ਅਚਾਨਕ ਚਲੀ ਗੋਲੀ ਨਾਲ ਸੀ.ਆਈ.ਏ.ਸਟਾਫ ਇੰਚਾਰਜ ਇੰਸਪੈਕਟਰ ਦੀ ਮੌਤ

Jul 05 2018 03:19 PM
ਅਚਾਨਕ ਚਲੀ ਗੋਲੀ ਨਾਲ ਸੀ.ਆਈ.ਏ.ਸਟਾਫ ਇੰਚਾਰਜ ਇੰਸਪੈਕਟਰ ਦੀ ਮੌਤ


ਪਠਾਨਕੋਟ
ਸੀ.ਆਈ.ਏ ਸਟਾਫ ਬਟਾਲਾ ਦੇ ਇੰਚਾਰਜ ਇੰਸਪੈਕਟਰ ਅਰਵਿੰਦਰ ਸਿੰਘ ਦੀ ਅਚਾਨਕ ਗੋਲੀ ਲੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਤੇ ਐੱਸ.ਐੱਸ.ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਮੁਤਾਬਕ ਸਵੇਰੇ ਸੀ.ਆਈ.ਏ ਇੰਚਾਰਜ ਇੰਸਪੈਕਟਰ ਅਰਵਿੰਦਰ ਸਿੰਘ ਦੇ ਸਰਵਿਸ ਰਿਵਾਲਵਰ 'ਚੋਂ ਅਚਾਨਕ ਚੱਲੀ ਗੋਲੀ ਉਨ•ਾਂ ਦੇ ਸਿਰ 'ਚ ਲੱਗ ਗਈ, ਜਿਸ ਨਾਲ ਉਨ•ਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਬੱਲ, ਐੱਸ.ਐੱਚ.ਓ ਸਿਵਲ ਲਾਈਨ ਪ੍ਰਭਜੋਤ ਸਿੰਘ, ਐੱਸ.ਐੱਚ.ਓ ਪਰਮਜੀਤ ਸਿੰਘ, ਏ.ਐੱਸ.ਆਈ ਹਰਪਾਲ ਸਿੰਘ, ਏ.ਐੱਸ.ਆਈ ਸੁਖਜਿੰਦਰ ਸਿੰਘ ਮੌਕੇ 'ਤੇ ਪਹੁੰਚ ਗਏ ਤੇ ਉਨ•ਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈਣ ਉਪਰੰਤ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਹੈ।

© 2016 News Track Live - ALL RIGHTS RESERVED