


ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੇਂਦਰੀ ਪ੍ਰਯੋਜਿਤ ਸਕੀਮ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਸਾਂਭ ਸੰਭਾਲ  ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੀ ਏ ਯੂ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਬਲਾਕ ਘਰੋਟਾ ਦੇ ਪਿੰਡ ਝਲੋਆ  ਵਿਖੇ ਅਗਾਂਹਵਧੂ ਕਿਸਾਨ ਤਿਲਕ ਰਾਜ ਦੇ ਖੇਤਾਂ ਵਿੱਚ ਖੇਤ ਦਿਵਸ ਮਨਾਇਆ ਗਿਆ ਜਿਸ ਵਿੱਚ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ( ਸ.ਮ.) ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਗਦੀਪ ਸਿੰਘ,ਡਾ. ਹਰਪ੍ਰੀਤ ਸਿੰਘ ਡਿਪਟੀ ਪੀ ਡੀ ਆਤਮਾ, ਸ਼੍ਰੀ ਗੁਰਦਿੱਤ ਸਿੰਘ,ਸੁਭਾਸ਼ ਚੰਦਰ ਖੇਤੀ ਵਿਸਥਾਰ ਅਫਸਰ, ਸ਼੍ਰੀ ਲਵ ਕੁਮਾਰ ਬਲਾਕ ਟੈਕਨਾਲੋਜੀ ਪ੍ਰਬੰਧਕ,ਸੁਦੇਸ਼ ਕੁਮਾਰ ,ਅੰਸ਼ੁਮਨ ਸ਼ਰਮਾ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਸਾਹਿਲ ਮਹਾਜਨ,ਅਰਮਾਨ ਮਹਾਜਨ,ਮਨਦੀਪ ਕੁਮਾਰ,ਬਲਵਿੰਦਰ ਕੁਮਾਰ,ਗੌਰਵ ਕੁਮਾਰ,ਵਿਨੋਦ ਕੁਮਾਰ,ਹਰਦੇਵ ਸਿੰਘ,ਜਗਦੀਸ਼ ਸਿੰਘ,ਜੀਵਨ ਲਾਲ,ਰਘਬੀਰ ਸਿੰਘ, ਅਰਮਾਨ ਮਹਾਜਨ, ਰਾਕੇਸ਼ ਪਵਾਰ,ਸਤਿੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
         ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਨਵੀਨਤਮ ਖੇਤੀ ਮਸ਼ੀਨਰੀ ਜਿਵੇਂ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰਨ ਜਿਥੇ ਨਦੀਨਨਾਸ਼ਕ ਦੀ ਵਰਤੋਂ ਘੱਟ ਹੁੰਦੀ ਹੈ ਉਥੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਮਦਦ ਮਿਲਦੀ ਹੈ।ਉਨਾ ਕਿਹਾ ਕਿ ਖੇਤੀ ਮਸ਼ੀਨਰੀ ਮਹਿੰਗੀ ਹੋਣ ਕਾਰਨ ਸਮੂਹ ਬਣਾ ਕੇ ਖੇਤੀ ਮਸ਼ੀਨਰੀ ਖ੍ਰੀਦਣੀ ਚਾਹੀਦੀ ਹੈ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਖੇਤੀ ਤੋਂ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਝੋਨੇ ਦੀ ਲਵਾਈ ਸਮੇਂ ਮਜ਼ਦੂਰਾਂ ਦੀ ਕਮੀ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਝੋਨਾ ਲਵਾਈ ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾਣਗੀਆਂ ਜੇਕਰ ਕੋਈ ਵੀ ਕਿਸਾਨ ਇਹ ਮਸ਼ੀਨਾ ਲੈਣ ਦਾ ਇਛੁੱਕ ਹੋਵੇ ਤਾਂ ਉਹ 20 ਜਨਵਰੀ ਤੱਕ ਆਪਣੇ ਬਿਨੈਪੱਤਰ ਸੰਬੰਧਤ ਖੇਤੀਬਾੜੀ ਦਫਤਰਾਂ ਵਿੱਚ ਦੇ ਸਕਦਾ ਹੈ।ਉਨਾਂ ਕਿਹਾ ਕਿ ਖਪਤਕਾਰਾਂ ਦੀ ਸੋਚ ਵਿੱਚ ਆਈ ਤਬਦੀਲੀ ਨੂੰ ਮੁੱਖ ਰੱਖਦਿਆਂ ਜੈਵਿਕ ਤਰੀਕਿਆਂ ਨਾਲ ਫਸਲਾਂ ਪੈਦਾ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਜੋ ਵੀ ਕਿਸਾਨ ਜੈਵਿਕ ਖੇਤੀ ਸ਼ੁਰੂ ਕਰਨਾ ਚਾਹੁੰਦੇ ਹਨ ਉਹ ਸੰਬੰਧਤ ਖੇਤੀ ਦਫਤਰ ਵਿੱਚ ਆਪਣਾ ਦਰਜ ਕਰਵਾਉਣ।ਉਨਾਂ ਕਿਹਾ ਕਿ  ਖੁਰਾਕ ਫਸਲਾਂ ਨੂੰ ਦੇਣ ਦੀ ਬਿਜਾਏ ,ਖੇਤਾ ਦੀ ਮਿੱਟੀ ਨੂੰ ਖੁਰਾਕ ਦੇਣੀ ਚਾਹੀਦੀ ਹੈ,ਜਿਸ ਤੋਂ ਫਸਲ ਦੇ ਪੌਦੇ ਖੁਰਾਕ ਲੈਣ।ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ ਜਾਂ ਹਟਾਉਣ ਦੀ ਬਿਜਾਏ, ਖੇਤਾਂ ਵਿੱਚ ਮਿਲਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਜੋ ਵੀ ਕਿਸਾਨ ਸਮੂਹ ਬਣਾ ਕੇ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਖ੍ਰੀਦਣੀ ਚਾਹੁੰਦਾ ਹੈ ਉਹ 31 ਮਾਰਚ 2019 ਤੱਕ ਬਿਨੈਪੱਤਰ ਸਥਾਨਕ ਖੇਤੀਬਾੜੀ ਦਫਤਰ ਵਿੱਚ ਦੇ ਸਕਦਾ ਹੈ।ਡਾ. ਜਗਦੀਪ ਸਿੰਘ ਡਿਪਟੀ ਪੀ ਡੀ ਨੇ ਆਤਮਾ ਤਹਿਤ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਅਗਾਂਹਵਧੂ ਕਿਸਾਨ ਤਿਲਕ ਰਾਜ ਅਤੇ ਗੌਰਵ ਕੁਮਾਰ  ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਖੇਤੀ ਮਾਹਿਰਾਂ ਦੁਆਰਾ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਹੀ ਕਰਨ।ਸ਼੍ਰੀ ਗੁਰਦਿੱਤ ਸਿੰਘ ਨੇ ਮੰਚ  ਸੰਚਾਲਕ ਦੇ ਫਰਜ਼ ਬਾਖੂਬੀ ਨਿਭਾਏ।   

© 2016 News Track Live - ALL RIGHTS RESERVED