ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਲਗਾਇਆ ਜਾਗਰੁਕਤਾ ਕੈਂਪ

Jan 16 2019 03:02 PM
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋ ਲਗਾਇਆ ਜਾਗਰੁਕਤਾ ਕੈਂਪ



ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਸੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਖੇਤੀ ਬਾੜੀ ਯੂਨਿਵਰਸਿਟੀ (ਲੁਧਿਆਣਾ) ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਘੋਹ) ਵੱਲੋਂ ਪਿੰਡ ਭÎਰਿਆਲ ਲਾਹੜੀ ਵਿੱਖੇ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੋਰਾਨ ਡਾ. ਸੁਨੀਲ ਕਸ਼ਯਪ (ਪੋਦਾ ਰੋਗ ਵਿਗਿਆਨੀ) ਨੇ ਕਿਸਾਨਾਂ ਨੂੰ ਕਣਕ ਦੀ ਫਸਲ ਵਿੱਚ ਆਓੁਣ ਵਾਲੇ ਮੂਖ ਕੀੜੇ-ਮਕੋੜੇ ਅਤੇ ਬਿਮਾਰਿਆਂ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਹੋਈ ਹਲਕੀ ਬਾਰਿਸ਼ ਨਾਲ ਮੋਸਮ ਵਿੱਚ ਨਮੀ ਵੱਧ ਗਈ ਹੈ ਜਿਸ ਕਰਕੇ ਕਣਕ ਦੇ ਉਪਰ ਪੀਲੀ ਕੁੰਗੀ ਦਾ ਹਮਲਾਂ ਹੋ ਸਕਦਾ ਹੈ। ਉਨ•ਾਂ ਕਿਸਾਨ ਵੀਰਾਂ ਨੂੰ ਖੇਤਾ ਦਾਂ ਨਿਰੰਤਰ ਸਰਵੇਖਣ ਕਰਦੇ ਰਹਿਣ ਦੀ ਸਲਾਹ ਦਿੱਤੀ। ਉਨ•ਾਂ ਕਿਹਾ ਕਿ ਇਸ ਬਿਮਾਰੀ ਦੇ ਲੱਛਣ ਪੱਤਿਆਂ ਦੇ ਊੱਪਰ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਜਿਨ•ਾ ਤੇ ਪੀਲਾ ਹਲਦੀ ਨੂਮਾ ਧੂੜਾ ਨਜਰ ਆਊਦਾਂ  ਹੈ। ਉਨ•ਾਂ ਨੇ ਕਿਸਾਨਾ ਨੂੰ ਕਣਕ ਵਿੱਚ ਲੋੜ ਅਨੁਸਾਰ (ਉੱਲੀਨਾਸ਼ਕ, ਕੀਟਨਾਸ਼ਕ ਅਤੇ ਨਦੀਨਨਾਸ਼ਕ) ਛਿੜਕਾਅ ਕਰਨ ਦੀ ਸਲਾਹ ਦਿੱਤੀ। ਇਸ ਦੌਰਾਨ ਕਿਸਾਨਾਂ ਨੂੰ ਕਣਕ ਵਿੱਚ ਚੁਹਿਆਂ ਦੀ ਰੋਕਥਾਮ ਲਈ ਚੋਗਾ ਤਿਆਰ ਕਰਨ ਦੀ ਵਿਧੀ ਨੂੰ ਵਿਸਤਾਰ ਪੁਰਵਕ ਸਾਂਝਾ ਕੀਤਾ। ਇਸ ਮੌਕੇ ਤੇ ਲਗਭਗ 25 ਕਿਸਾਨ ਮੌਜੁਦ ਸਨ।

© 2016 News Track Live - ALL RIGHTS RESERVED