ਨੌਜਵਾਨ ਕਿਸਾਨ ਕਲੱਬ ਦਾ ਗਠਨ ਕਰਨ ਲਈ ਮੀਟਿੰਗ 17 ਜਨਵਰੀ ਨੂੰ

Jan 16 2019 03:02 PM
ਨੌਜਵਾਨ ਕਿਸਾਨ ਕਲੱਬ ਦਾ ਗਠਨ ਕਰਨ ਲਈ ਮੀਟਿੰਗ 17 ਜਨਵਰੀ ਨੂੰ



ਪਠਾਨਕੋਟ

ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਨੌਜਵਾਨ ਕਿਸਾਨ ਕਲੱਬ ਦੇ ਗਠਨ ਲਈ  17 ਜਨਵਰੀ 2019 ਦਿਨ ਵੀਰਵਾਰ ਨੂੰ ਸਵੇਰੇ 11.30 ਵਜੇ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਕਿਸਾਨਾਂ ਦੀ ਮੀਟਿੰਗ ਹੋਵੇਗੀ ਜਿਸ ਵਿੱਚ ਕਲੱਬ ਦੇ ਗਠਨ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕਿਸਾਨ ਲੱਬ ਦਾ ਗਠਨ ਕਰਨ ਦਾ ਮੁੱਖ ਮਕਸਦ ਕਿਸਾਨਾਂ ਫਸਲਾਂ ਦੀ ਪੈਦਾਵਾਰ,ਮੰਡੀਕਰਨ,ਖੇਤੀ ਸਹਾਇਕ ਕਿੱਤਿਆਂ ,ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਅਤੇ ਖੇਤੀ ਵਿੱਚ ਆ ਰਹੇ ਬਦਲਾਅ ਤੋਂ ਜਾਣੂ ਕਰਵਾਉਣਾ ਹੈ। ਉਨ•ਾਂ ਦੱਸਿਆ ਕਿ ਇਸ ਮੀਟਿੰਗ ਵਿਚੱ ਸ੍ਰੀ ਸੰਜੀਵ ਸ਼ਰਮਾ ਜ਼ਿਲਾ ਵਿਕਾਸ ਪ੍ਰਬੰਧਕ ਅਤੇ ਸ਼੍ਰੀ ਮਨਪ੍ਰੀਤ ਸਿੰਘ ਗਰੇਵਾਲ ਪ੍ਰਧਾਨ ਪੀ. ਏ. ਯੂ. ਕਿਸਾਨ ਕਲੱਬ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਕਿਸਾਨੀ ਨੂੰ ਖੇਤੀਬਾੜੀ ਦੇ ਕਿੱਤੇ ਨੂੰ ਵਿਗਿਆਨਕ ਲੀਹਾਂ ਤੇ ਕਰਨ  ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਰੂਰੀ ਹੈ ਕਿ ਉਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਦੇ ਨਾਲ ਮੰਡੀਕਰਨ ਦੇ ਸਿਧਾਤ ਵੀ ਪਹੂੰਚਾਏ ਜਾਣ ਤਾਂ ਜੋ ਉਹ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਣ ।ਉਨਾਂ ਕਿਹਾ ਕਿ ਕਿਸਾਨ ਨੂੰ ਖੇਤੀ ਉਤਪਾਦ ਪੈਦਾ ਕਰਨ ਦੇ ਨਾਲ ਨਾਲ ਉਸ ਦੇ ਮੰਡੀਕਰਨ ਬਾਰੇ ਵੀ ਪੂਰੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ।