ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਜਾਗਰੁਕਤਾ ਕੈਂਪ

Jan 15 2019 03:08 PM
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸੂ ਪਾਲਣ ਵਿਭਾਗ ਪਠਾਨਕੋਟ ਵੱਲੋਂ  ਜਾਗਰੁਕਤਾ ਕੈਂਪ


ਪਠਾਨਕੋਟ
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਸੂ ਪਾਲਣ ਵਿਭਾਗ ਪਠਾਨਕੋਟ ਵੱਲੋਂ 78ਵਾਂ ਜਾਗਰੁਕਤਾ ਕੈਂਪ ਪਿੰਡ ਤਰਹੇਟੀ ਵਿਖੇ ਮਾਨਯੋਗ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾ ਅਨੁਸਾਰ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਸ੍ਰੀ ਪਵਨ ਸਰਮਾ ਵੈਟਨਰੀ ਇੰਸਪੈਕਟਰ ਅਤੇ ਸ੍ਰੀ ਉੱਤਮ ਚੰਦ ਐਸ.ਡੀ.ਓ. ਸਾਹਪੁਰਕੰਡੀ ਵਿਸ਼ੇਸ ਤੋਰ ਤੇ ਹਾਜ਼ਰ ਹੋਏ। 
ਕੈਂਪ ਦੋਰਾਨ ਸੰਬੋਧਤ ਕਰਦਿਆਂ ਡਾ. ਵਿਜੈ ਕੁਮਾਰ ਨੇ ਪਸੂ ਪਾਲਕਾਂ ਨੂੰ ਪਸੂ ਪਾਲਣ ਧੰਦੇ ਪ੍ਰਤੀ ਜਾਗਰੁਕ ਕੀਤਾ। ਉਨ•ਾਂ ਕਿਹਾ ਕਿ ਮਾਨਯੋਗ ਮੰਤਰੀ ਸਾਹਿਬ ਸ. ਬਲਵੀਰ ਸਿੰਘ ਸਿੱਧੂ ਜੀ ਦੇ ਉਪਰਾਲਿਆ ਸਦਕਾ ਪਸੂ ਪਾਲਣ ਵਿਭਾਗ ਦੇ ਕੰਮ ਕਾਜ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ ਅਤੇ ਉਨ•ਾਂ ਦੇ ਉਪਰਾਲਿਆਂ ਸਦਕਾ ਪਸੂ ਪਾਲਕਾਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਰੇਕ ਪ੍ਰਕਾਰ ਦੀਆਂ ਯੋਜਨਾਵਾਂ ਕੈਂਪ ਰਾਹੀ ਲੋਕਾਂ ਤੱਕ ਪਹੁਚਾਈਆਂ ਜਾ ਰਹੀਆਂ ਹਨ। ਉਨ•ਾਂ ਦੱਸਿਆ ਕਿ ਉਨ•ਾਂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਹਰੇਕ ਐਤਵਾਰ ਦੇ ਦਿਨ ਦੂਰ ਦਰਾਜ ਦੇ ਪਿੰਡਾਂ ਵਿੱਚ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾਂਦਾ ਹੈ ਅਤੇ ਪਸੂਆਂ ਦੀ ਜਾਂਚ ਵੀ ਕੀਤੀ ਜਾਂਦੀ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਵਿੰਦਰ ਸਿੰਘ, ਪਵਨ ਕੁਮਾਰ, ਸੁਭਾਸ ਕੁਮਾਰ , ਗੁਲਸਨ ਰਾਏ, ਰਾਜ ਕੁਮਾਰ, ਲੱਛਮਣ ਸਿੰਘ, ਕਪਤਾਨ ਸਿੰਘ, ਬਲਵਾਨ, ਉੱਤਮ ਸਿੰਘ, ਸਿਵ ਕੁਮਾਰ, ਬੋਧ ਰਾਜ ਆਦਿ ਹਾਜ਼ਰ ਸਨ। 

© 2016 News Track Live - ALL RIGHTS RESERVED