ਉਨਾਂ ਕਿਹਾ ਕਿ ਖਪਤਕਾਰਾਂ ਨੂੰ ਖੇਤੀ ਉਤਪਾਦ ਮਹਿੰਗੇ ਮਿਲਦੇ ਹਨ ਅਤੇ ਕਿਸਾਨਾਂ ਨੂੰ ਮੰਡੀ ਵਿੱਚ ਵਾਜ਼ਬ ਭਾਅ ਨਹੀਂ ਮਿਲਦਾ ,ਜਿਸ ਦਾ ਸਿੱਧਾ ਫਾਇਦਾ ਖਪਤਕਾਰ ਅਤੇ ਕਿਸਾਨ ਵਿਚਾਲੇ ਦੁਕਾਨਦਾਰ ਨੂੰ ਹੋ ਰਿਹਾ ਹੈ।ਉਨਾਂ ਕਿਹਾ ਕਿ ਵੱਡੀ ਖੇਤੀ ਮਸ਼ੀਨਰੀ ਮਹਿੰਗੀ ਹੋਣ ਕਾਰਨ ਇਕੱਲੇ ਕਿਸਾਨ ਲਈ ਖ੍ਰੀਦ ਕਰਨਾ ਸੌਖਾਲਾ ਕੰਮ ਨਹੀਂ,ਸੋ ਜੇਕਰ 10-15 ਛੋਟੇ ਕਿਸਾਨ ਸਮੂਹ ਬਨਾਉਣ ਉਪਰੰਤ ਖੇਤੀ ਕਰਦੇ ਹਨ ਤਾਂ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ,ਕਿਉਂਕਿ ਕੋਈ ਵੀ ਮਸ਼ੀਨਰੀ ਤਾਂ ਹੀ ਫਾਇਦੇਮੰਦ ਹੋ ਸਕਦੀ ਹੈ ਜੇਕਰ ਉਹ ਵੱਧ ਤੋਂ ਵੱਧ ਘੰਟੇ ਖੇਤਾਂ ਵਿੱਚ ਕੰਮ ਕਰੇ।ਉਨਾਂ ਕਿਹਾ ਕਿ ਨੌਜਵਾਨ ਕਿਸਾਨ  ਕਲੱਬ ਦਾ ਗਠਨ ਕਰਨ ਲਈ ਹਰੇਕ ਪਿੰਡ ਵਿੱਚੋਂ ਮੈਂਬਰ ਲਏ ਜਾਣਗੇ।ਉਨਾਂ ਕਿਹਾ ਕਿ ਕਿਸਾਨ ਕਲੱਬ ਦਾ ਗਠਨ ਕਰਨ ਉਪਰੰਤ ਕਲੱਬ ਦੇ ਮੈਂਬਰਾਂ ਦੇ ਸਹਿਯੋਗ ਨਾਲ ਕਿਸਾਨ ਹਿੱਤੂ ਸਮੂਹਾਂ ਦਾ ਗਠਨ ਕੀਤਾ ਜਾਵੇਗਾ ।ਉਨਾਂ ਕਿਹਾ ਕਿ ਕਲੱਬ ਦੇ ਮੈਂਬਰਾਂ ਦੀ ਹਰੇਕ ਮਹੀਨੇ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਵੱਖ ਵਿਸ਼ਿਆਂ ਨਾਲ ਸੰਬੰਧਤ ਮਾਹਿਰਾਂ ਵੱਲੋਂ ਤਕਨੀਕੀ ਨੁਕਤੇ ਸਾਂਝੇ ਕੀਤੇ ਜਾਇਆ ਕਰਨਗੇ।ਉਨਾਂ ਦੱਸਿਆ ਕਿ ਇਸ ਨੌਜਵਾਨ ਕਿਸਾਨ ਕਲੱਬ ਵਿੱਚ ਕਿਸਾਨ ਔਰਤਾਂ ਵੀ ਸ਼ਾਮਿਲ ਹੋ ਸਕਦੀਆਂ ਹਨ ।ਉਨਾਂ ਨੌਜਵਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲਾ ਪਠਾਨਕੋਟ ਵਿੱਚ ਬਣਾਈ ਜਾ ਆਪਣੇ ਤਰਾਂ ਦੀ ਪਹਿਲੀ ਨੌਜਵਾਨ ਕਿਸਾਨ ਕਲੱਬ ਨਾਲ ਜੁੜਣ ਲਈ ਵੀਰਵਾਰ ਨੂੰ ਸਵੇਰੇ 11.30 ਵਜੇ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ।  

© 2016 News Track Live - ALL RIGHTS RESERVED